ਜਲੰਧਰ, 24 ਦਸੰਬਰ (ਐੱਮ. ਐੱਸ. ਲੋਹੀਆ) - ਮੋਤੀਹਾਰੀ (ਬਿਹਾਰ) 'ਚ ਹੋਏ 35ਵੇਂ ਸਨਮਾਨ ਸਮਾਗਮ ਦੌਰਾਨ ਨੈਸ਼ਨਲ ਇੰਟੀਗ੍ਰੇਟੇਡ ਮੈਡੀਕਲ ਐਸੋਸੀਏਸ਼ਨ ਦੀ ਕੇਂਦਰੀ ਪ੍ਰੀਸ਼ਦ ਵਲੋਂ ਡਾ. ਵੀਨਾ ਗੁੰਬਰ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਉਹ 2020 ਤੋਂ ਮਹਿਲਾ ਐਸੋਸੀਏਸ਼ਨ ਦੇ ਵਿਕਾਸ ਲਈ ਪੰਜਾਬ 'ਚ ਕਾਰਜ ਸੰਭਾਲ ਰਹੇ ਹਨ | ਉਹ ਦੂਸਰੀ ਵਾਰ ਪੰਜਾਬ ਮਹਿਲਾ ਮੰਚ ਦੇ ਪ੍ਰਧਾਨ ਚੁਣੇ ਗਏ ਹਨ ਤੇ ਸੈਂਟਰਲ ਮਹਿਲਾ ਮੰਚ ਦੀ 2023 ਤੋਂ ਉੱਪ ਪ੍ਰਧਾਨ ਵਜੋਂ ਕਾਰਜ ਸੰਭਾਲ ਰਹੇ ਹਨ | ਮਹਿਲਾ ਸੈਂਟਰਲ ਦੀ ਮੁੱਖ ਪ੍ਰਧਾਨ ਡਾ. ਵੈਸ਼ਾਲੀ ਪੜਗਣ, ਉਪ ਪ੍ਰਧਾਨ ਡਾ. ਮਾਸੋਦਕਰ, ਰਾਸ਼ਟਰੀ ਪ੍ਰਧਾਨ ਡਾ. ਆਸ਼ੂਤੋਸ਼ ਕੁਲਕਰਨੀ, ਸਕੱਤਰ ਡਾ. ਪਰਵਿੰਦਰ ਬਜਾਜ ਅਤੇ ਖਜਾਨਚੀ ਡਾ. ਸ਼ਾਂਤੀ ਲਾਲ ਦੁਆਰਾ ਡਾ ਵੀਨਾ ਗੁੰਬਰ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਵੂਮੈਨ ਇੰਟੀਗ੍ਰੇਟੇਡ ਮੈਡੀਸਨ ਦੇ ਵਿਭਾਗ 'ਚ ਵਿਸ਼ੇਸ਼ ਯੋਗਦਾਨ ਪਾਉਣ 'ਤੇ ਦਿੱਤਾ ਗਿਆ | ਇਸ ਮੌਕੇ ਪੰਜਾਬ ਮਹਿਲਾ ਮੰਚ ਦੇ ਸਕੱਤਰ ਡਾ. ਰੀਨਾ ਕੱਕੜ, ਡਾ. ਸਤਬੀਰ ਸਿੰਘ, ਪੰਜਾਬ ਦੇ ਸਕੱਤਰ ਡਾ. ਅਨਿਲ ਨਾਗਰਥ ਅਤੇ ਰਾਸ਼ਟਰੀ ਸਪੀਕਰ ਡਾ. ਵਿਸ਼ਾਲ ਭਨੋਟ ਵੀ ਹਾਜ਼ਰ ਸਨ |