ਜਲੰਧਰ, 28 ਦਸੰਬਰ (ਸ਼ੈਲੀ)-ਦਿਓਟ ਸਿੱਧ ਬਾਬਾ ਬਾਲਕ ਨਾਥ ਦੀ ਪਾਵਨ ਧਰਤੀ 'ਤੇ ਹੋਣ ਵਾਲੇ 10ਵੇਂ ਵਿਸ਼ਾਲ ਭੰਡਾਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ | ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ, ਦਿਲਬਾਗ ਨਗਰ ਬਸਤੀ ਗੁਜਾਂ (ਜਲੰਧਰ) ਵਲੋਂ ਇਹ ਭੰਡਾਰਾ 29 ਦਸੰਬਰ ਤੋਂ 1 ਜਨਵਰੀ ਤੱਕ ਪਿੰਡ ਮਰੂੜਾ, ਬੜਸਰ-ਸ਼ਾਹਤਲਾਈ ਰੋਡ, ਹਿਮਾਚਲ ਪ੍ਰਦੇਸ਼ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ | ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਲੰਧਰ ਤੋਂ ਰਾਸ਼ਨ ਨਾਲ ਭਰੇ ਟਰੱਕ ਰਵਾਨਾ ਕੀਤੇ | ਇਸ ਮੌਕੇ ਉਨ੍ਹਾਂ ਨੇ ਬਾਬਾ ਬਾਲਕ ਨਾਥ ਦੇ ਚਰਨਾਂ ਵਿਚ ਨਮਨ ਕਰਦੇ ਹੋਏ ਭੰਡਾਰੇ ਦੀ ਸਫ਼ਲਤਾ ਤੇ ਸਾਰੇ ਸ਼ਰਧਾਲੂਆਂ ਦੀ ਸੁਖ-ਸਮਿ੍ੱਧੀ ਲਈ ਕਾਮਨਾ ਕੀਤੀ | ਮੰਦਰ ਕਮੇਟੀ ਵਲੋਂ ਜਾਣਕਾਰੀ ਦਿੱਤੀ ਗਈ ਕਿ 31 ਦਸੰਬਰ ਨੂੰ ਜਲੰਧਰ ਤੋਂ ਸ਼ਰਧਾਲੂਆਂ ਲਈ ਇਕ ਵਿਸ਼ੇਸ਼ ਬੱਸ ਵੀ ਮੰਦਰ ਪ੍ਰਾਂਗਣ ਤੋਂ ਰਵਾਨਾ ਹੋਵੇਗੀ, ਤਾਂ ਜੋ ਭਗਤ ਭੰਡਾਰੇ ਵਿਚ ਸ਼ਾਮਿਲ ਹੋ ਕੇ ਨਵਾਂ ਸਾਲ ਸਿੱਧ ਜੋਗੀ ਦੇ ਨਾਲ ਮਨਾਉਂਦੇ ਹੋਏ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ | ਇਸ ਮੌਕੇ ਮੰਦਰ ਕਮੇਟੀ ਦੇ ਚੇਅਰਮੈਨ ਰਾਮਮੂਰਤੀ, ਪ੍ਰਧਾਨ ਅਰੁਣ ਦੇਵ ਅਗਰਵਾਲ, ਪੰਡਿਤ ਰਾਧੇ ਰਾਧੇ, ਪੰਡਿਤ ਮਨੀਸ਼, ਜੋਗਿੰਦਰ ਪਹਲਵਾਨ, ਤਰਵਿੰਦਰ ਸੋਈ, ਯੋਗੇਸ਼ ਮਲਹੋਤਰਾ, ਰਾਜੀਵ ਲੁਧਰਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਤੇ ਸੇਵਾਦਾਰ ਹਾਜ਼ਰ ਰਹੇ | ਸਭ ਨੇ ਮਿਲ ਕੇ ਭੰਡਾਰੇ ਨੂੰ ਸਫ਼ਲ ਬਣਾਉਣ ਦਾ ਸੰਕਲਪ ਲਿਆ |