16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ

Ad Position 21
repet_subhas-goyals [Copy P29]
ਮਾਸਟਰ ਸਲੀਮ ਅਤੇ ਪੇਜੀ ਸ਼ਾਹਕੋਟੀ ਨਾਲ ਦੁੱਖ ਸਾਂਝਾ ਕਰਦੇ ਹੋਏ ਲੋਕ | (ਸੱਜੇ) ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹੰਸ ਰਾਜ ਹੰਸ, ਦੀਪਕ ਬਾਲੀ ਤੇ ਹੋਰ | ਤਸਵੀਰਾਂ ਮੁਨੀਸ਼ <br/> 23-12-2025

ਜਲੰਧਰ, 22 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਸੂਫ਼ੀ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ ਦਾ ਅੱਜ ਇੱਥੇ ਦਿਹਾਂਤ ਹੋ ਗਿਆ¢ ਉਹ ਲਗਭਗ 83 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ¢ ਉਨ੍ਹਾਂ ਨੇ ਜਲੰਧਰ ਸਥਿਤ ਆਪਣੇ ਨਿਵਾਸ ਵਿਖੇ ਆਖ਼ਰੀ ਸਾਹ ਲਿਆ ¢ ਉਨ੍ਹਾਂ ਦੀ ਮਿ੍ਤਕ ਦੇਹ ਨੂੰ 23 ਦਸੰਬਰ ਨੂੰ ਸਵੇਰੇ 11 ਵਜੇ ਦਿਓਲ ਨਗਰ 'ਚ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ | ਉਸਤਾਦ ਪੂਰਨ ਸ਼ਾਹ ਕੋਟੀ ਦੇ ਦਿਹਾਂਤ ਦੀ ਖ਼ਬਰ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਅਫ਼ਸੋਸ ਕਰਨ ਲਈ ਰਿਸ਼ਤੇਦਾਰਾਂ, ਪ੍ਰਸੰਸਕਾਂ ਅਤੇ ਸਨੇਹੀਆਂ ਦਾ ਤਾਂਤਾ ਲੱਗ ਗਿਆ | ਉਸਤਾਦ ਪੂਰਨ ਸ਼ਾਹ ਕੋਟੀ ਪ੍ਰਸਿੱਧ ਗਾਇਕ ਮਾਸਟਰ ਸਲੀਮ ਅਤੇ ਪੇਜੀ ਸ਼ਾਹ ਕੋਟੀ ਦੇ ਪਿਤਾ ਸਨ | ਪੂਰਨ ਸ਼ਾਹ ਕੋਟੀ ਨੂੰ ਉਨ੍ਹਾਂ ਦੀ ਨਿਮਰਤਾ, ਸਾਦਗੀ ਅਤੇ ਸੰਗੀਤ ਪ੍ਰਤੀ ਅਟੁੱਟ ਸਮਰਪਣ ਲਈ ਖ਼ਾਸ ਤÏਰ 'ਤੇ ਯਾਦ ਕੀਤਾ ਜਾਂਦਾ ਹੈ¢ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ 'ਤੇ ਉਨ੍ਹਾਂ ਦੀ ਡੂੰਘੀ ਪਕੜ ਸੀ ਅਤੇ ਉਹ ਸੁਰ, ਤਾਲ ਅਤੇ ਭਾਵਨਾ ਦੇ ਸੁਮੇਲ ਨੂੰ ਬੜੀ ਮਹੱਤਤਾ ਦਿੰਦੇ ਸਨ ¢ ਉਸਤਾਦ ਪੂਰਨ ਸ਼ਾਹ ਕੋਟੀ ਨੂੰ ਸੰਗੀਤ ਜਗਤ ਦੇ ਖੇਤਰ 'ਚ ਨਿਭਾਈਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੰਗੀਤ ਨਾਟਕ ਅਕੈਡਮੀ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਉੱਚ ਸੰਸਥਾਵਾਂ ਵਲੋਂ ਵੀ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਨਮਾਨਿਤ ਕੀਤਾ ਗਿਆ | ਉਸਤਾਦ ਪੂਰਨ ਸ਼ਾਹ ਕੋਟੀ ਦੇ ਦਿਹਾਂਤ 'ਤੇ ਪੰਜਾਬ ਭਰ ਦੇ ਉੱਘੇ ਗਾਇਕਾਂ, ਸੰਗੀਤਕਾਰਾਂ ਅਤੇ ਸਾਹਿਤਕ ਹਸਤੀਆਂ, ਰਾਜਨੀਤਕ ਅਤੇ ਧਾਰਮਿਕ ਹਸਤੀਆਂ ਜਿਨ੍ਹਾਂ 'ਚ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ, ਸਾਬਕਾ ਐਮ.ਪੀ. ਹੰਸ ਰਾਜ ਹੰਸ, ਸੁਸ਼ੀਲ ਰਿੰਕੂ, 'ਆਪ' ਆਗੂ ਦੀਪਕ ਬਾਲੀ, ਰਛਪਾਲ ਸਿੰਘ ਪਾਲ (ਪੰਜਾਬ ਦੇ ਰਫ਼ੀ), ਗਾਇਕ ਗੁਰਲੇਜ਼ ਅਖ਼ਤਰ, ਬੂਟਾ ਮੁਹੰਮਦ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ਨੂੰ ਪੰਜਾਬੀ ਸੰਗੀਤ ਉਦਯੋਗ ਲਈ ਵੱਡਾ ਘਾਟਾ ਦੱਸਿਆ ¢ ਉਸਤਾਦ ਪੂਰਨ ਸ਼ਾਹ ਕੋਟੀ ਇੱਕ ਅਜਿਹੇ ਉਸਤਾਦ ਸਨ ਜੋ ਆਖ਼ਰੀ ਸਾਹ ਤੱਕ ਸੰਗੀਤ ਨਾਲ ਜੁੜੇ ਰਹੇ, ਉਨ੍ਹਾਂ ਦੀ ਵਿਰਾਸਤ ਉਨ੍ਹਾਂ ਪੀੜ੍ਹੀਆਂ ਰਾਹੀਂ ਜਿੰਦਾ ਰਹੇਗੀ, ਜਿਨ੍ਹਾਂ ਨੂੰ ਉਨ੍ਹਾਂ ਨੇ ਸੁਰਾਂ ਦੀ ਰਾਹ ਦਿਖਾਈ ¢ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ 1 ਭਾਣਾ ਮੰਨਣ ਦਾ ਬਲ ਬਖ਼ਸ਼ਣ | ਦੁੱਖ ਸਾਂਝਾ ਕਰਨ ਵਾਲਿਆਂ 'ਚ ਜਸਵਿੰਦਰ ਸਿੰਘ ਸਾਹਨੀ, ਵਰਿੰਦਰ ਮਲਿਕ, ਕਰਨਲ ਅਮਰੀਕ, ਸੁਨੀਲ ਚੋਪੜਾ, ਰਾਜੀਵ ਦੁੱਗਲ, ਆਰ. ਪੀ. ਗੰਭੀਰ, ਮਨਮੋਹਨ ਸਿੰਘ, ਨਰਿੰਦਰ ਮਹਿਤਾ. ਵਿਵੇਕ ਭਾਰਦਵਾਜ, ਸਵਤੰਤਰ ਚਾਵਲਾ, ਲਲਿਤ ਤਿਖਾ, ਜਗਦੀਪ ਸਿੰਘ ਨੰਦਾ, ਰਤਨ ਭਾਰਤੀ, ਸੰਜੀਵ ਸਿੰਘ, ਕਰਨਦੀਪ ਸਿੰਘ ਮੋਗਾ, ਸੁਰਿੰਦਰ ਪਾਲ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਟ ਸਕਦੇ ਹਨ ਲਤੀਫ਼ਪੁਰਾ ਦੇ ਕਬਜ਼ੇ ਪ੍ਰਸ਼ਾਸਨ ਨੇ ਮੰਗਿਆ 2 ਹਫ਼ਤੇ ਦਾ ਸਮਾਂ ਅਗਲੀ ਖ਼ਬਰ ਗੋਰਾ ਕਾਂਗਰਸ ਸੇਵਾ ਦਲ ਯੂਥ ਬਿ੍ਗੇਡ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ <br/>
Ad Position 24