ਸ਼ਾਹਕੋਟ, 21 ਦਸੰਬਰ (ਨਗਿੰਦਰ ਸਿੰਘ ਬਾਂਸਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕÏਰ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਉਲੀਕੀ ਗੁਰਮਤਿ ਸਮਾਗਮਾਂ ਦੀ ਲੜੀ ਦੇ ਛੇਵੇਂ ਦਿਨ ਦੇ ਦੀਵਾਨ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਵਿਖੇ ਸਜਾਏ ਗਏ | ਇਸ ਮÏਕੇ ਮੁੱਖ ਸੇਵਾਦਾਰ ਭਾਈ ਰੇਸ਼ਮ ਸਿੰਘ ਵਲੋਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਿੰਘਾਂ ਵਲੋਂ ਕੀਰਤਨ ਦੁਆਰਾ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਇਸ ਮÏਕੇ ਛੋਟੇ ਬੱਚਿਆਂ ਲਵਜੋਤ ਸਿੰਘ ਤੇ ਰਵਜੋਤ ਸਿੰਘ ਦੇ ਢਾਡੀ ਜਥੇ ਵਲੋਂ ਗੁਰੂ ਜੱਸ ਕੀਤਾ ਗਿਆ | ਉਪਰੰਤ ਭਾਈ ਸਾਹਿਬ ਸਿੰਘ ਜਲੰਧਰ ਵਾਲਿਆਂ ਵਲੋਂ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ | ਮੰਚ ਸੰਚਾਲਨ ਦੀ ਸੇਵਾ ਨਿਭਾਉਂਦੇ ਹੋਏ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਮਾਗਮਾਂ ਦੀ ਲੜੀ ਦੇ ਸੱਤਵੇਂ ਦਿਨ ਦੇ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿਹੋਬਿੰਦ ਸਾਹਿਬ ਮੁਹੱਲਾ ਧੂੜਕੋਟ ਵਿਖੇ ਹੋਣਗੇ, ਜਿਸ 'ਚ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਭਾਈ ਬਲਵਿੰਦਰ ਸਿੰਘ ਜਲੰਧਰ ਵਾਲਿਆਂ ਵਲੋਂ ਕੀਰਤਨ ਤੇ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ | ਇਸ ਮÏਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਹੈੱਡ ਗ੍ਰੰਥੀ ਗੁਰਦੁਆਰਾ ਭਾਈ ਅੰਮਿ੍ਤਪਾਲ ਸਿੰਘ, ਭਾਈ ਨਾਹਰ ਸਿੰਘ, ਭਾਈ ਸਰਬਜੀਤ ਸਿੰਘ, ਗੁਰਦੁਆਰਾ ਹਰਿਗੋਬਿੰਦ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ, ਸੁਸਾਇਟੀ ਪ੍ਰਧਾਨ ਮਾਸਟਰ ਬਲਜੀਤ ਸਿੰਘ, ਗੁਰਮੁਖ ਸਿੰਘ ਬਾਟੂ, ਜਸਵਿੰਦਰ ਸਿੰਘ ਮੰਗਾ, ਪਿ੍ਤਪਾਲ ਸਿੰਘ, ਅਕੱਤਰ ਸਿੰਘ, ਬੰਟੀ ਵਾਲੀਆ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ, ਸ਼ਰਨਜੀਤ ਸਿੰਘ ਖਾਲਸਾ, ਜਸਕਰਨ ਸਿੰਘ, ਮਨਮੀਤ ਸਿੰਘ, ਪਵਨਦੀਪ ਸਿੰਘ ਗੋਪੀ, ਕੁਲਬੀਰ ਸਿੰਘ ਧੰਜੂ,ਧਰਮਿੰਦਰ ਸਿੰਘ, ਅਰਸ਼ਦੀਪ ਸਿੰਘ, ਮਨਜੀਤ ਸਿੰਘ ਭਾਟੀਆ, ਗੁਰਪਾਰਸ ਸਿੰਘ, ਧਰਮਿੰਦਰ ਸਿੰਘ, ਅਰਸ਼ਦੀਪ ਸਿੰਘ, ਰਛਪਾਲ ਸਿੰਘ, 'ਆਪ' ਆਗੂ ਜਸਪਾਲ ਸਿੰਘ ਮਿਗਲਾਨੀ, ਗੁਰਦੇਵ ਸਿੰਘ, ਇੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ¢