16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੁੱਲ ਪੈਂਦਾ ਹੈ 

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਸ਼ਿਖਰ ਦੁਪਹਿਰੇ ਛਾਵਾਂ ਦਾ ਮੁੱਲ ਪੈਂਦਾ ਹੈ,
ਔਖੇ ਵਕਤ ਦੁਆਵਾਂ ਦਾ ਮੁੱਲ ਪੈਂਦਾ ਹੈ |

ਜਿਸ ਵੇਲੇ ਮੰਜ਼ਿਲ 'ਤੇ ਬੰਦਾ ਪੁੱਜਦਾ ਹੈ,
ਤਾਂ ਫਿਰ ਮੁਸ਼ਕਲ ਰਾਹਵਾਂ ਦਾ ਮੁੱਲ ਪੈਂਦਾ ਹੈ |

ਵਿੱਚ ਬੁਢਾਪੇ ਸਾਂਭੇ ਜਾਵਣ ਮਾਪੇ ਜੇ,
ਪੁੱਤ ਦੇ ਕੀਤੇ ਚਾਵਾਂ ਦਾ ਮੁੱਲ ਪੈਂਦਾ ਹੈ |

ਸੀਰਤ ਨੂੰ ਪੁੱਛਦਾ ਹੈ ਅੱਜਕਲ੍ਹ ਕਿਹੜਾ ਜੀ,
ਸੂਰਤ ਨਾਲ ਅਦਾਵਾਂ ਦਾ ਮੁੱਲ ਪੈਂਦਾ ਹੈ |

ਪੰਛੀ ਚਹਿਕਣ, ਫੁੱਲ ਖਿਲਾਰਨ ਮਹਿਕਾਂ ਜਦ,
ਬਾਗ਼ਾਂ ਵਿੱਚ ਫ਼ਿਜ਼ਾਵਾਂ ਦਾ ਮੁੱਲ ਪੈਂਦਾ ਹੈ |

ਹੀਰ ਸਲੇਟੀ ਛਮਕਾਂ ਮਾਰੇ ਰਾਂਝੇ ਨੂੰ ,
ਇਸ਼ਕੇ ਵਿੱਚ ਸਜ਼ਾਵਾਂ ਦਾ ਮੁੱਲ ਪੈਂਦਾ ਹੈ |

ਨਿਕਲੇ ਦਮ ਜੋ ਵਿੱਚ ਥਲਾਂ ਦੇ ਆਸ਼ਿਕ ਦਾ,
ਫ਼ਿਰ ਆਸ਼ਿਕ ਦੇ ਸਾਹਵਾਂ ਦਾ ਮੁੱਲ ਪੈਂਦਾ ਹੈ |

ਸੱਜਣਾਂ ਨਾਲ ਬਿਤਾਏ ਜਿੱਥੇ ਪਲ ਹੋਵਣ,
ਸੱਜਣਾਂ ਪਿੱਛੋਂ ਥਾਵਾਂ ਦਾ ਮੁੱਲ ਪੈਂਦਾ ਹੈ |

ਤਨਹਾਈ ਜਦ ਸ਼ਖਸ ਨੂੰ ਸ਼ਾਇਰ ਕਰਦੀ ਹੈ,
ਲਫ਼ਜ਼ਾਂ ਨਾਲ ਖ਼ਲਾਵਾਂ ਦਾ ਮੁੱਲ ਪੈਂਦਾ ਹੈ |

'ਮੀਤ' ਜਦੋਂ ਕੋਈ ਸੁਣਦਾ, ਮੰਨਦਾ, ਕਰਦਾ ਹੈ,
ਦਿੱਤੀਆਂ ਨੇਕ ਸਲਾਵਾਂ ਦਾ ਮੁੱਲ ਪੈਂਦਾ ਹੈ |

-ਜ਼ਿਲ੍ਹਾ : ਪਠਾਨਕੋਟ |  ਮੋਬਾਈਲ : 96220-81262

Ad Position 22
No active advertisement
ਪਿਛਲੀ ਖ਼ਬਰ ਦੋ ਗ਼ਜ਼ਲਾਂ-ਉਮੀਦ ਨਾ ਛੱਡਣਾ ਕਦੇ ਅਗਲੀ ਖ਼ਬਰ ਕਲਰਕ ਪਾਸ਼ਾ
Ad Position 24