ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਦਾਣਾ ਬਣਾਉਣ ਤੋਂ ਪਹਿਲਾਂ ਥਰਮੋਕੋਲ, ਪਲਾਸਟਿਕ ਸਾੜ ਕੇ ਪ੍ਰਦੂਸ਼ਣ ਕਰਨ ਵਾਲਿਆਂ ਤੋਂ ਨਾਰਾਜ਼ ਸਨ ਮੇਅਰ

Ad Position 21
No active advertisement
ਅਜੀਤ ਡੈਸਕ 24-12-2025
ਜਲੰਧਰ, 23 ਦਸੰਬਰ (ਸ਼ਿਵ)-ਵਰਿਆਣਾ ਡੰਪ ਦੇ ਕੋਲ ਅਤੇ ਵਾਰਡ ਨੰਬਰ 60 'ਚ ਪੈਂਦੇ ਮਾਤਾ ਸੰਤ ਨਗਰ ਅਤੇ ਗੁਰੂ ਰਾਮਦਾਸ ਨਗਰ ਵਾਲੀ ਰੋਡ 'ਤੇ ਪਲਾਸਟਿਕ ਅਤੇ ਥਰਮੋਕੋਲ ਨੂੰ ਸਾੜਨ ਵਾਲੇ ਕਬਾੜ ਦਾ ਕੰਮ ਕਰਨ ਵਾਲਿਆਂ ਖ਼ਿਲਾਫ਼ ਮੇਅਰ ਵਨੀਤ ਧੀਰ ਨੇ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਚਲਾਨ ਕਰਨ ਦੀ ਹਦਾਇਤ ਦਿੱਤੀ ਹੈ | ਮੇਅਰ ਵਨੀਤ ਧੀਰ ਅੱਜ 'ਆਪ' ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਦੇ ਸੱਦੇ 'ਤੇ ਪੁੱਜੇ ਸਨ | ਕੌਂਸਲਰ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਮਾਤਾ ਸੰਤ ਕੌਰ ਨਗਰ ਅਤੇ ਗੁਰੂ ਰਾਮ ਦਾਸ ਨਗਰ ਵਾਲੀ ਸੜਕ 'ਤੇ 30 ਤੋਂ ਜ਼ਿਆਦਾ ਕਬਾੜ ਦਾ ਕੰਮ ਕਰਨ ਵਾਲੇ ਜਿਹੜੇ ਲੋਕ ਪਲਾਸਟਿਕ ਦਾ ਦਾਣਾ ਬਣਾਉਣ ਲਈ ਗੋਲਾ ਤਿਆਰ ਕਰਦੇ ਹਨ, ਉਸ ਤੋਂ ਪਹਿਲਾਂ ਥਰਮੋਕੋਲ ਅਤੇ ਪਲਾਸਟਿਕ ਨੂੰ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਕਾਫੀ ਪ੍ਰਦੂਸ਼ਣ ਹੁੰਦਾ ਹੈ | ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਕੌਂਸਲਰ ਦੀ ਸ਼ਿਕਾਇਤ 'ਤੇ ਮੇਅਰ ਵਨੀਤ ਧੀਰ ਵਿਸ਼ੇਸ਼ ਤੌਰ 'ਤੇ ਅੱਜ ਸਵੇਰੇ ਇਸ ਇਲਾਕੇ ਵਿਚ ਪੁੱਜੇ ਸਨ ਤਾਂ ਉਨ੍ਹਾਂ ਨੇ ਆਪ ਦੇਖਿਆ ਕਿ ਕਿਸ ਤਰ੍ਹਾਂ ਨਾਲ ਪਲਾਸਟਿਕ ਅਤੇ ਥਰਮੋਕੋਲ ਸਾੜਿਆ ਗਿਆ ਸੀ | ਮੇਅਰ ਵਨੀਤ ਧੀਰ ਨੇ ਮੌਕੇ 'ਤੇ ਹੀ ਸਾਰੇ ਕਬਾੜ ਦਾ ਕੰਮ ਕਰਨ ਵਾਲਿਆਂ ਦੇ ਚਲਾਨ ਕਰਨ ਲਈ ਨਿਗਮ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਪ੍ਰਾਪਰਟੀ ਟੈਕਸ ਅਤੇ ਹੋਰ ਵਿਭਾਗਾਂ ਨੂੰ ਇਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ | ਉਨ੍ਹਾਂ ਦੇ ਆਦੇਸ਼ 'ਤੇ ਪ੍ਰਾਪਰਟੀ ਟੈਕਸ ਵਿਭਾਗ ਅਤੇ ਹੋਰ ਬਰਾਂਚ ਦੀਆਂ ਟੀਮਾਂ ਨੇ ਸਾਰੇ ਕਬਾੜ ਵਾਲੀਆਂ ਦੁਕਾਨਾਂ ਦਾ ਮੌਕਾ ਦੇਖਿਆ ਜਿਨ੍ਹਾਂ ਦੇ ਬੁੱਧਵਾਰ ਨੂੰ ਚਲਾਨ ਕੀਤੇ ਜਾਣਗੇ | ਕੌਂਸਲਰ ਗੁਰਜੀਤ ਘੁੰਮਣ ਨੇ ਦੱਸਿਆ ਕਿ ਕਬਾੜ ਦਾ ਕਾਫੀ ਸਾਮਾਨ ਤਾਂ ਸੀਵਰੇਜਾਂ ਵਿਚ ਸੁੱਟ ਦਿੱਤਾ ਜਾਂਦਾ ਹੈ ਜਿਸ ਕਰਕੇ ਸੀਵਰੇਜ ਗੰਦਗੀ ਨਾਲ ਭਰੇ ਰਹਿੰਦੇ ਹਨ | ਇਨ੍ਹਾਂ ਦੇ ਬੰਦ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਮੇਅਰ ਇਸ ਗੱਲ ਤੋਂ ਵੀ ਨਾਰਾਜ਼ ਹੋਏ ਕਿ ਇਸ ਡੰਪ 'ਤੇ ਕੂੜਾ ਲਿਆਉਣ ਵਾਲੀਆਂ ਗੱਡੀਆਂ ਵੱਲੋਂ ਵਰਿਆਣਾ ਡੰਪ ਨੂੰ ਚੜ੍ਹਨ ਤੋਂ ਪਹਿਲਾਂ ਹੀ ਰਸਤੇ ਵਿਚ ਕੂੜਾ ਸੁੱਟਿਆ ਹੋਇਆ ਸੀ ਤਾਂ ਉਸ ਨੂੰ ਵੀ ਉੱਪਰ ਸੁੱਟਣ ਦੀ ਹਦਾਇਤ ਦਿੱਤੀ ਗਈ | ਇਸ ਮੌਕੇ ਸੁਮਿਤ ਉੱਪਲ ਤੇ ਹੋਰ ਵੀ ਲੋਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਦਾਲਤ ਵਲੋਂ ਜਲੰਧਰ ਦੇ 4 ਡਾਕਟਰਾਂ ਅਤੇ 1 ਸੀ.ਏ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕਰਨ ਦੇ ਹੁਕਮ ਅਗਲੀ ਖ਼ਬਰ ਇਲਾਕੇ 'ਚ ਗੈਰ ਕਾਨੂੰਨੀ ਕੰਮ ਨਹੀਂ ਚੱਲਣ ਦਿੱਤੇ ਜਾਣਗੇ-ਥਾਣਾ ਮੁਖੀ
Ad Position 24
No active advertisement