12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜਥੇਦਾਰ ਤੇ ਸ਼੍ਰੋਮਣੀ ਕਮੇਟੀ ਬੇਅਦਬੀ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ, ਸਰਕਾਰੀ ਜਾਂਚ ਸਹਿਯੋਗ ਦੇਣ-ਪੰਥਕ ਆਗੂ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪੰਥਕ ਵਿਦਵਾਨ ਗੁਰਤੇਜ ਸਿੰਘ (ਸਾਬਕਾ ਆਈ. ਏ. ਐੱਸ.), ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਨੂੰ ਗੰਭੀਰ ਤੇ ਸਿੱਖ ਪੰਥ ਲਈ ਚੈਲਿੰਜ ਮੰਨਦਿਆਂ ਕਿਹਾ ਕਿ ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵੰਤ ਗੁਰੂ ਮੰਨਿਆ ਜਾਂਦਾ ਹੈ | ਇਸ ਨਾਲ ਜੁੜੀ ਕੋਈ ਵੀ ਬੇਅਦਬੀ ਪੂਰੇ ਪੰਥ ਨੂੰ ਠੇਸ ਪਹੁੰਚਾਉਂਦੀ ਹੈ | 2020 ਵਿਚ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਜਾਂਚ ਕਮੇਟੀ ਨੇ ਖੁਲਾਸਾ ਕੀਤਾ ਸੀ ਕਿ ਐੱਸ. ਜੀ. ਪੀ. ਸੀ. ਦੇ ਰਿਕਾਰਡਾਂ ਵਿਚੋਂ 328 ਪਾਵਨ ਸਰੂਪ ਗਾਇਬ ਹਨ | ਇਸ ਤੋਂ ਇਲਾਵਾ 2016 ਵਿਚ ਅੱਗ ਲੱਗਣ ਨਾਲ 80 ਹੋਰ ਸਰੂਪ ਨਸ਼ਟ ਹੋ ਗਏ ਸਨ | ਇਹ ਘਟਨਾ ਬਹੁਤ ਗੰਭੀਰ ਹੈ ਤੇ ਗੁਰੂ ਦੀ ਬੇਅਦਬੀ ਹੈ | ਪਰ ਐੱਸ. ਜੀ. ਪੀ. ਸੀ. ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਰਿਕਾਰਡਾਂ ਨਾਲ ਛੇੜਛਾੜ ਹੋਈ ਹੈ | ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵਿਚ ਚਿੰਤਾ ਹੈ ਕਿ ਜਥੇਦਾਰ ਐੱਸ. ਜੀ. ਪੀ. ਸੀ. ਨੂੰ ਬਚਾਉਣ ਤੇ ਬੇਅਦਬੀ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਵੱਡਾ ਅਪਰਾਧ ਹੈ ਅਤੇ ਕਾਨੂੰਨ ਤਹਿਤ ਹੱਲ ਹੋਣਾ ਚਾਹੀਦਾ ਹੈ | ਉਨ•ਾਂ ਕਿਹਾ ਕਿ ਐੱਸ. ਜੀ. ਪੀ. ਸੀ. ਤੇ ਜਥੇਦਾਰ ਜਾਂਚ ਵਿਚ ਪੂਰਾ ਸਹਿਯੋਗ ਕਰਨ ਤੇ ਅੜਿੱਕਾ ਨਾ ਬਣਨ | ਇਹ ਮਸਲਾ ਰਾਜਨੀਤੀ ਨਹੀਂ ਬਣਨਾ ਚਾਹੀਦਾ | ਸਿੱਖ ਸੰਗਤ ਨੂੰ ਨਿਆਂ ਮਿਲਣਾ ਚਾਹੀਦਾ ਹੈ ਤਾਂ ਜੋ ਅਜਿਹੇ ਮਾਮਲੇ ਭਵਿੱਖ ਵਿਚ ਨਾ ਵਾਪਰਨ | ਆਗੂਆਂ ਨੇ ਮੰਗ ਕੀਤੀ ਕਿ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਸ਼ਿਕਾਇਤ ਕੀਤੀ ਹੈ ਅਤੇ ਦਬਾਅ ਬਣਾਇਆ ਰੋਸ ਪ੍ਰਦਰਸ਼ਨ ਕੀਤੇ ਅਤੇ ਮੰਗ-ਪੱਤਰ ਦਿੱਤੇ, ਪੰਜਾਬ ਸਰਕਾਰ ਨੂੰ ਨਿਆਂ ਮੰਗਣ ਵਾਲੇ ਸਿੰਘਾਂ ਵਿਰੁਧ ਕੇਸ ਵਾਪਸ ਲੈਣੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਤੇ ਹੋਰ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਇਆ ਸ਼ਹੀਦੀ ਹਫ਼ਤਾ ਅਗਲੀ ਖ਼ਬਰ ਸੰਘਣੀ ਆਬਾਦੀ ਵਾਲੇ ਸ਼ਮਸ਼ਾਨਘਾਟਾਂ ਨੂੰ ਖੁੱਲ੍ਹੀਆਂ ਥਾਵਾਂ 'ਤੇ ਤਬਦੀਲ ਕਰਨ ਦੀ ਮੰਗ
Ad Position 24