04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

—ਸ਼ਾਹਕੋਟ ਕਤਲ ਮਾਮਲਾ— ਪੀੜਤ ਪਰਿਵਾਰ ਨੇ ਕਤਲ ਦੀ ਵਾਰਦਾਤ 'ਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਮੁਕੱਦਮੇ 'ਚ ਨਾਮਜ਼ਦ ਨਾ ਕਰਨ ਦਾ ਲਗਾਇਆ ਦੋਸ਼

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਸ਼ਾਹਕੋਟ, 27 ਦਸੰਬਰ (ਸਚਦੇਵਾ)-ਸ਼ਾਹਕੋਟ 'ਚ ਕੁਝ ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਕਾਰਵਾਈ 'ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਇਸ ਕਤਲ ਦੀ ਵਾਰਦਾਤ ਵਿਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਮੁਕੱਦਮੇ 'ਚ ਨਾਮਜ਼ਦ ਨਾ ਕਰਨ ਦੇ ਦੋਸ਼ ਲਗਾਏ ਹਨ ਤੇ ਇਨਸਾਫ਼ ਨਾ ਮਿਲਣ ਦੀ ਸੂਰਤ 'ਚ ਸ਼ਾਹਕੋਟ ਥਾਣੇ ਮੂਹਰੇ ਵਿਸ਼ਾਲ ਧਰਨਾ ਲਗਾਉਣ ਦੀ ਚਿਤਾਵਨੀ ਵੀ ਦਿੱਤੀ ਹੈ | ਪੀੜਤ ਪਰਿਵਾਰ ਵਲੋਂ ਆਪਣੇ ਨਾਲ ਵੱਡੀ ਗਿਣਤੀ 'ਚ ਮੁਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਪ੍ਰੈੱਸ ਮਿਲਣੀ ਕੀਤੀ ਗਈ | ਗੱਲਬਾਤ ਕਰਦਿਆਂ ਮੇਜਰ ਪੇਂਟਰ ਪੁੱਤਰ ਸੁਰਜੀਤ ਰਾਮ ਵਾਸੀ ਸ਼ਾਹਕੋਟ ਨੇ ਦੱਸਿਆ ਕਿ 19 ਦਸੰਬਰ ਨੂੰ ਨੌਜਵਾਨ ਸੰਦੀਪ ਕੁਮਾਰ ਸੋਨੂੰ ਪੁੱਤਰ ਬੱਗਾ ਵਾਸੀ ਗੁਰੂ ਰਾਮਦਾਸ ਕਾਲੋਨੀ ਸ਼ਾਹਕੋਟ ਦਾ ਕਬਾੜੀਏ ਦੀ ਦੁਕਾਨ ਬਾਹਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ | ਪੁਲਿਸ ਵਲੋਂ ਕਤਲ ਕਰਵਾਉਣ ਵਾਲੇ ਨੌਜਵਾਨ ਜਗਪ੍ਰੀਤ ਸਿੰਘ ਉਰਫ਼ ਜੱਗੀ ਪੁੱਤਰ ਹਰਜਿੰਦਰ ਸਿੰਘ ਵਾਸੀ ਰਾਜੇਵਾਲ (ਸ਼ਾਹਕੋਟ) ਜੋ ਇਸ ਸਮੇਂ ਅਮਰੀਕਾ ਵਿਖੇ ਰਹਿ ਰਿਹਾ ਹੈ, ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ | ਜਿਸ ਤੋਂ ਬਾਅਦ ਪੁਲਿਸ ਵਲੋਂ ਨੌਜਵਾਨ ਸੰਦੀਪ ਨੂੰ ਗੋਲੀਆਂ ਨਾਲ ਮਾਰਨ ਵਾਲੇ ਸ਼ੂਟਰ ਸ਼ੇਰ ਸਿੰਘ ਸ਼ੇਰਾ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਰਾਜੇਵਾਲ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | 22 ਦਸੰਬਰ ਨੂੰ ਨੌਜਵਾਨ ਸੰਦੀਪ ਦੇ ਸੰਸਕਾਰ ਤੋਂ ਬਾਅਦ ਪੁਲਿਸ ਵਲੋਂ ਕਾਤਲ ਜੱਗੀ ਦੇ ਪਰਿਵਾਰਕ ਮੈਂਬਰਾਂ ਨੂੰ ਛੱਡ ਦਿੱਤਾ ਗਿਆ, ਸਿਰਫ਼ ਜੱਗੀ ਤੇ ਸ਼ੂਟਰ ਸ਼ੇਰਾ ਨੂੰ ਹੀ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਕਤਲ ਦੀ ਵਾਰਦਾਤ ਵਿਚ ਜੱਗੀ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ, ਪਰ ਪਤਾ ਨਹੀਂ ਪੁਲਿਸ ਵਲੋਂ ਕਿਸ ਦੇ ਦਬਾਅ ਹੇਠ ਉਨ੍ਹਾਂ ਨੂੰ ਛੱਡਿਆ ਗਿਆ | ਸ਼ੂਟਰ ਕੋਲ ਵਿਦੇਸ਼ੀ ਹਥਿਆਰ ਸੀ ਤੇ 2 ਲੱਖ ਦੀ ਉਸ ਨੇ ਸੁਪਾਰੀ ਲਈ ਸੀ | ਸ਼ੂਟਰ ਨੂੰ ਹਥਿਆਰ ਤੇ ਪੈਸੇ ਕਿਸ ਤਰ੍ਹਾਂ ਮਿਲੇ, ਪੁਲਿਸ ਨੇ ਇਸ ਦੀ ਜਾਂਚ ਨਹੀਂ ਕੀਤੀ | ਮਿ੍ਤਕ ਨੌਜਵਾਨ ਦੀ ਪਤਨੀ ਕਾਜਲ ਨੇ ਕਿਹਾ ਕਿ ਉਸ ਦਾ ਥੋੜ੍ਹਾ ਸਮਾਂ ਪਹਿਲਾਂ ਹੀ ਸੰਦੀਪ ਨਾਲ ਵਿਆਹ ਹੋਇਆ ਸੀ | ਉਸ ਨੇ ਦੱਸਿਆ ਕਿ ਉਸ ਦੀ ਮਾਂ (ਪੇਕਾ ਪਰਿਵਾਰ) ਪੈਸੇ ਦੇ ਲਾਲਚ ਵਿਚ ਅਮਰੀਕਾ ਰਹਿੰਦੇ ਜੱਗੀ ਨਾਲ ਧੱਕੇ ਨਾਲ ਫੋਨ 'ਤੇ ਗੱਲ ਕਰਵਾਉਂਦੀ ਸੀ | ਇਸ ਕਰਕੇ ਮੈਨੂੰ ਸ਼ੱਕ ਹੈ ਕਿ ਮੇਰੀ ਮਾਂ ਤੇ ਮਾਸੜ ਇਸ ਵਾਰਦਾਤ 'ਚ ਸ਼ਾਮਿਲ ਹੋ ਸਕਦੇ ਹਨ | ਪੀੜਤ ਪਰਿਵਾਰ ਦੇ ਮੈਂਬਰਾਂ ਨੇ ਐੱਸ.ਐੱਸ.ਪੀ ਜਲੰਧਰ ਦਿਹਾਤੀ ਕੋਲੋਂ ਮੰਗ ਕੀਤੀ ਕਿ ਇਸ ਕਤਲ ਦੀ ਵਾਰਦਾਤ 'ਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਵੀ ਮੁਕੱਦਮੇ 'ਚ ਨਾਮਜ਼ਦ ਕੀਤਾ ਜਾਵੇ ਨਹੀਂ ਤਾਂ ਸਾਡੇ ਪਰਿਵਾਰ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਬੀਬੀ ਸੀਤੋ (ਮਾਂ), ਸੁਰਿੰਦਰਪਾਲ ਮੋਨੂੰ (ਭਰਾ), ਹਰਨੇਕ, ਰਾਜੂ ਸਾਬਕਾ ਐੱਮ.ਸੀ, ਮੰਗਾ ਮੱਟੂ 'ਆਪ' ਆਗੂ, ਮੱਖਣ ਯੂ.ਕੇ, ਯਸ਼ਪਾਲ, ਬਾਬਾ ਕਾਲਾ, ਬੀਬੀ ਪਰਮਜੀਤ ਕੌਰ ਗੋਗਾ, ਬੀਬੀ ਪਾਲੋ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਸ਼ਾਹਕੋਟ ਥਾਣੇ ਮੂਹਰੇ ਧਰਨਾ ਲਗਾਉਣ ਦੀ ਦਿੱਤੀ ਚਿਤਾਵਨੀ <br/> —ਸ਼ਾਹਕੋਟ ਕਤਲ ਮਾਮਲਾ— ਪੀੜਤ ਪਰਿਵਾਰ ਨੇ ਕਤਲ ਦੀ...
Ad Position 24