07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ 'ਚ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ

Ad Position 21
No active advertisement
ਅਜੀਤ ਡੈਸਕ 22-12-2025
ਕਰਤਾਰਪੁਰ, 21 ਦਸੰਬਰ (ਜਨਕ ਰਾਜ ਗਿੱਲ)-ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਕਪੂਰਥਲਾ ਤੋਂ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਮਹਾਨ ਪੈਦਲ ਯਾਤਰਾ ਸੰਗਤਾਂ ਦੇ ਨਾਲ ਦੁਪਹਿਰ ਵੇਲੇ ਗੁਰਦੁਆਰਾ ਜਗਤ ਮਾਤਾ ਗੁਜਰ ਕੌਰ ਜੀ ਜਨਮ ਤੇ ਵਿਆਹ ਅਸਥਾਨ ਕਰਤਾਰਪੁਰ ਵਿਖੇ ਨਤਮਸਤਕ ਹੋਈਆਂ | ਗੁਰੂ ਘਰ ਪੁੱਜਣ 'ਤੇ ਸੰਗਤਾਂ ਦਾ ਨਿੱਘਾ ਸਵਾਗਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਤੇ ਸਮੂਹ ਸੰਗਤਾਂ ਵਲੋਂ ਕੀਤਾ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਅਵਤਾਰ ਸਿੰਘ, ਮਾਸਟਰ ਅਮਰੀਕ ਸਿੰਘ ਨੇ ਆਖਿਆ ਕਿ 'ਇਹ ਮਹਾਨ ਸਾਲਾਨਾ ਪੈਦਲ ਯਾਤਰਾ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਕਪੂਰਥਲਾ ਤੋਂ ਅੰਮਿ੍ਤ ਵੇਲੇ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਗੁਰਬਾਣੀ ਕੀਰਤਨ ਕਰਦਿਆਂ ਪੈਦਲ ਯਾਤਰਾ ਗੁਰਬਾਣੀ ਕੀਰਤਨ ਕਰਦਿਆਂ ਸਰਬੱਤ ਭਲੇ ਦੀ ਅਰਦਾਸ ਕਰਦਿਆਂ ਗੁਰੂ ਘਰ ਨਤਮਸਤਕ ਹੋ ਧਰਮ ਹਿੱਤ ਸ਼ਹੀਦੀਆਂ ਪਾਉਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਹੈ | ਇਸ ਮੌਕੇ ਬਾਬਾ ਅਮਰੀਕ ਸਿੰਘ, ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਅਵਤਾਰ ਸਿੰਘ, ਮਾਸਟਰ ਅਮਰੀਕ ਸਿੰਘ, ਗੁਰਜੀਤ ਸਿੰਘ, ਤਨਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ, ਗੋਲਡੀ, ਰਣਜੋਧ ਸਿੰਘ, ਬੀਬੀ ਬਲਬੀਰ ਕੌਰ, ਹਰਬੰਸ ਕੌਰ, ਕਮਲਜੀਤ ਕੌਰ, ਬਿੰਦਰ ਕੌਰ, ਸ਼ਰਨ ਕੌਰ,ਗੁਰਬਖਸ਼ ਕੌਰ ਹੋਰ ਵੀ ਬਹੁਤ ਗਿਣਤੀ 'ਚ ਸੰਗਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਏਕਮ ਪਬਲਿਕ ਸਕੂਲ ਮਹਿਤਪੁਰ 'ਚ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਸੰਬੰਧੀ ਸਮਾਗਮਾਂ ਦੀ ਲੜੀ ਦੇ ਛੇਵੇਂ ਦਿਨ ਗੁਰਦੁਆਰਾ ਸ੍ਰੀ ਗੁਰੂ ਹਰਿਰਾਇ ਸਾਹਿਬ ਵਿਖੇ ਦੀਵਾਨ ਸਜਾਏ...
Ad Position 24