ਜਲੰਧਰ, 28 ਦਸੰਬਰ (ਸ਼ਿਵ)-ਅੱਜ ਜਲੰਧਰ ਵਿਖੇ ਸਥਿਤ ਦਆਬਾ ਚੌਕ ਨੂੰ ਆਕਸਫੋਰਡ ਹਸਪਤਾਲ ਵਲੋਂ ਨਵੇਂ ਰੰਗ ਰੂਪ 'ਚ ਪੇਸ਼ ਕਰਕੇ ਜਲੰਧਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਅਤੇ ਜਲੰਧਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਏ ਗਏ | ਇਸ ਚੌਕ ਦਾ ਨਾਂਅ ਸ੍ਰੀ ਬਾਬਾ ਹਰਿਵੱਲਭ ਰੱਖਿਆ ਗਿਆ ਹੈ | ਚੌਕ ਨੂੰ ਸਮਰਪਿਤ ਕਰਨ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੇਅਰ ਵਨੀਤ ਧੀਰ, ਪੰਜਾਬ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਤੋਂ ਇਲਾਵਾ ਰਨਤੇਜ ਸਿੰਘ ਪਵਾਰ, ਡਾ. ਗੁਰਬੀਰ ਸਿੰਘ ਗਿੱਲ ਡਾਇਰੈਕਟਰ ਆਕਸਫੋਰਡ ਹਸਪਤਾਲ, ਡਾ. ਜਸਬੀਰ ਕÏਰ ਗਿੱਲ ਮੈਨੇਜਿੰਗ ਡਾਇਰੈਕਟਰ ਆਕਸਫੋਰਡ ਹਸਪਤਾਲ, ਮੈਡਮ ਮਨਦੀਪ ਕÏਰ ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਜਲੰਧਰ, ਉੱਤਰੀ ਹਲਕੇ ਦੇ ਆਪ ਦੇ ਇੰਚਾਰਜ ਦਿਨੇਸ਼ ਢਲ, ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮਿ੍ਤਪਾਲ ਸਿੰਘ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਮੰਗਲ ਸਿੰਘ ਬੱਸੀ, ਕੌਂਸਲਰ ਅਮਿੱਤ ਢਲ ਅਤੇ ਹੋਰ ਕਈ ਪਤਵੰਤੇ ਸੱਜਣ ਵੀ ਮÏਜੂਦ ਸਨ | ਚੌਕ ਵਿਚ ਵੱਡੇ ਆਕਾਰ ਦੀਆਂ ਵੀਣਾ, ਸ਼ਹਿਨਾਈ ਅਤੇ ਤਬਲੇ ਦੀਆਂ ਪ੍ਰਤਿਮਾਵਾਂ ਸਥਾਪਿਤ ਕੀਤੀਆਂ ਗਈਆਂ ਹਨ | ਚੌਕ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੇਅਰ ਵਨੀਤ ਧੀਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਚੌਕ ਆਕਸਫੋਰਡ ਹਸਪਤਾਲ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ ਅਤੇ ਇਸ ਨੂੰ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੇ 150 ਸਾਲ ਪੂਰੇ ਹੋਣ 'ਤੇ ਸਮਰਪਿਤ ਕੀਤਾ ਗਿਆ ਹੈ | ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵੀ ਚÏਾਕ ਦਾ ਉਦਘਾਟਨ ਕਰਦੇ ਸਮੇਂ ਆਕਸਫੋਰਡ ਹਸਪਤਾਲ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ 'ਤੇ ਬੋਲਦੇ ਹੋਏ ਆਕਸਫੋਰਡ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਜਸਬੀਰ ਕÏਰ ਗਿੱਲ, ਡਾ. ਗੁਰਬੀਰ ਸਿੰਘ ਗਿੱਲ ਅਤੇ ਰਨਤੇਜ ਸਿੰਘ ਪਵਾਰ ਨੇ ਦੱਸਿਆ ਕਿ ਆਕਸਫੋਰਡ ਹਸਪਤਾਲ ਹਮੇਸ਼ਾ ਹੀ ਜਲੰਧਰ ਸ਼ਹਿਰ ਤੇ ਇਲਾਕੇ ਦੇ ਲੋਕਾਂ ਦੀ ਚੰਗੀ ਸਿਹਤ ਲਈ ਕੰਮ ਕਰਦਾ ਆਇਆ ਹੈ ਅਤੇ ਇਸ ਦੇ ਨਾਲ ਹੀ ਜਲੰਧਰ ਸ਼ਹਿਰ ਦੇ ਚੰਗੇ ਵਾਤਾਵਰਨ ਲਈ ਵੀ ਕੰਮ ਕਰ ਰਿਹਾ ਹੈ | ਇਸ ਮÏਕੇ ਪਹੁੰਚੇ ਹੋਏ ਜਲੰਧਰ ਸ਼ਹਿਰ ਦੇ ਵਸਨੀਕ ਤੇ ਪਤਵੰਤੇ ਸੱਜਣਾਂ ਨੇ ਵੀ ਆਕਸਫੋਰਡ ਹਸਪਤਾਲ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਉਮੀਦ ਕੀਤੀ ਕਿ ਅੱਗੇ ਤੋਂ ਵੀ ਉਹ ਇਸ ਤੋਂ ਵਧੀਆ ਜਲੰਧਰ ਸ਼ਹਿਰ ਲਈ ਕੰਮ ਕਰਦੇ ਰਹਿਣਗੇ | ਜਲੰਧਰ ਸ਼ਹਿਰ ਦੇ ਵਾਸੀਆਂ ਨੇ ਕਿਹਾ ਕਿ ਉਹ ਹਰ ਵੇਲੇ ਆਕਸਫੋਰਡ ਹਸਪਤਾਲ ਦੇ ਨਾਲ ਖੜੇ੍ਹ ਹਨ ਤੇ ਉਨ੍ਹਾਂ ਦਾ ਚੰਗੇ ਕੰਮਾਂ ਵਿਚ ਸਹਿਯੋਗ ਦਿੰਦੇ ਰਹਿਣਗੇ |