03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਧੱਕੇਸ਼ਾਹੀ ਦੇ ਬਾਵਜੂਦ ਵੀ ਪਾਰਟੀ ਵਰਕਰਾਂ ਦਾ ਚੰਗੀ ਕਾਰਗੁਜ਼ਾਰੀ ਵਿਖਾਉਣਾ ਇਕਜੱੁਟਤਾ ਦਾ ਸੂਬਤ-ਰਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 29-12-2025
ਜਲੰਧਰ, 28 ਦਸੰਬਰ (ਜਸਪਾਲ ਸਿੰਘ)-ਸੰਮਤੀ ਚੋਣਾਂ ਦੀ ਸਮੀਖਿਆ ਤੇ ਅਗਲੀ ਰਣਨੀਤੀ ਸੰਬੰਧੀ ਕਾਂਗਰਸ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ (ਰਿਟਾਇਰਡ ਐਸ. ਐਸ. ਪੀ.) ਦੀ ਅਗਵਾਈ ਹੇਠ ਹਲਕਾ ਕਰਤਾਰਪੁਰ ਬਲਾਕ 2 ਦੀ ਮੀਟਿੰਗ ਬਲਾਕ ਪ੍ਰਧਾਨ ਮੋਤਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਅਲੀਚੱਕ ਵਿਖੇ ਹੋਈ | ਮੀਟਿੰਗ ਦੌਰਾਨ ਬੀਤੇ ਦਿਨੀਂ ਹੋਈਆਂ ਸੰਮਤੀ ਚੋਣਾਂ ਦੀ ਸਮੀਖਿਆ ਤੇ ਅਗਲੀ ਰਣਨੀਤੀ ਸੰਬੰਧੀ ਰੱਖੀ ਗਈ ਜੋ ਇਸ ਮੀਟਿੰਗ ਵਿਚ ਬਲਾਕ 2 ਦੀ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰਾ, ਸਰਪੰਚਾਂ, ਪੰਚਾਂ, ਅਹੁਦੇਦਾਰਾਂ ਮੌਜੂਦ ਹੋਏ | ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ 'ਚੋਂ ਜਿੱਤੇ ਮੈਂਬਰਾਂ ਤੇ ਚੋਣਾਂ ਵਿਚ ਖੜੇ੍ਹ ਉਮੀਦਵਾਰਾਂ ਨੂੰ ਮੀਟਿੰਗ 'ਚ ਸਿਰੋਪਾਓ ਪਾ ਕੇ ਮੁਬਾਰਕਬਾਦ ਦਿੱਤੀ ਗਈ ਤੇ ਅਲੱਗ-ਅਲੱਗ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੀਤੇ ਗਏ | ਇਸ ਦੌਰਾਨ ਹਲਕਾ ਇੰਚਾਰਜ ਰਜਿੰਦਰ ਸਿੰਘ ਵਲੋਂ ਸਾਰਿਆਂ ਨੂੰ ਕਾਂਗਰਸ ਪਾਰਟੀ ਦੀਆ ਨੀਤੀਆ ਤੋਂ ਜਾਣੂ ਕਰਾਇਆ | ਮੀਟਿੰਗ ਦੌਰਾਨ ਇੰਚਾਰਜ ਰਜਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਵਿਚ ਹਾਕਮ ਪਾਰਟੀ ਦਾ ਜਬਰ ਤੇ ਧੱਕੇਸ਼ਾਹੀ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਇਕਜੁੱਟਤਾ ਨਾਲ ਚੰਗੀ ਕਾਰਗੁਜ਼ਾਰੀ ਵਿਖਾਉਣਾ ਇਕਜੁਟਤਾ ਦਾ ਸੂਬਤ ਹੈ | ਉਨ੍ਹਾਂ ਕਿਹਾ ਕਿ ਅੱਗੇ ਵੀ ਸਾਰੇ ਕਾਂਗਰਸੀ ਵਰਕਰਾਂ ਨੂੰ ਇਕਜੁਟ ਹੋਣ ਦੀ ਲੋੜ ਹੈ ਤੇ ਬੂਥ ਪੱਧਰ 'ਤੇ ਵੀ ਮਜ਼ਬੂਤ ਹੋਣਾ ਪਵੇਗਾ | ਇਸ ਮੌਕੇ ਹਲਕੇ ਦੇ ਟਕਸਾਲੀ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਘਬੀਰ ਸਿੰਘ ਗਿੱਲ, ਬਲਾਕ ਯੂਥ ਦੇ ਪ੍ਰਧਾਨ ਜਸਬੀਰ ਸਿੰਘ ਸੀਰਾ ਗਾਖਲ, ਐਨ. ਆਰ. ਆਈ. ਸਤਨਾਮ ਸਿੰਘ ਚਿੱਟੀ, ਲਲੀਆਂ ਤੋਂ ਸਰਪੰਚ ਜਗਜੀਤ ਸਿੰਘ, ਚਿੱਟੀ ਤੋਂ ਸਾਬਕਾ ਸਰਪੰਚ ਅਵਤਾਰ ਸਿੰਘ, ਪਿੰਡ ਗੱਦੋਵਾਲੀ ਤੋਂ ਸਾਬਕਾ ਸਰਪੰਚ ਮਹਿੰਦਰ ਪਾਲ, ਪਿੰਡ ਤਰਾਰ ਤੋਂ ਸਾਬਕਾ ਸਰਪੰਚ ਜਗਿੰਦਰ ਪਾਲ, ਪਿੰਡ ਰਾਮਪੁਰ ਲੱਲੀਆਂ ਤੋਂ ਸਰਜੀਤ ਸਿੰਘ, ਪਿੰਡ ਅਲੀ ਚੱਕ ਤੋਂ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸਿੱਧੂ, ਪਿੰਡ ਮੀਰਪੁਰ ਤੋਂ ਵਿਮਲਜੀਤ ਕਾਲਾ, ਪਿੰਡ ਗੋਬਿੰਦਪੁਰ ਤੋਂ ਸਾਬਕਾ ਸਰਪੰਚ ਲੈਬਰ ਸਿੰਘ, ਪਿੰਡ ਕਰਾਲੀ ਤੋਂ ਸਾਬਕਾ ਸਰਪੰਚ ਮਨਜੀਤ ਸੋਹਤਾ, ਪਿੰਡ ਕਲਿਆਣਪੁਰ ਤੋਂ ਸਾਬਕਾ ਸਰਪੰਚ ਇਕਬਾਲ ਸਿੰਘ, ਪ੍ਰਧਾਨ ਐਸ. ਸੀ. ਕਮਿਊਨਿਟੀ ਬਲਾਕ ਟੂ ਪਿੰਡ ਗੋਨਾ ਚੱਕ ਤੋਂ ਇੰਦਰਜੀਤ ਸਿੰਘ, ਪਿੰਡ ਧਾਰੀਵਾਲ ਤੋਂ ਸੁਰਿੰਦਰ ਸਿੰਘ ਫੌਜੀ, ਮੰਡਾ ਤੋਂ ਸਾਬਕਾ ਕਾਨੂੰਨ ਬਲਵਿੰਦਰ ਪਿੰਡ ਚਮਿਆਰਾ ਤੋਂ ਗੁਰਮੀਤ ਸਿੰਘ ਸਾਬਕਾ ਸਰਪੰਚ ਅਤੇ ਰਾਜਾ, ਪਿੰਡ ਨਿਜਰਾਂ ਤੋਂ ਮਨਦੀਪ ਸਿੰਘ ਅਤੇ ਅਵਤਾਰ ਸਿੰਘ ਐਨ. ਆਰ. ਆਈ. ਸੁਰਜੀਤ ਸਿੰਘ, ਅਲੀ ਚੱਕ ਤੋਂ ਚਕ ਤੋਂ ਸਾਬਕਾ ਸਰਪੰਚ ਮਨਜੀਤ ਕੌਰ, ਖਹਿਰਾਂ ਮਾਝਾ ਤੋਂ ਸੋਹਨ ਸਿੰਘ, ਪਿੰਡ ਫਿਰੋਜ ਤੋਂ ਪਿੰਦਰਪਾਲ ਪਿੰਡ ਗੋਨਾ ਚੱਕ ਤੋਂ ਇੰਦਰਜੀਤ ਸਿੰਘ ਸਮੇਤ ਹਲਕੇ ਦੇ ਵੱਡੀ ਤਾਦਾਦ ਵਿਚ ਸਰਪੰਚ ਪੰਚ ਤੇ ਅਹੁਦੇਦਾਰ ਸ਼ਿਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਅਗਲੇ ਸਾਲ 'ਚ ਨਿਗਮ ਪ੍ਰਸ਼ਾਸਨ ਲਈ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਉਣਾ ਹੋਵੇਗੀ ਮੁੱਖ ਚੁਨੌਤੀ ਅਗਲੀ ਖ਼ਬਰ ਸੰਮਤੀ ਚੋਣਾਂ ਦੀ ਸਮੀਖਿਆ ਤੇ ਅਗਲੀ ਰਣਨੀਤੀ ਸੰਬੰਧੀ ਕਾਂਗਰਸ ਦੇ ਹਲਕਾ ਕਰਤਾਰਪੁਰ 'ਚ ਮੀਟਿੰਗ ਧੱਕੇਸ਼ਾਹੀ ਦੇ ਬਾਵਜੂ...
Ad Position 24