16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦੋ ਗ਼ਜ਼ਲਾਂ-ਉਮੀਦ ਨਾ ਛੱਡਣਾ ਕਦੇ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਆਵਣ ਭਾਵੇਂ ਲੱਖ ਮੁਸ਼ਕਿਲਾਂ, ਛੱਡਣਾ ਨਾ ਉਮੀਦ ਕਦੇ |
ਲੰਘ ਜਾਵੇ ਉਹ ਮੁੱਖ ਛੁਪਾ ਕੇ, ਆਖਰ ਹੋਸੀ ਦੀਦ ਕਦੇ |

ਯਾਰੜੇ ਨੇ ਹੋ ਜਾਣਾ ਮੇਰਾ, ਆਵੇਗੀ ਉਹ ਈਦ ਕਦੇ |
ਸਭ ਦੀ ਝੋਲੀ ਮੌਲਾ ਭਰਦਾ, ਬਣ ਕੇ ਵੇਖ ਮੁਰੀਦ ਕਦੇ |

ਵੱਲ ਆ ਜਾਣਾ ਮੁੱਲ ਕਰਨ ਦਾ, ਜੇ ਤੂੰ ਕਰੇਂ ਖਰੀਦ ਕਦੇ |
ਡਰ ਨਾ ਐਵੇਂ ਤਰਮੀਮਾਂ ਤੋਂ, ਹੋਵੇਗੀ ਤਾਈਦ ਕਦੇ |

ਸਦੀ ਉੱਨੀ ਦਾ ਜਾਇਆ ਭਾਵੇਂ, ਬਣਨਾ ਅਸੀਂ ਜਦੀਦ ਕਦੇ |
ਅੱਤਵਾਦੀ ਜੋ ਨਾਇਕ ਨੇ ਅੱਜ, ਦਰਜਾ ਮਿਲੂ ਸ਼ਹੀਦ ਕਦੇ |

ਅੱਜ ਨਹੀਂ ਤਾਂ ਕੱਲ੍ਹ ਦਿੱਸੇਗਾ, ਚਮਕੂ ਵਾਂਗ ਨਾਹੀਦ ਕਦੇ |
ਕਿਹਾ ਹੁੰਦਾ ਤਾਂ ਕਿਉਂ ਨਾ ਮਿਲਦਾ, ਕੀਤੀ ਨਾ ਤਾਕੀਦ ਕਦੇ |

ਆਖਰ ਸ਼ੁਹਦੇ ਅੱਜ ਕੀ ਕੀਤਾ, ਕੀਤੀ ਨਾ ਤਰਦੀਦ ਕਦੇ |
'ਨਵ ਸੰਗੀਤ' ਤੇ ਰੱਖ ਭਰੋਸਾ, ਵੇਖੀਂ ਬਣੂੰ ਸ਼ਦੀਦ ਕਦੇ |

# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਰੀਝਾਂ ਦੀ ਪੋਟਲੀ ਨੂੰ ਅਗਲੀ ਖ਼ਬਰ ਮੁੱਲ ਪੈਂਦਾ ਹੈ 
Ad Position 24