ਸ਼ਾਹਕੋਟ, 21 ਦਸੰਬਰ (ਸੁਖਦੀਪ ਸਿੰਘ)-ਸ਼ਾਹਕੋਟ ਵਿਖੇ 18ਵੇਂ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਮੇਲੇ ਦੀਆਂ ਤਿਆਰੀਆਂ ਸੰਬੰਧੀ ਗਾਇਕਾਂ, ਗੀਤਕਾਰਾਂ ਤੇ ਸੰਗੀਤ ਪ੍ਰੇਮੀਆਂ ਦੀ ਮੀਟਿੰਗ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ 'ਚ ਹੋਈ | ਜਿਸ ਵਿੱਚ ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਤਰਨਦੀਪ ਸਿੰਘ ਰੂਬੀ ਨੇ ਕਿਹਾ ਕਿ ਇਹ ਮੇਲਿਆਂ ਦੀ ਲੜੀ ਨੂੰ ਜਾਰੀ ਰੱਖ ਕੇ ਗੁਰਨਾਮ ਸਿੰਘ ਨਿਧੜਕ ਵਲੋਂ ਪੰਜਾਬੀ ਸੱਭਿਆਚਾਰ ਦੀ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੱਭਿਆਚਾਰਕ ਮੇਲੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ | ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਨੇ ਕਿਹਾ ਮੇਲੇ ਨੂੰ ਸ਼ਾਨੌ-ਸ਼ੌਕਤ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੰਗੀਤ ਤੇ ਕਲਾ ਦੇ ਖੇਤਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਇਸ ਵਿਸ਼ਵ ਪ੍ਰਸਿੱਧ ਗਾਇਕ ਤੇ ਕਾਮੇਡੀ ਜੋੜੀ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸੱਦਾ ਪੱਤਰ ਭੇਜੇ ਜਾਣਗੇ | ਇਸ ਮੌਕੇ ਸੂਫ਼ੀ ਗਾਇਕ ਕੁਲਵਿੰਦਰ ਸ਼ਾਹਕੋਟੀ, ਗਾਮਾ ਫ਼ਕੀਰ-ਨੀਲੂ ਬੇਗਮ, ਸਤਨਾਮ ਸਿੰਘ ਕਮਾਲਕੇ, ਭਜਨ ਸਿੰਘ ਸਾਦਿਕਪੁਰ, ਗਾਇਕ ਪ੍ਰੀਤ ਕੰਠ, ਬੰਟੀ ਕੁਮਰਾ, ਸੁਖਦੇਵ ਸਿੰਘ ਰਿਟਾਇਰ ਐਸ.ਆਈ., ਪੰਕਜ ਕੁਮਾਰ ਸ਼ਾਹਕੋਟ, ਜਸਪਾਲ ਸਿੰਘ ਸ਼ਾਹਕੋਟ, ਗ਼ਜ਼ਲ ਗਾਇਕ ਰਸ਼ੀਦ ਰਿਆਜ਼ੀ ਆਦਿ ਹਾਜ਼ਰ ਸਨ |