15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਲਾਇਨਜ ਕਲੱਬ ਮਲੋਟ (ਦੀ ਰੇਡੀਐਂਟ) ਨੇ ਬੂਟੇ ਲਗਾਉਣ ਦੇ ਨਾਲ ਕੀਤੀ ਹਰੇ ਚਾਰੇ ਦੀ ਸੇਵਾ

Ad Position 21
No active advertisement
ਅਜੀਤ ਡੈਸਕ 01-09-2025
ਮਲੋਟ, 31 ਅਗਸਤ (ਪਾਟਿਲ)-ਲਾਇਨਜ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਸ੍ਰੀ ਕਿ੍ਸ਼ਨ ਭਗਵਾਨ ਗਊਸ਼ਾਲਾ, ਸ੍ਰੀ ਮੁਕਤਸਰ ਸਾਹਿਬ ਰੋਡ ਤੇ ਅੱਠਵੇਂ ਗੇੜ ਵਿਚ ਬੂਟੇ ਲਗਾਉਣ ਦੇ ਨਾਲ ਨਾਲ ਇਕ ਵਿਸ਼ੇਸ਼ ਪਹਿਲਕਦਮੀ ਕਰਦੇ ਹੋਏ ਗਾਵਾਂ ਦੀ ਭਲਾਈ ਲਈ ਪੌਸ਼ਟਿਕ ਹਰਾ ਚਾਰਾ ਵੀ ਵਰਤਾਇਆ ਗਿਆ | ਜਾਣਕਾਰੀ ਦਿੰਦੇ ਕਲੱਬ ਦੇ ਪੀ.ਆਰ.ਓ ਮਨੋਜ ਅਸੀਜਾ ਅਤੇ ਪ੍ਰੋਜੈਕਟ ਚੇਅਰਮੈਨ ਅਨਿਲ ਡਾਵਰ ਨੇ ਦੱਸਿਆ ਕਿ ਕਲੱਬ ਵਲੋਂ ਪੌਦੇ ਅੱਜ 101 ਬੂਟੇ ਲਗਾਏ ਗਏ ਤੇ ਹਰੇ ਚਾਰੇ ਦੀ ਸੇਵਾ ਵੀ ਕੀਤੀ ਗਈ | ਕਲੱਬ ਵਲੋਂ ਇਹ ਸੇਵਾ ਪ੍ਰਧਾਨ ਵਰਿੰਦਰ ਬਾਂਸਲ, ਚਾਰਟਰ ਪ੍ਰੈਜ਼ੀਡੈਂਟ ਮੁਨੀਸ਼ ਗਗਨੇਜਾ, ਸੈਕਟਰੀ ਬਲਜੀਤ ਭੁੱਲਰ, ਅਨਿਲ ਡਾਵਰ, ਰਕੇਸ਼ ਅਹੂਜਾ, ਹਰਜਿੰਦਰ ਪਾਲ ਸਿੰਘ, ਡਾਕਟਰ ਵਿਸ਼ਾਲ ਵਧਵਾ, ਬੱਬੂ ਸੋਨੀ, ਰੂਬੀ ਮੱਕੜ, ਸੰਜੂ ਕਮਰਾ, ਨਵਰਤਨ ਸੁਖੀਜਾ ਵਲੋਂ ਇਹ ਸੇਵਾ ਨਿਭਾਈ ਗਈ | ਮੁਨੀਸ਼ ਗਗਨੇਜਾ ਵਲੋਂ ਗਾਵਾਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਲਈ ਕੁਦਰਤੀ ਅਤੇ ਹਰਾ ਪੋਸ਼ਣ ਪ੍ਰਦਾਨ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਗਊਸ਼ਾਲਾ ਪ੍ਰਬੰਧਕਾਂ ਵਲੋਂ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਗਈ ਰਾਹਤ ਸਮੱਗਰੀ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24