04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੇ 7 ਪਰਿਵਾਰਾਂ ਨੂੰ ਇਲਾਜ ਅਤੇ ਬੱਚਿਆਂ ਦੀ ਫ਼ੀਸ ਲਈ ਦਿੱਤੀ ਸਹਾਇਤਾ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਜਲੰਧਰ, 27 ਦਸੰਬਰ (ਐੱਮ. ਐੱਸ. ਲੋਹੀਆ)-ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਲੱਖਣ ਉਪਰਾਲਾ ਕਰਦੇ ਹੋਏ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਹੈ | ਪ੍ਰਧਾਨ ਮੋਹਨ ਸਿੰਘ ਢੀਂਡਸਾ ਦੇ ਉਪਰਾਲੇ ਸਦਕਾ ਕੀਤੇ ਗਏ ਇਸ ਕਾਰਜ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ 7 ਪਰਿਵਾਰਾਂ ਨੂੰ ਇਲਾਜ ਅਤੇ ਉਨ੍ਹਾਂ ਦੇ ਬੱਚਿਆਂ ਦੇ ਸਕੂਲ ਦੀ ਬਕਾਇਆ ਸੈਸ਼ਨ ਫ਼ੀਸ ਲਈ ਆਰਥਿਕ ਸਹਾਇਤਾ ਦਿੱਤੀ ਗਈ ਹੈ | ਇਸ ਮੌਕੇ ਇਕਬਾਲ ਸਿੰਘ ਢੀਂਡਸਾ (ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਜਲੰਧਰ), ਸੁਰਿੰਦਰ ਸਿੰਘ ਵਿਰਦੀ, ਗੁਰਜੀਤ ਸਿੰਘ ਟੱਕਰ, ਗੁਰਸੇਵਕ ਸਿੰਘ, ਹਰਮੋਹਿੰਦਰ ਸਿੰਘ, ਬੀਬੀ ਪਰਮਿੰਦਰ ਕੌਰ, ਗੁਰਵਿੰਦਰ ਕੌਰ, ਅਕਸ਼ੈ ਗੁਪਤਾ, ਬਾਵਾ ਗਾਬਾ, ਪਰਮਿੰਦਰ ਸਿੰਘ ਸੋਨੂੰ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਭਵਜੋਤ ਸਿੰਘ, ਹਰਪ੍ਰੀਤ ਸਿੰਘ, ਦਿਮੰਤਜੀਤ ਸਿੰਘ, ਹਰਮਨ ਮੱਕੜ, ਜਸਕੀਰਤ ਸਿੰਘ ਜੱਸੀ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਦੇ ਮਾਰਗ 'ਤੇ ਪ੍ਰਬੰਧਾਂ ਦੀ ਰੂਪ-ਰੇਖਾ ਵਿਚਾਰਨ ਸੰਬੰਧੀ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਪਹੁੰਚੇ ਮੇਅਰ ਵਨੀਤ... ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਨਗਰ ਪਾਰਕ 'ਚ ਐਮ. ਪੀ. ਫੰਡ ਨਾਲ ਲਗਾਇਆ ਜਿੰਮ
Ad Position 24