26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 07-09-2025
ਜੈਤੋ, 6 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਵਿਖੇ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਮਹੀਨੇ (ਅਗਸਤ) ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਤੋਂ ਇਲਾਵਾ 2.59 ਗੁਣਾਕ ਅਤੇ ਡੀ.ਏ. ਦੇ ਕੋਰਟ ਕੇਸ ਬਾਰੇ ਵੀ ਜਾਣਕਾਰੀ ਦਿੱਤੀ | ਉਪਰੰਤ ਸਮੂਹ ਹਾਜ਼ਰ ਪੈਨਸ਼ਨਰਾਂ ਵਲੋਂ ਪੰਜਾਬ ਵਿਚ ਹੜ੍ਹਾਂ ਕਾਰਨ ਮਨੁੱਖੀ ਮੌਤਾਂ, ਪਸ਼ੂ-ਪੰਛੀ, ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਅੰਮਿ੍ਤਪਾਲ ਕੌਰ ਭਰਜਾਈ ਬਲਜਿੰਦਰ ਸਿੰਘ ਬਰਾੜ, ਬੰਸੀ ਧਰ ਰਿਟਾਇਰਡ ਕਲਰਕ, ਮਾਸਟਰ ਕਰਨੈਲ ਸਿੰਘ ਸ੍ਰੀ ਮੁਕਤਸਰ ਸਾਹਿਬ ਸਹੁਰਾ ਕੁਲਬੀਰ ਸਿੰਘ ਸੰਧੂ, ਅਜੈਬ ਸਿੰਘ ਸੰਧੂ ਪਿਤਾ ਗੁਰਮੇਲ ਸਿੰਘ ਚੈਨਾ, ਦੇਵ ਕ੍ਰਿਸ਼ਨ ਫ਼ਰੀਦਕੋਟ, ਪਿੰਡ ਰਾਮੇਆਣਾ ਦੇ ਬਾਬਾ ਕਾਰ-ਸੇਵਾ ਦੇ 5 ਮੈਂਬਰ ਅਤੇ ਡਾ. ਜਸਵਿੰਦਰ ਸਿੰਘ ਭੱਲਾ ਹਾਸ-ਰਸ ਕਲਾਕਾਰ ਦੀ ਮÏਤ 'ਤੇ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ | ਇਸ ਦੌਰਾਨ ਖੜ੍ਹਕ ਸਿੰਘ ਪਬਲਿਕ ਹੈਲਥ ਨੂੰ ਨਵੇਂ ਮੈਂਬਰ ਬਣਨ 'ਤੇ ਵਧਾਈ ਦਿੱਤੀ ਗਈ | ਜਦ ਕਿ ਬਲਦੇਵ ਸਿੰਘ ਮੱਲਾ, ਵਿਜੈ ਕੁਮਾਰ ਪੀ.ਓ., ਪ੍ਰੈਸ ਸਕੱਤਰ ਜਗਜੀਤ ਸਿੰਘ, ਹੈੱਡ ਮਾਸਟਰ ਸੁਰਿੰਦਰ ਪਾਲ ਝੱਖੜਵਾਲਾ, ਪ੍ਰੋਫੈਸਰ ਤਰਸੇਮ ਸਿੰਘ ਨਰੂਲਾ, ਮਾਸਟਰ ਜਗਤਾਰ ਸਿੰਘ, ਗੁਰਜੰਗ ਸਿੰਘ, ਮਾਸਟਰ ਭੁਪਿੰਦਰ ਪਾਲ ਸਿੰਘ ਅਤੇ ਕੀਰਤਨ ਸਿੰਘ ਦੇ ਜਨਮ ਦਿਹਾੜੇ 'ਤੇ ਖੁਸ਼ੀ ਸਾਂਝੀ ਕੀਤੀ ਗਈ | ਪ੍ਰੈਸ ਸਕੱਤਰ ਜਗਜੀਤ ਸਿੰਘ ਨੇ 2100/- ਰੁਪਏ ਪੈਨਸ਼ਨਰ ਐਸੋਸੀਏਸ਼ਨ ਜੈਤੋ ਨੂੰ ਭਵਨ ਲਈ ਦਾਨ ਕੀਤੇ ਅਤੇ ਗੁਰਜੰਗ ਸਿੰਘ ਨੇ ਕਚਨਾਰ ਦੇ ਰੁੱਖ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਦੱਸਿਆ ਗਿਆ ਕਿ ਮੀਟਿੰਗ ਦਾ ਸਮਾਂ ਅਕਤਬੂਰ ਤੋਂ 10:00 ਵਜੇ ਸਵੇਰ ਦਾ ਹੋਵੇਗਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਅਧਿਆਪਕ ਦਿਵਸ 'ਤੇ ਸਮੂਹ ਪੈਨਸ਼ਨਰਾਂ ਨੂੰ ਵਧਾਈ ਦਿੱਤੀ | ਮੀਟਿੰਗ ਵਿਚ ਸੂਬਾ ਸਿੰਘ ਰਾਮੇਆਣਾ, ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ, ਬਾਬਾ ਵੀਰ ਸਿੰਘ, ਗੁਰਜੰਗ ਸਿੰਘ, ਦੌਲਤ ਸਿੰਘ ਅਨਪੜ੍ਹ, ਪ੍ਰੋਫੈਸਰ ਤਰਸੇਮ ਸਿੰਘ ਨਰੂਲਾ, ਮਾਸਟਰ ਸੁੰਦਰ ਸਿੰਘ ਬਾਜਾਖਾਨਾ, ਮਾਸਟਰ ਭੁਪਿੰਦਰ ਪਾਲ ਸਿੰਘ ਅਤੇ ਪ੍ਰਧਾਨ ਗੁਰਦੀਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸੁਖਦੇਵ ਸਿੰਘ ਝੱਖੜਵਾਲਾ, ਵਿੱਤ ਸਕੱਤਰ ਮੇਜਰ ਸਿੰਘ, ਗੁਰਜੰਟ ਸਿੰਘ ਢੈਪਈ, ਡਾਕਟਰ ਹੇਮ ਰਾਜ ਚੋਪੜਾ, ਸਰਪ੍ਰਸਤ ਸਾਧੂ ਰਾਮ ਸ਼ਰਮਾ, ਜਸਵਿੰਦਰ ਕੌਰ, ਪਰਮਜੀਤ ਕÏਰ, ਗੁਰਚਰਨ ਸਿੰਘ, ਪਟਵਾਰੀ ਜਸਵਿੰਦਰ ਸਿੰਘ, ਸ਼ੇਰ ਸਿੰਘ, ਸੁਰਜੀਤ ਸਿੰਘ ਮੱਤਾ ਅਤੇ ਪ੍ਰਕਾਸ਼ ਚੰਦ ਆਦਿ ਪੈਨਸ਼ਨਰਜ਼ ਹਾਜ਼ਰ ਸਨ | ਅੰਤ ਵਿਚ ਪ੍ਰਧਾਨ ਗੁਰਦੀਪ ਸਿੰਘ ਨੇ ਮੀਟਿੰਗ ਵਿਚ ਪਹੁੰਚੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੈਤੋ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਅਗਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਜੈਤੋ ਦੀ ਮੀਟਿੰਗ ਹੋਈ
Ad Position 24