ਮਹਿਤਪੁਰ, 21 ਦਸੰਬਰ (ਪ. ਪ.)-ਏਕਮ ਪਬਲਿਕ ਸਕੂਲ ਮਹਿਤਪੁਰ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ | ਇਹ ਜਾਣਕਾਰੀ ਸਕੂਲ ਡਾਇਰੈਕਟਰ ਸ. ਨਿਰਮਲ ਸਿੰਘ ਥਿੰਦ ਤੇ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਵਲੋਂ ਦਿੱਤੀ ਗਈ | ਉਨ੍ਹਾਂ ਨੇ ਦੱਸਿਆ ਕਿ ਦਸਤਾਰ ਮੁਕਾਬਲਿਆਂ 'ਚ ਪੰਜਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦੌਰਾਨ ਜੱਜ ਦੀ ਭੂਮਿਕਾ ਗੁਰਭਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਦਾਸ (ਪੱਤਰਕਾਰ ਅਜੀਤ ਅਖ਼ਬਾਰ) ਤੇ ਲਖਵਿੰਦਰ ਸਿੰਘ ਸਮਰਾ ਵਲੋਂ ਨਿਭਾਈ ਗਈ | ਸਫ਼ਰ ਏ ਸ਼ਹਾਦਤ ਦੇ ਸਿਰਲੇਖ ਹੇਠ ਕਰਵਾਏ ਸਮਾਗਮ 'ਚ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਦੇ ਨਾਲ ਹੀ ਸਕੂਲ ਦੀ ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਹਰਨੂਰ ਕੌਰ, ਅੰਮਿ੍ਤ ਕੌਰ, ਅਮਨਪ੍ਰੀਤ ਕੌਰ, ਜਸਮੀਤ ਕੌਰ, ਗੁਰਲੀਨ ਕੌਰ ਤੇ ਵੰਦਨਾ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਵੰਸ਼ਿਕਾ, ਪੀਹੁਲ ਸੇਤੀਆ, ਗੁਰਨੂਰ ਕੌਰ ਤੇ ਗਗਨਦੀਪ ਕੌਰ ਵਲੋਂ ਕਵੀਸ਼ਰੀ ਕੀਤੀ ਗਈ | ਇਸ ਦੇ ਨਾਲ ਹੀ ਬਾਰ੍ਹਵੀਂ (ਆਰਟਸ) ਜਮਾਤ ਦੇ ਵਿਦਿਆਰਥੀ ਏਕਮਜੋਤ ਸਿੰਘ ਵਲੋਂ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਸ਼ਬਦ ਕੀਰਤਨ ਕੀਤਾ | ਸਕੂਲ ਅਧਿਆਪਕ ਕਮਲਪ੍ਰੀਤ ਕੌਰ ਤੇ ਕਿਰਨਦੀਪ ਕੌਰ ਵਲੋਂ ਕਵਿਤਾ ਗਾਇਨ ਕੀਤੀ ਗਈ | ਦਸਤਾਰ ਮੁਕਾਬਲਿਆਂ 'ਚ ਪਹਿਲੇ, ਦੂਸਰੇ, ਤੀਸਰੇ ਤੇ ਆਊਟਸਟੈਂਡਿੰਗ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | 'ਸ਼ਹਾਦਤ-ਏ ਸਫ਼ਰ' ਨੂੰ ਦਰਸਾਉਂਦੀਆਂ ਕਲਾ ਕਿ੍ਤੀਆ ਸਕੂਲ ਔਡੀਟੋਰੀਅਮ ਦੀ ਖਿੱਚ ਦਾ ਕੇਂਦਰ ਬਿੰਦੂ ਰਹੀਆਂ | ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ 'ਚ ਬਲੌਕ ਹੈੱਡ ਮੈਡਮ ਚੇਤਨਾ ਰਾਜਦੇਵ, ਰਾਜਵਿੰਦਰ ਕੌਰ ਤੇ ਮੈਡਮ ਚਰਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਸਟੇਜ ਸੰਚਾਲਨ ਮੈਡਮ ਸਵਪਨਦੀਪ ਕੌਰ ਤੇ ਸਰਦਾਰ ਰਣਜੋਤ ਸਿੰਘ ਹੋਰਾਂ ਵਲੋਂ ਕੀਤਾ | ਪ੍ਰੋਗਰਾਮ ਦੇ ਅਖ਼ੀਰ 'ਚ ਸ਼ਬਦ ਕੀਰਤਨ ਉਪਰੰਤ ਸਭ ਨੂੰ ਕੜਾਹਿ ਪ੍ਰਸ਼ਾਦ ਦੀ ਦੇਗ ਵਰਤਾਈ ਗਈ | ਇਸ ਮੌਕੇ ਸਕੂਲ ਪ੍ਰਬੰਧਕ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪਿ੍ੰਸੀਪਲ ਦਲਜੀਤ ਕੌਰ, ਐਕਟੀਵਿਟੀ ਇੰਚਾਰਜ ਦਲਵੀਰ ਕੌਰ ਤੇ ਦੀਪਤੀ ਕਵਾਤਰਾ, ਅਧਿਆਪਕਾਂ 'ਚੋਂ ਰੇਖਾ ਸ਼ਰਮਾ, ਬਿਨੇਸ਼ ਸ਼ਰਮਾ, ਮਾਈਕਲ ਤੇ ਬਾਕੀ ਸਭ ਮੌਜੂਦ ਸਨ | ਸਕੂਲ ਡਾਇਰੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਪੜ੍ਹਾਈ ਲਿਖਾਈ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਾਡਾ ਪਰਮ ਧਰਮ ਹੈ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਏਕਮ ਪਬਲਿਕ ਸਕੂਲ ਨਿੱਕੀ ਉਮਰੇ ਵੱਡੇ ਕਰਮ ਕਰਨ ਕਰਨ ਵਾਲੇ ਸ਼ਹੀਦਾਂ ਦੀ ਕਰਬਾਨੀ ਨੂੰ ਪ੍ਰਣਾਮ ਕਰਦਾ ਹੈ |