17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪੈਨਸ਼ਨਰਜ਼ ਵੱਖ-ਵੱਖ ਡਵੀਜ਼ਨਾਂ ਅੱਗੇ ਦੇਣਗੇ ਧਰਨੇ-ਸਰਕਲ ਆਗੂ

Ad Position 21
No active advertisement
ਅਜੀਤ ਡੈਸਕ 04-06-2025
ਮਲੋਟ, 3 ਜੂਨ (ਅਜਮੇਰ ਸਿੰਘ ਬਰਾੜ)-ਪੀ.ਐੱਸ.ਪੀ.ਸੀ.ਐੱਲ. ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਸ੍ਰੀ ਮੁਕਤਸਰ ਸਾਹਿਬ ਵਲੋਂ ਵੱਖ-ਵੱਖ ਡਵੀਜ਼ਨਾਂ ਅੱਗੇ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਧਰਨੇ ਦਿੱਤੇ ਜਾਣਗੇ | ਜੋਗਿੰਦਰ ਸਿੰਘ ਮੱਲਣ ਪ੍ਰਧਾਨ ਅਤੇ ਮੋੜਾ ਸਿੰਘ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਮਲੋਟ, ਗਿੱਦੜਬਾਹਾ ਤੇ ਬਾਦਲ ਮੰਡਲ ਵਿਖੇ ਧਰਨੇ 5 ਜੂਨ, ਅਤੇ 6 ਜੂਨ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਅਬੋਹਰ ਮੰਡਲ ਅਤੇ ਫ਼ਾਜ਼ਿਲਕਾ ਮੰਡਲ ਵਿਖੇ 18 ਜੂਨ ਨੂੰ ਸਾਥੀ ਧਰਨੇ ਦੇਣਗੇ | ਪ੍ਰੈੱਸ ਸਕੱਤਰ ਮੋੜਾ ਸਿੰਘ ਨੇ ਦੱਸਿਆ ਕਿ ਇਹ ਧਰਨੇ ਇਸ ਕਰਕੇ ਦਿੱਤੇ ਜਾ ਰਹੇ ਹਨ ਕਿ ਮੁੱਖ ਦਫ਼ਤਰ ਵਲੋਂ ਜੋ ਪੱਤਰ 3 ਅਪ੍ਰੈਲ ਨੂੰ ਏਰੀਅਰ ਦੇਣ ਦੇ ਸੰਬੰਧ 'ਚ ਜਾਰੀ ਕੀਤਾ ਗਿਆ ਹੈ, ਪ੍ਰੰਤੂ ਦੋ-ਤਿੰਨ ਡਵੀਜ਼ਨਾਂ ਛੱਡ ਕੇ ਬਾਕੀ ਕਿਸੇ ਵੀ ਡਵੀਜ਼ਨ ਦਾ ਏਰੀਅਰ ਖ਼ਾਤਿਆਂ 'ਚ ਨਹੀਂ ਪਾਇਆ ਗਿਆ, ਜਿਸ ਵਿਚ ਅਪ੍ਰੈਲ, ਮਈ, ਜੂਨ ਦਾ ਏਰੀਅਰ ਬਕਾਇਆ ਹੋ ਗਿਆ ਹੈ , ਜੋ ਪਾਵਰਕਾਮ ਦੀ ਮਾੜੀ ਆਰਥਿਕਤਾ ਕਾਰਗੁਜ਼ਾਰੀ ਦੀ ਨਿਸ਼ਾਨੀ ਹੈ | ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਮੰਗ ਪੱਤਰ ਅਨੁਸਾਰ ਸਾਡੀਆਂ ਮੰਗਾਂ ਬਕਾਇਆ ਰਹਿੰਦੀਆਂ ਹਨ, ਉਹ ਇੰਨ-ਬਿੰਨ ਲਾਗੂ ਕੀਤੀਆਂ ਜਾਣ ਅਤੇ ਪੈਨਸ਼ਨਰਾਂ ਦਾ ਏਰੀਅਰ ਅਪ੍ਰੈਲ, ਮਈ ਤੇ ਜੂਨ ਦਾ ਖ਼ਾਤਿਆਂ ਵਿਚ ਪਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ 5 ਨੂੰ ਅਗਲੀ ਖ਼ਬਰ ਮੁਕਤਸਰ ਵਿਕਾਸ ਮਿਸ਼ਨ ਵਲੋਂ ਸਿਵਲ ਸਰਜਨ ਨਾਲ ਮੁਲਾਕਾਤ
Ad Position 24