ਗੁਰਾਇਆ, 28 ਦਸੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਸੰਗ ਢੇਸੀਆਂ ਵਿਖੇ ਇਕ ਘਰ ਵਿਖੇ ਚੋਰੀ ਦੀ ਖ਼ਬਰ ਹੈ | ਘਰ ਦੇ ਮਾਲਕ ਗੁਰਮੁਖ ਸਿੰਘ ਉਰਫ਼ ਬੱਬੂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਿਆ ਹੋਇਆ ਸੀ | ਉਸ ਦੀ ਪਤਨੀ ਗੁਰਦੁਆਰਾ ਸਾਹਿਬ ਗਈ ਹੋਈ ਸੀ | ਦੁਪਹਿਰ ਸਮੇਂ ਘਰ ਵਾਪਸ ਆਉਣ 'ਤੇ ਉਸ ਨੇ ਵੇਖਿਆ ਕਿ ਘਰ ਅੰਦਰ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਸਾਮਾਨ ਖਿਲਾਰਿਆ ਹੋਇਆ ਸੀ | ਚੋਰ ਅਲਮਾਰੀ ਵਿਚੋਂ ਲਗਪਗ 10 ਹਜ਼ਾਰ ਰੁਪਏ ਨਕਦ ਤੇ ਇਕ ਮੋਬਾਈਲ ਫ਼ੋਨ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |