03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅਗਲੇ ਸਾਲ 'ਚ ਨਿਗਮ ਪ੍ਰਸ਼ਾਸਨ ਲਈ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਉਣਾ ਹੋਵੇਗੀ ਮੁੱਖ ਚੁਨੌਤੀ

Ad Position 21
No active advertisement
ਅਜੀਤ ਡੈਸਕ 29-12-2025
ਸ਼ਿਵ ਸ਼ਰਮਾ
ਜਲੰਧਰ, 28 ਦਸੰਬਰ-ਇਸ ਸਾਲ ਨਗਰ ਨਿਗਮ ਦੇ ਕੰਮਾਂ ਨੂੰ ਲੈ ਟੈਂਡਰਾਂ 'ਚ ਪੂਲ ਹੋਣ ਤੋਂ ਇਲਾਵਾ ਚਹੇਤਿਆਂ ਨੂੰ ਕੰਮ ਦੇਣ ਦੇ ਮਾਮਲੇ ਕਾਫ਼ੀ ਚਰਚਾ ਵਿਚ ਰਹੇ | ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਨੀਤ ਧੀਰ ਜਿਥੇ ਲਗਾਤਾਰ ਸ਼ਹਿਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਦੇ ਪ੍ਰਾਜੈਕਟ ਲੈ ਕੇ ਆਏ ਹਨ, ਜਿਨ੍ਹਾਂ ਨੂੰ ਹੁਣ ਪੂਰਾ ਕਰਵਾਉਣ ਲਈ ਹੀ ਮੁੱਖ ਚੁਨੌਤੀ ਹੋਵੇਗੀ ਪਰ ਦੂਜੇ ਪਾਸੇ ਇਸ ਸਾਲ ਕੁਝ ਠੇਕੇਦਾਰਾਂ ਵਲੋਂ ਟੈਂਡਰਾਂ ਵਿਚ ਪੂਲ ਕਰਨ ਦਾ ਮਾਮਲਾ ਤਾਂ ਕਈ ਮਹੀਨੇ ਤੱਕ ਛਾਇਆ ਰਿਹਾ ਸਗੋਂ ਟੈਂਡਰਾਂ ਦਾ ਪੂਲ ਹੋਣ ਦਾ ਮਾਮਲਾ ਹੋਵੇ ਜਾਂ ਫਿਰ ਕੱਚੇ ਮੁਲਾਜ਼ਮਾਂ ਵਲੋਂ ਰਿਸ਼ਤੇਦਾਰਾਂ ਨੂੰ ਕੰਮ ਦੇਣ ਦਾ ਮਾਮਲਾ ਹੋਵੇ ਤਾਂ ਸਾਰੇ ਮਾਮਲੇ ਪੰਜਾਬ ਸਰਕਾਰ ਕੋਲ ਪੁੱਜ ਗਏ ਸਨ | ਇਨ੍ਹਾਂ ਮਾਮਲਿਆਂ ਬਾਰੇ ਚਾਹੇ ਅਜੇ ਤੱਕ ਕੋਈ ਸਖ਼ਤ ਕਾਰਵਾਈ ਨਾ ਹੋਈ ਹੋਵੇ ਪਰ ਇਹ ਮਾਮਲੇ ਜ਼ਰੂਰ ਸਰਕਾਰ ਦੇ ਧਿਆਨ ਵਿਚ ਆਏ ਹਨ ਤਾਂ ਇਸ ਦੀਆਂ ਬਕਾਇਦਾ ਰਿਪੋਰਟਾਂ ਤਲਬ ਕੀਤੀਆਂ ਗਈਆਂ ਹਨ | ਆਉਣ ਵਾਲੇ ਦਿਨਾਂ ਵਿਚ ਸਰਕਾਰ ਵਲੋਂ ਇਨ੍ਹਾਂ ਮਾਮਲਿਆਂ 'ਤੇ ਹੋਰ ਸਖ਼ਤੀ ਕੀਤੀ ਹੋਣ ਦੀ ਵੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਕੁਝ ਮਹੀਨੇ ਪਹਿਲਾਂ 66 ਫੁੱਟੀ ਰੋਡ 'ਤੇ ਕਈ ਕਾਲੋਨੀਆਂ ਤੋਂ ਬਣਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਨਾ ਲੈਣ ਤੋਂ ਇਲਾਵਾ ਬਣਦੀ ਰਕਮ ਵੀ ਨਾ ਵਸੂਲਣ ਦੇ ਮਾਮਲੇ 'ਚ ਵਿਜੀਲੈਂਸ ਬਿਊਰੋ ਵਲੋਂ ਜਾਂਚ ਆਰੰਭੀ ਗਈ ਸੀ ਤੇ ਅਜੇ ਇਸ ਮਾਮਲੇ 'ਚ ਕਾਫ਼ੀ ਕਾਰਵਾਈ ਹੋਣੀ ਹੈ | ਇਸ ਤੋਂ ਇਲਾਵਾ ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕੁਝ ਬੇਨਿਯਮੀਆਂ ਵੀ ਫੜੀਆਂ ਸਨ ਤੇ ਅਜੇ ਇਨ੍ਹਾਂ 'ਚ ਹੋਰ ਵੀ ਸੁਧਾਰ ਕਰਵਾਏ ਜਾਣੇ ਹਨ | ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ 'ਤੇ ਮੇਅਰ ਤੇ ਸ. ਬਿੱਟੂ ਤੇ ਹੋਰ ਅਫ਼ਸਰਾਂ ਵਲੋਂ ਅਚਾਨਕ ਛਾਪਾ ਮਾਰਿਆ ਗਿਆ ਸੀ ਤੇ ਇਸ 'ਚ ਕਈ ਬੇਨਿਯਮੀਆਂ ਫ਼ੜੀਆਂ ਗਈਆਂ ਸੀ | ਕੁਝ ਦਿਨ ਪਹਿਲਾਂ ਵੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ ਜਾਂਚ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਸ 'ਚ ਕੰਮ ਨੂੰ ਲੈ ਕੇ ਅਜੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ | ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵਲੋਂ ਚਾਹੇ ਵਿਕਾਸ ਦੇ ਕੰਮਾਂ ਅਤੇ ਸਮੱਸਿਆਵਾਂ ਹੱਲ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਵੀ ਕਈ ਸਮੱਸਿਆਵਾਂ ਵੀ ਹੱਲ ਕਰਵਾਈਆਂ ਜਾਣੀਆਂ ਹਨ | ਨਗਰ ਨਿਗਮ ਪ੍ਰਸ਼ਾਸਨ ਕੁਝ ਦਿਨ ਬਾਅਦ ਐੱਚ. ਪੀ. ਐਲ. ਕੰਪਨੀ ਨੂੰ 25000 ਲਾਈਟਾਂ ਦੀ ਹੋਰ ਸੰਭਾਲ ਦਾ ਕੰਮ ਦੇਣ ਜਾ ਰਿਹਾ ਹੈ ਪਰ ਕੰਪਨੀ ਨੂੰ ਅਜੇ ਵੀ ਲਾਈਟ ਵਿਵਸਥਾ ਨੂੰ ਲੈ ਕੇ ਕਈ ਬਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਅਜੇ ਵੀ ਉਨ੍ਹਾਂ 'ਚ ਸੁਧਾਰ ਨਹੀਂ ਹੋ ਸਕਿਆ ਹੈ | ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਨੂੰ ਜਲਦੀ ਹੱਲ ਨਹੀਂ ਕਰਵਾਇਆ ਜਾਂਦਾ ਹੈ ਸਗੋਂ ਵੱਡੇ ਅਫ਼ਸਰਾਂ ਨੂੰ ਇਸ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਹੈ ਪਰ ਜਦੋਂ ਕੰਪਨੀ ਨੂੰ 25000 ਲਾਈਟਾਂ ਦੀ ਸੰਭਾਲ ਦਾ ਹੋਰ ਕੰਮ ਦਿੱਤਾ ਜਾਵੇਗਾ ਤਾਂ ਉਨ੍ਹਾਂ ਲਾਈਟਾਂ ਦੀ ਸੰਭਾਲ ਦਾ ਕੰਮ ਵੀ ਜ਼ਿੰਮੇਵਾਰੀ ਨਾਲ ਸੰਭਾਲਣਾ ਪਵੇਗਾ | ਨਗਰ ਨਿਗਮ ਪ੍ਰਸ਼ਾਸਨ ਨੂੰ ਅਗਲੇ ਸਾਲ ਆਪਣੇ ਕਈ ਅਧੂਰੇ ਪ੍ਰਾਜੈਕਟਾਂ ਨੂੰ ਪੂਰਾ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ ਪਰ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਉਸ ਨੂੰ ਨਵੇਂ ਪ੍ਰਾਜੈਕਟਾਂ ਨੂੰ ਵੀ ਸਮੇਂ ਸਿਰ ਸ਼ੁਰੂ ਕਰਵਾ ਕੇ ਉਨ੍ਹਾਂ ਨੂੰ ਪੂਰਾ ਕਰਵਾਉਣਾ ਹੋਵੇਗਾ | ਇਸ ਵੇਲੇ ਵਰਿਆਣਾ ਡੰਪ 'ਤੇ 36 ਕਰੋੜ ਨਾਲ ਕੂੜਾ ਖ਼ਤਮ ਕਰਨ ਤੋਂ ਇਲਾਵਾ 11 ਲੱਖ ਟਨ ਕੂੜਾ ਅਲੱਗ ਤੋਂ ਖ਼ਤਮ ਕਰਨ ਲਈ 42 ਕਰੋੜ ਦਾ ਪ੍ਰਾਜੈਕਟ, ਸੀਵਰਾਂ ਦੀ ਸਫ਼ਾਈ ਅਤੇ ਤਿੰਨ ਸਾਲ ਤੱਕ ਸ਼ਿਕਾਇਤਾਂ ਹੱਲ ਕਰਵਾਉਣ ਦਾ ਪ੍ਰਾਜੈਕਟ ਅਤੇ 10 ਕਰੋੜ ਦੀ ਲਾਗਤ ਨਾਲ ਟਿਊਬਵੈੱਲਾਂ ਦੀ ਸੰਭਾਲ ਪਾਣੀ ਸਪਲਾਈ ਦੀਆਂ ਸ਼ਿਕਾਇਤਾਂ ਹੱਲ ਕਰਨ ਦਾ ਜੇਕਰ ਪ੍ਰਾਜੈਕਟ ਸਿਰੇ ਚੜ ਜਾਂਦਾ ਹੈ ਤਾਂ ਨਗਰ ਨਿਗਮ ਲਈ ਵੱਡੀ ਪ੍ਰਾਪਤੀ ਹੋਵੇਗੀ ਤਾਂ ਸਾਲ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਹਸਪਤਾਲ ਨੇ ਦੋਆਬਾ ਚੌਕ ਨੂੰ ਦਿੱਤੀ ਨਵੀਂ ਦਿੱਖ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੇ 150 ਸਾਲ ਪੂਰੇ ਹੋ... ਅਗਲੀ ਖ਼ਬਰ ਧੱਕੇਸ਼ਾਹੀ ਦੇ ਬਾਵਜੂਦ ਵੀ ਪਾਰਟੀ ਵਰਕਰਾਂ ਦਾ ਚੰਗੀ ਕਾਰਗੁਜ਼ਾਰੀ ਵਿਖਾਉਣਾ ਇਕਜੱੁਟਤਾ ਦਾ ਸੂਬਤ-ਰਜਿੰਦਰ ਸਿੰਘ
Ad Position 24