ਗੁਰਾਇਆ, 21 ਦਸੰਬਰ (ਬਲਵਿੰਦਰ ਸਿੰਘ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪ੍ਰਧਾਨ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਦਿਵਸ ਮਨਾਇਆ | ਸਮਾਗਮ ਦੇ ਸ਼ੁਰੂ 'ਚ ਸਦੀਵੀ ਵਿਛੋੜਾ ਦੇ ਗਏ ਐਸੋਸੀਏਸ਼ਨ ਦੇ ਮੈਂਬਰ ਦੁਨੀ ਚੰਦ ਅੱਟੀ, ਪੱਤਰਕਾਰ ਸਤਪਾਲ ਸਿੰਘ ਚੱਕ ਦੇਸ ਰਾਜ ਦੇ ਨੌਜਵਾਨ ਬੇਟੇ ਗੁਰਪ੍ਰੀਤ ਸਿੰਘ, ਡਾ. ਬਲਵਿੰਦਰ ਸਿੰਘ ਛਿਹਰਟਾ ਤੇ ਚੋਣ ਡਿਊਟੀ 'ਤੇ ਜਾ ਰਹੇ ਅਧਿਆਪਕ ਪਤੀ ਪਤਨੀ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਹਾਦਸੇ ਨਾਲ ਹੋਈ ਮੌਤ 'ਤੇ ਮੌਨ ਧਾਰਨ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ | ਐਸੋਸੀਏਸ਼ਨ ਦੇ ਜਿਨ੍ਹਾਂ ਪੈਨਸ਼ਨਰ ਮੈਂਬਰਾਂ ਦਾ ਜਨਮ ਦਿਨ ਦਸੰਬਰ ਮਹੀਨੇ 'ਚ ਆਉਂਦਾ ਹੈ, ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਤੇ ਖ਼ੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ | ਮੰਚ ਸੰਚਾਲਨ ਬੂਟਾ ਰਾਮ ਅਕਲਪੁਰ ਨੇ ਕੀਤਾ | ਐਸੋਸੀਏਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ, ਪ. ਸ. ਸ. ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਬੀਕਾ, ਨਿਰਮੋਲਕ ਸਿੰਘ ਹੀਰਾ, ਜੋਗਿੰਦਰ ਸਿੰਘ, ਜੀ. ਟੀ. ਯੂ. ਦੇ ਪ੍ਰਧਾਨ ਸੁਖਵਿੰਦਰ ਰਾਮ, ਸੀਤਲ ਰਾਮ ਬੰਗਾ, ਪ੍ਰਧਾਨ ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ ਨੇ ਸੰਬੋਧਨ ਕਰਦੇ ਹੋਏ ਪੈਨਸ਼ਨਰ ਦਿਵਸ ਮਨਾਉਣ ਦੇ ਇਤਿਹਾਸ ਸੰਬੰਧੀ ਤੇ ਪੈਨਸ਼ਨਰਾਂ ਮੁਲਾਜ਼ਮਾਂ ਦੀ ਮੰਗਾਂ ਸੰਬੰਧੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਬੇਰੁਖ਼ੀ ਵਾਲੇ ਵਤੀਰੇ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਵਿੱਤ ਸਕੱਤਰ ਰਤਨ ਸਿੰਘ ਗੁਰਾਇਆ ਵਲੋਂ ਸਾਲ 2025 'ਚ ਐਸੋਸੀਏਸ਼ਨ ਦੀ ਆਮਦਨ ਤੇ ਖ਼ਰਚ ਦੇ ਵੇਰਵੇ ਹਾਜ਼ਰ ਪੈਨਸ਼ਨਰ ਮੈਂਬਰਾਂ ਨਾਲ ਸਾਂਝੇ ਕੀਤੇ ਗਏ ਤੇ ਕੀਤੇ ਗਏ ਖ਼ਰਚਿਆਂ ਨੂੰ ਪਾਸ ਕਰਵਾਇਆ ਗਿਆ | ਅਖੀਰ ਵਿਚ ਐਸੋਸੀਏਸ਼ਨ ਦੇ 75+ ਸਾਲਾਂ ਦਾ ਸਫ਼ਰ ਤੈਅ ਕਰ ਚੁੱਕੇ ਸੀਨੀਅਰ ਪੈਨਸ਼ਨਰ ਮੈਂਬਰਾਂ 'ਚ ਰਾਮ ਸਰੂਪ ਜੋਸ਼ੀ ਸੈਂਟਰ ਮੁੱਖ ਅਧਿਆਪਕ, ਗੁਰਮੀਤ ਰਾਮ ਦੁਸਾਂਝ ਹੈੱਡ ਟੀਚਰ,ਚੰਬਾ ਰਾਮ ਸੈਂਟਰ ਮੁੱਖ ਅਧਿਆਪਕ, ਰਾਮ ਆਸਰਾ ਜੂਨੀਅਰ ਅਸਿਸਟੈਂਟ, ਜੋਗਿੰਦਰ ਸਿੰਘ ਪੀ. ਟੀ. ਆਈ., ਬਲਵੀਰ ਕੌਰ ਹੈੱਡ ਟੀਚਰ, ਭੁਪਿੰਦਰ ਕੌਰ ਪੰਜਾਬੀ ਅਧਿਆਪਕਾ ਤੇ ਸੁਦੇਸ਼ ਕੁਮਾਰੀ ਹੈੱਡ ਟੀਚਰ ਆਦਿ ਨੂੰ ਸਨਮਾਨਿਤ ਕੀਤਾ | ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਬਲਵਿੰਦਰ ਕੁਮਾਰ ਨੇ ਸਮਾਗਮ ਵਿਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਸਮੇਂ ਅਜਮੇਰ ਕੌਰ ਢੇਸੀ, ਰਵਿੰਦਰ ਪਾਲ ਕੌਰ ਸੰਧੂ, ਕੁਲਵਿੰਦਰ ਕੌਰ, ਰਾਮ ਲਾਲ, ਗਿਆਨ ਸਿੰਘ, ਸੰਤੋਖ ਸਿੰਘ, ਰਾਜੇਸ਼ ਕੁਮਾਰ ਜੋਸ਼ੀ, ਦਰਸ਼ਨ ਰਾਮ ਮਸੀਹ, ਚੰਬਾ ਰਾਮ, ਬਖ਼ਸ਼ੀ ਰਾਮ ਫਿਲੌਰ, ਭੁਪਿੰਦਰ ਕੌਰ, ਬਲਵੀਰ ਕੌਰ, ਜਸਵਿੰਦਰ ਕੌਰ, ਸੁਦੇਸ਼ ਕੁਮਾਰ, ਸ਼ਿਵ ਦਾਸ, ਭੁਪਿੰਦਰ ਸਿੰਘ, ਕਮਲੇਸ਼ ਕੁਮਾਰੀ, ਇੰਦਰਜੀਤ, ਵਿਨੋਦ ਕੁਮਾਰ, ਬਲਜਿੰਦਰ ਕੁਮਾਰ, ਕਿਸ਼ਨ ਲਾਲ, ਕੇਵਲ ਕਿ੍ਸ਼ਨ ਬੱਗਾ, ਸੁਰਿੰਦਰ ਕੌਰ ਆਦਿ ਪੈਨਸ਼ਨਰ ਸਾਥੀ ਹਾਜ਼ਰ ਹੋਏ |