10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਾਹਕੋਟ ਬਲਾਕ 'ਚੋਂ ਪੰਚਾਇਤ ਸੰਮਤੀ ਚੋਣਾਂ ਲਈ 15 ਜ਼ੋਨਾਂ ਤੋਂ 48 ਉਮੀਦਵਾਰ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 08-12-2025
ਸ਼ਾਹਕੋਟ, 7 ਦਸੰਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਬਲਾਕ 'ਚੋਂ ਪੰਚਾਇਤ ਸੰਮਤੀ ਸ਼ਾਹਕੋਟ ਦੇ 15 ਜ਼ੋਨਾਂ ਤੋਂ ਵੱਖ-ਵੱਖ ਪਾਰਟੀਆਂ ਦੇ 48 ਉਮੀਦਵਾਰ ਚੋਣ ਲੜਨਗੇ | ਕਾਂਗਰਸ ਵਲੋਂ 15, 'ਆਪ' ਵਲੋਂ 15, ਅਕਾਲੀ ਦਲ ਵਲੋਂ 10 ਤੇ ਭਾਜਪਾ ਵਲੋਂ 8 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਗਏ ਹਨ | ਚੋਣਾਂ ਵਿਚ ਅਕਾਲੀ ਦਲ 15 'ਚੋਂ 5 ਤੇ ਭਾਜਪਾ 7 ਉਮੀਦਵਾਰ ਲੱਭਣ 'ਚ ਕਾਮਯਾਬ ਨਹੀਂ ਹੋ ਸਕੀ | ਜ਼ੋਨ ਨੰਬਰ 1 ਕੁਲਾਰ ਤੋਂ ਅਕਾਲੀ ਦਲ ਵਲੋਂ ਕੁਲਵੰਤ ਸਿੰਘ ਕੁਲਾਰ, ਕਾਂਗਰਸ ਵਲੋਂ ਜਰਮਨ ਸਿੰਘ ਕੁਲਾਰ ਤੇ 'ਆਪ' ਵਲੋਂ ਬਲਜੀਤ ਸਿੰਘ ਕੁਲਾਰ ਫ਼ਤਿਹਪੁਰ ਚੋਣ ਲੜਨਗੇ | ਜ਼ੋਨ ਨੰਬਰ 2 ਬਿੱਲੀ ਬੜੈਚ ਤੋਂ ਕਾਂਗਰਸ ਵਲੋਂ ਰਣਜੀਤ ਕੌਰ ਬਿੱਲੀ ਬੜੈਚ, 'ਆਪ' ਵਲੋਂ ਚਰਨਜੀਤ ਕੌਰ ਬਿੱਲੀ ਬੜੈਚ, ਅਕਾਲੀ ਦਲ ਵਲੋਂ ਕਲਿੰਦਰ ਕੌਰ ਬਿੱਲੀ ਚਾਓ ਤੇ ਭਾਜਪਾ ਵਲੋਂ ਰਾਣੀ ਦੌਲਤਪੁਰ ਢੱਡਾ ਚੋਣ ਮੈਦਾਨ ਵਿਚ ਹਨ | ਜ਼ੋਨ ਨੰਬਰ 3 ਤੋਂ ਮੱਲ੍ਹੀਵਾਲ ਤੋਂ ਕਾਂਗਰਸ ਵਲੋਂ ਬੀਬੀ ਹਰਦੀਪ ਕੌਰ ਆਕਲਪੁਰ ਪੱਤੀ, ਭਾਜਪਾ ਵਲੋਂ ਗੁਰਪ੍ਰੀਤ ਕੌਰ ਆਕਲਪੁਰ ਪੱਤੀ ਤੇ 'ਆਪ' ਵਲੋਂ ਕੁਲਵਿੰਦਰ ਕੌਰ ਲਕਸੀਆਂ ਪੱਤੀ ਚੋਣ ਲੜਨਗੇ | ਜ਼ੋਨ ਨੰਬਰ 4 ਸਾਹਲਾ ਨਗਰ ਤੋਂ ਕਾਂਗਰਸ ਵਲੋਂ ਰੀਟਾ ਸਾਹਲਾ ਨਗਰ ਤੇ 'ਆਪ' ਵਲੋਂ ਗੀਤਾ ਸਾਹਲਾ ਨਗਰ ਚੋਣ ਮੈਦਾਨ ਵਿਚ ਹਨ | ਜ਼ੋਨ ਨੰਬਰ 5 ਢੰਡੋਵਾਲ ਤੋਂ ਕਾਂਗਰਸ ਵਲੋਂ ਜਗਦੀਪ ਕੌਰ ਢੰਡੋਵਾਲ, 'ਆਪ' ਵਲੋਂ ਰਾਜ ਰਾਣੀ ਢੰਡੋਵਾਲ ਤੇ ਅਕਾਲੀ ਦਲ ਵਲੋਂ ਕੁਲਵੰਤ ਕੌਰ ਕੋਟਲੀ ਗਾਜਰਾਂ ਚੋਣ ਲੜਨਗੇ | ਜ਼ੋਨ ਨੰਬਰ 6 ਤੋਂ ਕਾਕੜਾ ਤੋਂ 'ਆਪ' ਵਲੋਂ ਰਮਨਦੀਪ ਕੌਰ ਨਵਾਂ ਕਿਲ੍ਹਾ, ਕਾਂਗਰਸ ਵਲੋਂ ਲਖਵਿੰਦਰ ਸਿੰਘ ਨਵਾਂ ਕਿਲ੍ਹਾ ਤੇ ਅਕਾਲੀ ਦਲ ਵਲੋਂ ਸੁਖਵਿੰਦਰ ਸਿੰਘ ਨਵਾਂ ਕਿਲ੍ਹਾ ਚੋਣ ਲੜਨਗੇ | ਜ਼ੋਨ ਨੰਬਰ 7 ਤੋਂ ਨੰਬਲ ਅੰਬੀਆਂ ਤੋਂ 'ਆਪ' ਵਲੋਂ ਸੁਖਦੇਵ ਸਿੰਘ ਨੰਗਲ ਅੰਬੀਆਂ, ਭਾਜਪਾ ਵਲੋਂ ਰੋਬਿਨ ਸ਼ਰਮਾ ਕੋਟਲਾ ਸੂਰਜ ਮੱਲ੍ਹ ਤੇ ਕਾਂਗਰਸ ਵਲੋਂ ਸੁਖਦੇਵ ਸਿੰਘ ਨੰਗਲ ਅੰਬੀਆਂ ਖੁਰਦ ਚੋਣ ਮੈਦਾਨ ਵਿਚ ਹਨ | ਜ਼ੋਨ ਨੰਬਰ 8 ਥੰਮੂਵਾਲ ਤੋਂ ਕਾਂਗਰਸ ਵਲੋਂ ਸ਼੍ਰੀਮਤੀ ਕੁਲਵਿੰਦਰ ਕੌਰ ਫਾਜਲਵਾਲ, ਅਕਾਲੀ ਦਲ ਵਲੋਂ ਪਰਮਜੀਤ ਕੌਰ ਬੱਗਾ, ਭਾਜਪਾ ਵਲੋਂ ਜੋਗਿੰਦਰ ਕੌਰ ਥੰਮੂਵਾਲ ਤੇ 'ਆਪ' ਵਲੋਂ ਸ੍ਰੀਮਤੀ ਸੋਨੀਆ ਆਹਲੂਵਾਲੀਆ ਥੰਮੂਵਾਲ ਚੋਣ ਮੈਦਾਨ ਵਿਚ ਹਨ | ਜ਼ੋਨ ਨੰਬਰ 9 ਬਾਹਮਣੀਆਂ ਤੋਂ ਕਾਂਗਰਸ ਵਲੋਂ ਸੁਖਦੇਵ ਰਾਜ ਬਾਹਮਣੀਆਂ, 'ਆਪ' ਵਲੋਂ ਸੀਮਾ ਗਿੱਲ ਬਾਹਮਣੀਆਂ, ਅਕਾਲੀ ਦਲ ਵਲੋਂ ਹਰਮੇਸ਼ ਕੁਮਾਰ ਬਾਹਮਣੀਆਂ ਤੇ ਭਾਜਪਾ ਵਲੋਂ ਲਖਵਿੰਦਰ ਸਿੰਘ ਚੋਣ ਲੜਨਗੇ | ਜ਼ੋਨ ਨੰਬਰ 10 ਬਾਜਵਾ ਕਲਾਂ ਤੋਂ ਕਾਂਗਰਸ ਵਲੋਂ ਬਲਕਾਰ ਸਿੰਘ ਬਾਜਵਾ ਕਲਾਂ ਤੇ 'ਆਪ' ਵਲੋਂ ਰਮਨ ਕੁਮਾਰ ਬਾਜਵਾ ਕਲਾਂ ਚੋਣ ਲੜਨਗੇ | ਜ਼ੋਨ ਨੰਬਰ 11 ਸੈਦਪੁਰ ਝਿੜੀ ਤੋਂ ਕਾਂਗਰਸ ਵਲੋਂ ਨਿਰਮਲ ਸਿੰਘ ਸਲੈਚਾਂ, ਭਾਜਪਾ ਵਲੋਂ ਲਾਲ ਚੰਦ ਸਲੈਚਾਂ ਤੇ 'ਆਪ' ਵਲੋਂ ਰਸ਼ਪਾਲ ਸਿੰਘ ਸੋਨੀ ਢੋਟ ਚੋਣ ਲੜਨਗੇ | ਜ਼ੋਨ ਨੰਬਰ 12 ਕੋਹਾੜ ਕਲਾਂ ਤੋਂ ਅਕਾਲੀ ਦਲ ਵਲੋਂ ਰਾਜ ਕੁਮਾਰ ਇਨੋਵਾਲ, ਕਾਂਗਰਸ ਵਲੋਂ ਗੁਰਪ੍ਰੀਤ ਮੂਲੇਵਾਲ ਬ੍ਰਾਹਮਣਾਂ ਤੇ 'ਆਪ' ਵਲੋਂ ਸਵਿੰਦਰ ਸਿੰਘ ਸੋਨੂੰ ਇਨੋਵਾਲ ਚੋਣ ਲੜਨਗੇ | ਜ਼ੋਨ ਨੰਬਰ 13 ਤੋਂ ਮਾਣਕਪੁਰ ਤੋਂ 'ਆਪ' ਵਲੋਂ ਸੁਨੀਤਾ ਰਾਣੀ ਮਾਣਕਪੁਰ, ਕਾਂਗਰਸ ਵਲੋਂ ਸੁਰਿੰਦਰਪਾਲ ਲਸੂੜੀ, ਅਕਾਲੀ ਦਲ ਵਲੋਂ ਗੁਰਦੀਪ ਸਿੰਘ ਲਸੂੜੀ ਤੇ ਭਾਜਪਾ ਵਲੋਂ ਅਵਕਾਸ਼ ਲਸੂੜੀ ਚੋਣ ਮੈਦਾਨ ਵਿਚ ਹਨ | ਜ਼ੋਨ ਨੰਬਰ 14 ਪੂਨੀਆਂ ਤੋਂ ਕਾਂਗਰਸ ਵਲੋਂ ਬਲਵੰਤ ਸਿੰਘ ਮੰਡ ਪੂਨੀਆਂ, 'ਆਪ' ਵਲੋਂ ਰੁਪਿੰਦਰ ਕੌਰ ਪੂਨੀਆਂ ਤੇ ਅਕਾਲੀ ਦਲ ਵਲੋਂ ਹਰਜਿੰਦਰ ਸਿੰਘ ਪੂਨੀਆਂ ਚੋਣ ਲੜਨਗੇ | ਜ਼ੋਨ ਨੰਬਰ 15 ਤਲਵੰਡੀ ਬੂਟਿਆਂ ਤੋਂ ਅਕਾਲੀ ਦਲ ਵਲੋਂ ਕਮਲਜੀਤ ਤਲਵੰਡੀ ਬੂਟਿਆਂ, 'ਆਪ' ਵਲੋਂ ਪੂਰੋ ਰਾਮੇ, ਭਾਜਪਾ ਵਲੋਂ ਪ੍ਰਕਾਸ਼ੋ ਤਲਵੰਡੀ ਬੂਟਿਆਂ ਤੇ ਕਾਂਗਰਸ ਵਲੋਂ ਪਰਮਜੀਤ ਕੌਰ ਰਾਜੇਵਾਲ ਚੋਣ ਮੈਦਾਨ ਵਿਚ ਹਨ |
Ad Position 22
No active advertisement
ਪਿਛਲੀ ਖ਼ਬਰ ਗੁਦਾਈਪੁਰ 'ਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਵਿਰੋਧ, ਲੋਕਾਂ ਨੇ ਕਮਿਊਨਿਟੀ ਹਾਲ ਬਣਾਉਣ ਦੀ ਰੱਖੀ ਮੰਗ ਅਗਲੀ ਖ਼ਬਰ ਕਾਂਗਰਸ ਦੇ 15, 'ਆਪ' ਦੇ 15, ਅਕਾਲੀ ਦਲ ਦੇ 10 ਤੇ ਭਾਜਪਾ ਦੇ 8 ਉਮੀਦਵਾਰ ਲੜਨਗੇ ਚੋਣ ਸ਼ਾਹਕੋਟ ਬਲਾਕ 'ਚੋਂ ਪੰਚਾਇ...
Ad Position 24