16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਹਟ ਸਕਦੇ ਹਨ ਲਤੀਫ਼ਪੁਰਾ ਦੇ ਕਬਜ਼ੇ ਪ੍ਰਸ਼ਾਸਨ ਨੇ ਮੰਗਿਆ 2 ਹਫ਼ਤੇ ਦਾ ਸਮਾਂ

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਜਲੰਧਰ, 22 ਦਸੰਬਰ (ਸ਼ਿਵ)-ਲੰਬੇ ਸਮੇਂ ਤੋਂ ਲਤੀਫਪੁਰਾ ਮਾਡਲ ਟਾਊਨ ਤੋਂ ਪ੍ਰਸ਼ਾਸਨ ਵਲੋਂ ਢਾਹੇ ਗਏ ਕਬਜ਼ਿਆਂ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ ਕਿਉਂਕਿ ਜਿੱਥੇ ਕਈ ਲੋਕਾਂ ਵਲੋਂ ਇਸ ਇਲਾਕੇ ਵਿਚ ਕਬਜ਼ਿਆਂ ਨੂੰ ਹਟਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਹੈ ਜਦਕਿ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਇਸ ਇਲਾਕੇ ਤੋਂ ਹਟਾਏ ਗਏ ਲੋਕਾਂ ਵਲੋਂ ਪੁਨਰਵਾਸ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਮਾਮਲੇ ਵਿਚ ਅੱਜ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕਬਜ਼ੇ ਹਟਾਉਣ ਲਈ ਦੋ ਹਫ਼ਤੇ ਦਾ ਸਮਾਂ ਮੰਗਿਆ ਗਿਆ | ਇਸ ਮਾਮਲੇ ਵਿਚ ਹੁਣ ਹਾਈਕੋਰਟ ਵਲੋਂ 21 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ | ਲਤੀਫਪੁਰਾ ਅਤੇ 120 ਫੁੱਟੀ ਰੋਡ 'ਤੇ ਹੋਏ ਕਬਜ਼ੇ ਨੂੰ ਲੈ ਕੇ ਕਈ ਲੋਕਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਡੀ. ਸੀ. ਵੱਲੋਂ ਕਾਰਵਾਈ ਨਾ ਕਰਨ ਕਰਕੇ ਅਦਾਲਤ ਦੀ ਮਾਣਹਾਨੀ ਬਾਰੇ ਪਟੀਸ਼ਨ ਦਾਖਲ ਕੀਤੀ ਗਈ ਸੀ | ਇਸ ਮਾਮਲੇ 'ਤੇ ਅੱਜ ਹੋਈ ਸੁਣਵਾਈ ਵਿਚ ਪ੍ਰਸ਼ਾਸਨ ਵਲੋਂ ਹਾਈਕੋਰਟ ਵਿਚ ਇਨ੍ਹਾਂ ਕਬਜ਼ਿਆਂ ਬਾਰੇ ਕਿਹਾ ਗਿਆ ਕਿ ਦੋ ਹਫ਼ਤੇ ਵਿਚ ਇਸ ਬਾਰੇ ਕਾਰਵਾਈ ਕੀਤੀ ਜਾਵੇਗੀ | ਪ੍ਰਸ਼ਾਸਨ ਵਲੋਂ ਜਿੱਥੇ ਹੁਣ ਇਨ੍ਹਾਂ ਕਬਜ਼ਿਆਂ ਦੇ ਮਾਮਲੇ ਵਿਚ ਅੱਜ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਸ਼ਾਸਨ ਵਲੋਂ ਇਨ੍ਹਾਂ ਕਬਜ਼ਿਆਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਸਕਦੀ ਹੈ | ਲਤੀਫਪੁਰਾ ਮੁੜ ਵਸੇਬਾ ਮੋਰਚਾ ਵਲੋਂ ਤਾਂ ਸਰਕਾਰ ਤੋਂ ਪੁਨਰਵਾਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਇਲਾਕਾ ਵਾਸੀ ਲਤੀਫਪੁਰਾ ਦੀ 120 ਫੁੱਟੀ ਰੋਡ ਨੂੰ ਜਲਦੀ ਖ਼ਾਲੀ ਕਰਵਾਉਣ ਦਾ ਮਸਲਾ ਉਠਾ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਸੜਕ ਦੇ ਬੰਦ ਹੋਣ ਕਰਕੇ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਘੁੰਮ ਕੇ ਜੀ. ਟੀ. ਬੀ. ਨਗਰ ਦੇ ਮੋੜ ਵੱਲ ਦੀ ਹੋ ਕੇ ਜਾਣਾ ਪੈਂਦਾ ਹੈ ਜਿਹੜਾ ਕਿ ਕਾਫੀ ਤੰਗ ਰਸਤਾ ਹੈ ਤੇ ਕਈ ਵਾਰ ਹਾਦਸੇ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਉਂਜ ਸੀਵਰੇਜ ਬੋਰਡ ਵਲੋਂ ਨਹਿਰੀ ਪਾਣੀ ਪ੍ਰਾਜੈਕਟ ਦੀ ਜਿਹੜੀ ਪਾਈਪ ਪੁਆਈ ਜਾ ਰਹੀ ਹੈ, ਉਸ ਦੇ ਮੈਨਬਰੋ ਤੋਂ ਰੂਟ ਜੀ. ਟੀ. ਬੀ. ਨਗਰ ਵੱਲ ਨੂੰ ਛੱਡ ਕੇ ਲਤੀਫਪੁਰਾ ਦੀ 120 ਫੁੱਟੀ ਰੋਡ ਵੱਲ ਕਰ ਦਿੱਤਾ ਗਿਆ ਹੈ | ਚਾਹੇ ਮੁੜ ਵਸੇਬਾ ਮੋਰਚਾ ਵਲੋਂ ਇਸ ਪਾਸੇ ਪਾਈਪ ਪਾਉਣ ਦਾ ਵਿਰੋਧ ਹੋ ਰਿਹਾ ਹੈ ਪਰ ਦੱਸਿਆ ਜਾਂਦਾ ਹੈ ਕਿ ਪ੍ਰਸ਼ਾਸਨ ਇਸੇ ਰਸਤੇ 'ਤੇ ਪਾਈਪ ਪਾਉਣ ਦੀ ਤਿਆਰੀ ਕਰ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਲੋਂ 2 ਰੋਜ਼ਾ ਜੂਡੋ ਟੂਰਨਾਮੈਂਟ 'ਕੁਰੈਸ਼' ਦੀ ਮੇਜ਼ਬਾਨੀ <br/> ਅਗਲੀ ਖ਼ਬਰ ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ
Ad Position 24