10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੁਦਾਈਪੁਰ 'ਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਵਿਰੋਧ, ਲੋਕਾਂ ਨੇ ਕਮਿਊਨਿਟੀ ਹਾਲ ਬਣਾਉਣ ਦੀ ਰੱਖੀ ਮੰਗ

Ad Position 21
No active advertisement
ਅਜੀਤ ਡੈਸਕ 08-12-2025
ਮਕਸੂਦਾਂ, 7 ਦਸੰਬਰ (ਸੌਰਵ ਮਹਿਤਾ)-ਗੁਦਾਈਪੁਰ ਦੀ ਮੇਨ ਮਾਰਕੀਟ 'ਚ ਨਗਰ ਨਿਗਮ ਦੀ 145 ਮਰਲੇ ਛੱਪੜ ਵਾਲੀ ਜ਼ਮੀਨ 'ਤੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਤਿਆਰੀ ਨੂੰ ਲੈ ਕੇ ਸਥਾਨਕ ਰਹਿਣ ਵਾਲਿਆਂ ਵਲੋਂ ਕਾਫੀ ਵਿਰੋਧ ਦੇਖਣ ਲਈ ਮਿਲਿਆ | ਪ੍ਰਸ਼ਾਸਨਿਕ ਟੀਮ ਜਦੋਂ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਰੋਕ ਲਗਾਉਂਦੇ ਹੋਏ ਕਿਹਾ ਕਿ ਇਸ ਜ਼ਮੀਨ 'ਤੇ ਕਿਸੇ ਵੀ ਹਾਲਤ ਵਿੱਚ ਮੁਹੱਲਾ ਕਲੀਨਿਕ ਨਹੀਂ ਬਣਨ ਦਿੱਤਾ ਜਾਵੇਗਾ | ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਵਿਦੇਸ਼ ਵਿਚ ਰਹਿੰਦੇ ਕੁਝ ਐਨ.ਆਰ.ਆਈ ਦੀ ਮਦਦ ਨਾਲ ਕਮਿਊਨਿਟੀ ਹਾਲ ਅਤੇ ਲੜਕੀਆਂ ਲਈ ਸਿਲਾਈ ਸੈਂਟਰ ਬਣਾਉਣ ਦੀ ਯੋਜਨਾ ਪਹਿਲਾਂ ਤੋਂ ਹੀ ਤਹਿ ਹੈ | ਸਥਿਤੀ ਤਣਾਅਪੂਰਨ ਬਣਦੀ ਵੇਖ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਜਿਸ ਤੋਂ ਬਾਅਦ ਥਾਣਾ 8 ਦੇ ਮੁਖੀ ਸਾਹਿਲ ਚੌਧਰੀ ਅਤੇ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਅਵਤਾਰ ਸਿੰਘ ਆਪਣੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ | ਪਿੰਡ ਵਾਸੀਆਂ ਨੇ ਸਪਸ਼ਟ ਕਿਹਾ ਕਿ ਪਿੰਡ ਵਿੱਚ ਹੋਰ ਕਈ ਥਾਵਾਂ ਮੌਜੂਦ ਹਨ ਜਿੱਥੇ ਮੁਹੱਲਾ ਕਲੀਨਿਕ ਬਣ ਸਕਦਾ ਹੈ, ਪਰ ਇਸ ਖਾਸ ਜ਼ਮੀਨ ਦਾ ਉਪਯੋਗ ਸਿਰਫ਼ ਕਮਿਊਨਿਟੀ ਹਿੱਤਾਂ ਲਈ ਹੀ ਕੀਤਾ ਜਾਵੇ | ਇਸ ਦੌਰਾਨ ਤਹਿਸੀਲਦਾਰ ਗੁਰਸਿਮਰਨਜੀਤ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਪਿੰਡ ਵਾਸੀਆਂ ਨੇ ਕੁਝ ਦੂਰੀ 'ਤੇ ਮੌਜੂਦ ਪਾਰਕ 'ਚ ਮੁਹੱਲਾ ਕਲੀਨਿਕ ਬਣਾਉਣ ਦੀ ਪੇਸ਼ਕਸ਼ ਵੀ ਰੱਖੀ | ਜਾਣਕਾਰੀ ਮੁਤਾਬਕ, ਇਸ ਤੋਂ ਪਹਿਲਾਂ ਨਿਗਮ ਵਲੋਂ ਇੱਥੇ ਮੁਹੱਲਾ ਕਲੀਨਿਕ ਬਣਾਉਣ ਲਈ ਰਿਪੋਰਟ ਤਿਆਰ ਹੋ ਚੁੱਕੀ ਸੀ ਅਤੇ ਸਾਈਟ 'ਤੇ ਰੇਤ-ਬਜਰੀ ਵੀ ਸੁਟਵਾਈ ਗਈ ਸੀ | ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ 8 ਦੇ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਸਾਰੀ ਸਥਿਤੀ ਦੀ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਅੰਤਿਮ ਫੈਸਲਾ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਆਦਰਸ਼ ਨਗਰ ਵਿਖੇ ਸਜਾਏ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਸ਼ਾਹਕੋਟ ਬਲਾਕ 'ਚੋਂ ਪੰਚਾਇਤ ਸੰਮਤੀ ਚੋਣਾਂ ਲਈ 15 ਜ਼ੋਨਾਂ ਤੋਂ 48 ਉਮੀਦਵਾਰ ਚੋਣ ਮੈਦਾਨ 'ਚ
Ad Position 24