ਸਾਦਿਕ, 6 ਸਤੰਬਰ (ਗੁਰਭੇਜ ਸਿੰਘ ਚੌਹਾਨ)-ਪਿੰਡ ਦੀਪ ਸਿੰਘ ਵਾਲਾ ਦੇ ਹਰਿਆਲੀ ਨੂੰ ਸਮਰਪਿਤ ਨੌਜਵਾਨ ਕਿਸੇ ਨਾ ਕਿਸੇ ਦਿਨ ਸਕੂਲ ਵਿਚ ਅਕਸਰ ਬੂਟੇ ਲਗਾਉਂਦੇ ਰਹਿੰਦੇ ਹਨ | ਇਸੇ ਤਰ੍ਹਾਂ ਅਧਿਆਪਕ ਦਿਵਸ 'ਤੇ ਵੀ ਇਨ੍ਹਾਂ ਨੇ ਬੱਚਿਆਂ ਨਾਲ ਰਲ ਕੇ ਗੁਲਾਬ ਦੇ ਗਿਆਰਾਂ ਬੂਟੇ ਲਗਾਏ | ਬਿੱਟੂ ਗਿਰਧਰ ਨੇ ਦੱਸਿਆ ਕਿ ਅਸੀਂ ਕੋਈ ਵੀ ਦਿਨ ਤਿਉਹਾਰ ਹੋਵੇ ਤਾਂ ਅਸੀਂ ਫ਼ਲਦਾਰ ਜਾਂ ਫੁੱਲਾਂ ਵਾਲੇ ਬੂਟੇ ਸਕੂਲ ਨੂੰ ਹਰਿਆ ਭਰਿਆ ਰੱਖਣ ਲਈ ਅਕਸਰ ਲਗਾਉਂਦੇ ਰਹਿੰਦੇ ਹਾਂ | ਇਸ ਤਰ੍ਹਾਂ ਅੱਜ ਅਧਿਆਪਕ ਦਿਵਸ 'ਤੇ ਵੀ ਅਸੀਂ ਸਕੂਲ ਦੇ ਰੋਜ਼ ਗਾਰਡਨ ਵਿਚ ਗੁਲਾਬ ਦੇ ਬੂਟੇ ਲਗਾਏ ਹਨ | ਇਸ ਮੌਕੇ ਬਲਜਿੰਦਰ ਸਿੰਘ ਬਰਾੜ, ਜਿਗਰ ਕੁਮਾਰ ਤੋਂ ਇਲਾਵਾ ਸਕੂਲ ਦੇ ਬੱਚੇ ਵੀ ਹਾਜ਼ਰ ਸਨ |