07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗੁਰਦੁਆਰਾ ਬਾਬਾ ਭਾਗੋ ਜੀ ਬੱਲਾਂ ਵਿਖੇ ਸਫ਼ਰ-ਏ-ਸ਼ਹਾਦਤ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-12-2025
ਕਿਸ਼ਨਗੜ੍ਹ, 21 ਦਸੰਬਰ (ਹੁਸਨ ਲਾਲ)-ਗੁਰਦੁਆਰਾ ਬਾਬਾ ਭਾਗੋ ਜੀ ਬੱਲਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਸਰਬੰਸ ਦਾਨੀ ਮਾਤਾ ਗੁਜਰ ਕੌਰ ਜੀ ਤੇ ਮਹਾਨ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਸ਼ਹੀਦੀ ਸਮਾਗਮ ਗੁਰਦੁਆਰਾ ਬਾਬਾ ਭਾਗੋ ਜੀ ਟਰੱਸਟ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਸਾਂਝੇ ਤੌਰ 'ਤੇ ਸ਼ਰਧਾ ਸਹਿਤ ਮਨਾਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਪ੍ਰਸਿੱਧ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਵਲੋਂ ਢਾਡੀ ਵਾਰਾਂ ਰਾਹੀਂ ਸਾਕਾ ਸਰਹਿੰਦ ਦਾ ਗੁਰੂ ਇਤਿਹਾਸ ਸਰਵਣ ਕਰਵਾਇਆ | ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਲੋਂ ਅਨੰਦਪੁਰੀ ਛੱਡਣ ਤੋਂ ਲੈ ਕੇ ਚਾਰੇ ਸਾਹਿਬਜ਼ਾਦਿਆਂ, ਮਹਾਨ ਸਿੰਘਾ ਸ਼ਹੀਦਾਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਤਾਰ ਪੂਰਵਕ ਪ੍ਰਵਚਨ ਸਰਵਣ ਕਰਵਾਏ | ਇਸ ਮੌਕੇ ਸਮਾਜ ਸੇਵੀ ਰਣਵੀਰ ਸਿੰਘ ਬੱਲ ਨੇ ਆਖਿਆ ਕਿ ਸਰਬੰਸਦਾਨੀ ਮਾਤਾ ਗੁਜਰ ਕੌਰ ਜੀ ਤੇ ਚਾਰੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹੀਦੀ ਵਰਗਾ ਇਤਿਹਾਸ ਦੁਨੀਆਂ ਤੇ ਕਿਸੇ ਵੀ ਕੋਨੇ ਚੋਂ ਨਹੀਂ ਮਿਲਦਾ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਧਰਮ ਤੇ ਵਿਰਸੇ ਨਾਲ ਜੋੜੀ ਰੱਖਣ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ | ਇਸ ਮੌਕੇ ਰਣਵੀਰ ਸਿੰਘ ਬੱਲ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ, ਪ੍ਰਧਾਨ ਸੁਰਿੰਦਰ ਸਿੰਘ ਹੋਠੀ, ਜਗਜੀਤ ਸਿੰਘ ਬੱਲ, ਰਾਜਵੀਰ ਸਿੰਘ ਬੱਲ, ਜਥੇਦਾਰ ਕੁਲਵੰਤ ਸਿੰਘ ਮੰਨਣ ਸਕੱਤਰ ਐਸਜੀਪੀਸੀ, ਸਿੱਖ ਚਿੰਤਕ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ, ਸੇਵਾ ਮੁਕਤ ਐਸਐਸਪੀ ਰਜਿੰਦਰ ਸਿੰਘ, ਸੂਬੇਦਾਰ ਰਣਜੀਤ ਸਿੰਘ, ਬਾਬਾ ਭੋਲਾ ਸਿੰਘ, ਗੁਰਪਿਆਰ ਸਿੰਘ ਹੋਠੀ, ਡਾ. ਗੁਰਵੀਰ ਸਿੰਘ ਗਿੱਲ, ਪਿ੍ੰਸੀਪਲ ਜਸਵੀਰ ਕੌਰ ਗਿੱਲ, ਹਰਸੁਲਿੰਦਰ ਸਿੰਘ ਸਾਬਕਾ ਸਰਪੰਚ ਕਿਸ਼ਨਗੜ੍ਹ, ਮਾ. ਲਹਿੰਬਰ ਰਾਮ ਬੱਲਾਂ, ਦਿਲਬਾਗ ਸਿੰਘ ਤਲਵੰਡੀ ਭੀਲਾਂ, ਸੇਵਾ ਮੁਕਤ ਹੈਡਮਾਸਟਰ ਸਰਵਣ ਸਿੰਘ ਹੋਠੀ, ਨੰਬਰਦਾਰ ਕੁਲਵੰਤ ਸਿੰਘ, ਨੰਬਰਦਾਰ ਅਮਰੀਕ ਸਿੰਘ, ਅਰਜਨ ਸਿੰਘ ਬਿੱਟੂ, ਪਾਖਰ ਸਿੰਘ, ਸਾਧੂ ਸਿੰਘ ਕੰਗ ਕਨੇਡਾ, ਮਨੀ ਭਾਰਗਵ, ਹਰਪ੍ਰੀਤ ਸਿੰਘ ਹੋਠੀ ਯੂ. ਕੇ., ਨੰਬਰਦਾਰ ਗੁਰਪ੍ਰੀਤ ਸਿੰਘ ਪੀਤਾ, ਬਾਬਾ ਬਖਸ਼ੀਸ਼ ਸਿੰਘ, ਮਨਦੀਪ ਸਿੰਘ ਸਰਮਸਤਪੁਰ, ਰਮਨ ਖੁਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਦਿਵਸ ਮਨਾਉਣ ਮੌਕੇ ਸੀਨੀਅਰ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਨੇ ਨੰਗਲ ਅੰਬੀਆਂ ਜ਼ੋਨ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਸੁਖਦੇਵ ਸੁੱਖਾ ਦਾ ਕਰਵਾਇਆ ਮੂੰਹ ਮਿੱਠਾ...
Ad Position 24