ਆਦਮਪੁਰ, 20 ਦਸੰਬਰ (ਰਮਨ ਦਵੇਸਰ)-ਜਾਗਿ੍ਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਦੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਪ੍ਰਧਾਨ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਦੇ ਸੰਸਥਾਪਕ ਸਵ. ਚੰਦਰ ਮੋਹਨ ਯਾਦਵ ਵਲੋਂ ਸ਼ੁਰੂ ਕੀਤੀ ਗਈ ਅੱਖਾਂ ਦੇ ਮੁਫਤ ਕੈਂਪਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆ 44ਵਾਂ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ 22 ਫਰਵਰੀ 2026 ਤੋਂ ਲੈਕੇ 27 ਫਰਵਰੀ 2026 ਤੱਕ ਲਾਈਨਜ਼ ਕਲੱਬ ਵਾਂਸਟਡ ਐਂਡ ਵੁਡਫੋਰਡ ਯੂ. ਕੇ. ਦੇ ਸਹਿਯੋਗ ਨਾਲ ਆਰੀਆ ਸਮਾਜ ਮੰਦਰ ਆਦਮਪੁਰ ਅਤੇ ਦਰਬਾਰ ਸਾਈ ਜੁਮਲੇ ਸ਼ਾਹ ਪਿੰਡ ਉਦੇਸੀਆਂ ਵਿਖੇ ਲਾਇਆ ਜਾਵੇਗਾ | ਪ੍ਰਧਾਨ ਮਨਮੋਹਨ ਸਿੰਘ ਬਾਬਾ ਨੇ ਦੱਸਿਆ ਕਿ ਕੈਂਪ ਦੌਰਾਨ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾ ਦੀ ਜਾਂਚ ਕਰੇਗੀ ਅਤੇ ਮਰੀਜ਼ਾਂ ਦੀਆਂ ਅੱਖਾਂ ਵਿਚ ਮੁਫਤ ਲੈਂਸ ਫਿਟ ਕੀਤੇ ਜਾਣਗੇ | ਮੀਟਿੰਗ ਦੌਰਾਨ ਸੁਸਾਇਟੀ ਦੇ ਮੁੱਖ ਸਲਾਹਕਾਰ ਮੰਗਤ ਰਾਮ ਸ਼ਰਮਾ, ਗੁਲਸ਼ਨ ਦਿਲਬਾਗੀ, ਗੁਰਮੁਖ ਸਿੰਘ ਸੂਰੀ, ਸੁਦਾਮਾ ਭਗਤ, ਬਲਵੀਰ ਗਿਰ, ਵਿਜੇ ਯਾਦਵ, ਰਵੀਸ਼ੰਕਰ ਬਾਂਸਲ, ਨਰਿੰਦਰ ਕੁਮਾਰ, ਕੁਲਦੀਪ ਦੁੱਗਲ, ਅਮਰੀਕ ਸਿੰਘ ਸਾਥੀ, ਪਵਨ ਕੁਮਾਰ, ਸੁਨੀਲ ਵਾਸੁਦੇਵ, ਬਲਵੀਰ ਸਿੰਘ, ਸੁੱਖਾ ਸਿੰਘ, ਪ੍ਰਗਟ ਸਿੰਘ, ਸੰਦੀਪ ਛਾਬੜਾ, ਸਤੀਸ਼ ਸ਼ਰਮਾ, ਕੈਲਾਸ਼ ਵਾਹੀ, ਪੁਸ਼ਪਾ ਬੰਗਾ, ਮਾਇਆ ਯਾਦਵ, ਨਰਿੰਦਰ ਕੁਕੂ, ਰਾਜੀਵ ਸਿੰਘਲਾ, ਰਜਿੰਦਰ ਦੱਤਾ, ਮਿਹਰ ਲਾਲ ਅਤੇ ਹੋਰ ਮੈਂਬਰ ਹਾਜ਼ਰ ਸਨ |