25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਜ਼ਿਆਦਾ ਪਾਣੀ ਛੱਡਣ ਕਰਕੇ ਸਰਹਿੰਦ ਫ਼ੀਡਰ ਦੇ ਕਿਨਾਰਿਆਂ ਤੋਂ ਬਾਹਰ ਵਗਣ ਲੱਗਾ ਪਾਣੀ

Ad Position 21
No active advertisement
ਨੱਕੇ ਨੱਕ ਭਰੀ ਨਹਿਰ ਦਾ ਦਿ੍ਸ਼ | <br/> ਸਰਹਿੰਦ ਨਹਿਰ ਦੇ ਕਿਨਾਰੇ ਬਚਾਅ ਕਾਰਜ 'ਚ ਰੁੱਝੇ ਹੋਏ ਕਿਸਾਨ | ਤਸਵੀਰਾਂ: ਅਜਮੇਰ ਸਿੰਘ ਬਰਾੜ <br/> 07-09-2025
ਮਲੋਟ, 6 ਸਤੰਬਰ (ਅਜਮੇਰ ਸਿੰਘ ਬਰਾੜ)- ਹੜ੍ਹਾਂ ਦੀ ਮਾਰ ਨਹਿਰਾਂ ਉਪਰ ਪ੍ਰਤੱਖ ਨਜ਼ਰ ਆ ਰਹੀ ਹੈ | ਅੱਜ ਸਰਹਿੰਦ ਫ਼ੀਡਰ ਦੇ ਮੋਗਾ ਨੰਬਰ 363140 ਜੋ ਅਬੁਲ ਖੁਰਾਣਾ ਦੇ ਇਲਾਕੇ ਨੂੰ ਪਾਣੀ ਦਿੰਦਾ ਹੈ, ਕੋਲੇ ਇਹ ਸਰਹਿੰਦ ਫ਼ੀਡਰ-ਨਹਿਰ ਓਵਰ ਫਲੋਅ ਹੋ ਕੇ ਪਾਣੀ ਖੇਤਾਂ ਨੂੰ ਸਿੱਧਾ ਆਉਣ ਲੱਗਾ ਤਾਂ ਮਾਹੂਆਣਾ ਤੇ ਅਬੁਲ ਖੁਰਾਣਾ ਦੇ ਕਿਸਾਨਾਂ ਨੇ ਇਹ ਪਾਣੀ ਇਕ ਵਾਰੀ ਰੋਕਿਆ ਅਤੇ ਸਬੰਧਿਤ ਅਧਿਕਾਰੀਆਂ ਐਸ.ਡੀ.ਓ. ਤੇ ਜੇ.ਈ. ਨੂੰ ਸੂਚਿਤ ਕੀਤਾ | ਪਿੰਡ ਮਾਹੂਆਣਾ ਦੇ ਰਾਜਾ ਸਿੱਧੂ, ਮਨਪ੍ਰੀਤ ਸਿੰਘ ਸਰਪੰਚ, ਜਸਕਰਨ ਸਿੰਘ ਸਰਪੰਚ, ਮਹਿਮਾ ਸਿੰਘ, ਰਾਜਬਹਾਦਰ ਸਿੰਘ, ਇਕਬਾਲ ਸਿੰਘ ਪੰਚ ਅਬੁਲ ਖੁਰਾਣਾ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਨਹਿਰੀ ਵਿਭਾਗ ਦੇ ਐਸ.ਡੀ.ਓ. ਤੇ ਜੇ.ਈ. ਨੂੰ ਸੂਚਿਤ ਤਾਂ ਕੀਤਾ ਪਰ ਦੋ ਘੰਟੇ ਹੋ ਗਏ ਹਨ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਜਗ੍ਹਾ 'ਤੇ ਮੌਕਾ ਵੇਖਣ ਲਈ ਨਹੀਂ ਆਇਆ ਅਤੇ ਸਿਰਫ਼ ਬੇਲਦਾਰ ਹੀ ਪੁੱਜਿਆ ਹੈ | ਬੇਸ਼ੱਕ ਅਜੇ ਤੱਕ ਕਿਸੇ ਵੀ ਫ਼ਸਲ ਜਾਂ ਕੋਈ ਹੋਰ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਥੋੜ੍ਹਾ ਸਮਾਂ ਪਹਿਲਾਂ ਬਣੀਆਂ ਇਹ ਪੱਕੀਆਂ ਨਹਿਰਾਂ ਬਾਰੇ ਦੱਸਿਆ ਜਾ ਰਿਹਾ ਸੀ ਕਿ ਇਹ ਬਹੁਤ ਵਧੀਆ ਢੰਗ ਨਾਲ ਤੇ ਬਹੁਤ ਦੂਰਅੰਦੇਸ਼ੀ ਤਕਨੀਕ ਨਾਲ ਬਣਾਈਆਂ ਗਈਆਂ ਹਨ ਪਰ ਇਹ ਤਾਂ ਬਹੁਤ ਘੱਟ ਸਮੇਂ ਵਿਚ ਹੀ ਆਪਣੇ ਮਾਪਦੰਡ 'ਤੇ ਖਰੀਆਂ ਨਹੀਂ ਉਤਰੀਆਂ | ਉਧਰ ਬੇਲਦਾਰ ਰਾਜ ਕੁਮਾਰ ਨੇ ਮੰਨਿਆ ਕਿ ਮੋਘਾ ਨੀਵਾਂ ਅਤੇ ਇਹ ਇਲਾਕਾ ਵੀ ਨੀਵਾਂ ਹੈ ਤੇ ਨਹਿਰਾਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਰਕੇ ਅਜਿਹਾ ਵਾਪਰ ਰਿਹਾ ਹੈ | ਬੇਲਦਾਰ ਨੇ ਕਿਹਾ ਕਿ ਪਾਣੀ ਪਿੱਛੋਂ ਘਟਾ ਦਿੱਤਾ ਗਿਆ ਹੈ ਤੇ ਬਹੁਤ ਜਲਦ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਇਹ ਸਰਹਿੰਦ ਫੀਡਰ ਓਵਰ ਫਲੋਅ ਨਹੀਂ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਪਿਤਾ ਵਲੋਂ ਆਪਣੀ ਹੀ ਬੇਟੀ ਨਾਲ ਜਬਰ-ਜਨਾਹ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕ੍ਰਾਈਮ ਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਸੰਬੰਧੀ ਮੀਟਿੰਗ
Ad Position 24