ਫ਼ਰੀਦਕੋਟ, 6 ਸਤੰਬਰ (ਸਤੀਸ਼ ਬਾਗ਼ੀ, ਹਰਮਿੰਦਰ ਸਿੰਘ ਮਿੰਦਾ)-ਰੋਟਰੀ ਕਲੱਬ ਦੀ ਮੀਟਿੰਗ ਸਥਾਨਕ ਆਫ਼ਿਸਰ ਕਲੱਬ ਵਿਖੇ ਹੋਈ | ਮੀਟਿੰਗ ਦੌਰਾਨ ਹੜ੍ਹ ਪੀੜਤਾਂ ਦੇ ਹਾਲਾਤ ਜਲਦ ਠੀਕ ਹੋਣ ਲਈ ਪ੍ਰਾਰਥਨਾ ਕੀਤੀ | ਕਲੱਬ ਪ੍ਰਧਾਨ ਅਸ਼ਵਨੀ ਬਾਂਸਲ ਨੇ ਕਿਹਾ ਕਿ ਹੜ੍ਹਾਂ ਦੀ ਇਸ ਸਥਿਤੀ 'ਚ ਹੜ੍ਹਾਂ ਦੀ ਮਾਰ ਸਹਿ ਰਹੇ ਆਪਣੇ ਭੈਣ-ਭਰਾਵਾਂ ਦੀ ਸਹਾਇਤਾ ਲਈ ਆਪਣੀ-ਆਪਣੀ ਸਮਰੱਥਾ ਅਨੁਸਾਰ ਕਾਰਜ ਜ਼ਰੂਰ ਕਰਨੇ ਚਾਹੀਦੇ ਹਨ | ਇਸ ਮੌਕੇ ਭਵਿੱਖ ਵਿਚ ਕੀਤੇ ਜਾ ਜਾਣ ਵਾਲੇ ਸਮਾਜ ਭਲਾਈ ਦੇ ਪ੍ਰੋਜੈਕਟਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਸਾਲ 2026-27 ਲਈ ਕਲੱਬ ਦੇ ਸਕੱਤਰ ਵਜੋਂ ਕੇ.ਪੀ. ਸਿੰਘ ਸਰਾਂ ਦੀ ਚੋਣ ਕੀਤੀ ਗਈ | ਰੋਟਰੀ ਦੇ ਲੋਗੋ ਵਾਲੇ ਪਿੰਨਜ਼ ਸਮੂਹ ਮੈਂਬਰਾਂ ਨੇ ਲਗਾਏ ਅਤੇ ਰੋਟਰੀ ਇੰਟਰਨੈਸ਼ਨਲ ਵੀਲ੍ਹ ਦੇ ਸਿੰਬਲ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਰਿਲੀਜ਼ ਕੀਤਾ | ਕਲੱਬ ਸਕੱਤਰ ਦਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਦੀ ਭਲਾਈ ਲਈ ਕਾਰਜਾਂ ਨੂੰ ਪਹਿਲ ਦੇਣਾ ਸਾਡਾ ਮੁੱਢਲਾ ਫ਼ਰਜ਼ ਹੈ | ਮੀਟਿੰਗ 'ਚ ਸਰਪ੍ਰਸਤ ਕੁਲਜੀਤ ਸਿੰਘ ਵਾਲੀਆ, ਇੰਜ. ਜੀਤ ਸਿੰਘ, ਸੀਨੀਅਰ ਆਗੂ ਅਸ਼ੋਕ ਸੱਚਰ, ਅਰਸ਼ ਸੱਚਰ, ਵਿਰਸਾ ਸਿੰਘ ਸੰਧੂ, ਐਡਵੋਕੇਟ ਲਲਿਤ ਮੋਹਨ ਗੁਪਤਾ, ਅਸ਼ੋਕ ਚਾਨਣਾ, ਡਾ. ਗਗਨ ਬਜਾਜ, ਡਾ. ਦੀਪਇੰਦਰ ਸਿੰਘ ਸੋਢੀ, ਡਾ. ਹਰਸ਼ਵਰਧਨ ਗੁਪਤਾ, ਡਾ. ਸ਼ਮੀਮ ਮੌਂਗਾ, ਡਾ. ਬਲਜੀਤ ਸ਼ਰਮਾ ਗੋਲੇਵਾਲਾ, ਰਾਜਨ ਨਾਗਪਾਲ, ਯੁਗੇਸ਼ ਗਰਗ, ਪ੍ਰਵੀਨ ਕਾਲਾ, ਨਵਦੀਪ ਗਰਗ, ਸੁਰਿੰਦਰ ਪੁਰੀ, ਭਾਰਤ ਭੂਸ਼ਨ ਸਿੰਗਲਾ, ਯੁਗੇਸ਼ ਬਾਂਸਲ, ਬਰਜਿੰਦਰ ਸਿੰਘ ਸੇਠੀ, ਗੌਰਵ ਸ਼ਰਮਾ, ਰਾਜੇਸ਼ ਰੀਹਾਨ, ਅਰਵਿੰਦਰ ਛਾਬੜਾ, ਮਨਪ੍ਰੀਤ ਸਿੰਘ ਭੋਲੂਵਾਲਾ, ਜਗਦੀਪ ਸਿੰਘ ਗਿੱਲ, ਰਮੇਸ਼ ਰੀਹਾਨ, ਐਕਸੀਅਨ ਰਾਕੇਸ਼ ਕੰਬੋਜ਼, ਚਿਰਾਗ ਅਗਰਵਾਲ ਅਤੇ ਕੇ.ਪੀ.ਸਿੰਘ ਸਰਾਂ ਹਾਜ਼ਰ ਸਨ |