22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡਾ. ਬਲਜੀਤ ਕੌਰ ਨੇ 12.5 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ <br/>

Ad Position 21
No active advertisement
ਅਜੀਤ ਡੈਸਕ 26-09-2025
ਮਲੋਟ/ਰੁਪਾਣਾ, 25 ਸਤੰਬਰ (ਅਜਮੇਰ ਸਿੰਘ ਬਰਾੜ, ਪਾਟਿਲ, ਜਗਜੀਤ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਤਕਰੀਬਨ 12.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ | ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਅੱਜ ਹਲਕੇ ਦੇ ਛੇ ਵੱਖ-ਵੱਖ ਪਿੰਡਾਂ ਦੀਆਂ 83 ਕਿੱਲੋਮੀਟਰ ਲੰਬੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਅਬੁੱਲਖੁਰਾਣਾ ਵਿਖੇ ਅਬੁੱਲਖੁਰਾਣਾ ਤੋਂ ਡੱਬਵਾਲੀ ਮਲਕੋਕੀ, ਅਬੁੱਲਖੁਰਾਣਾ ਤੋਂ ਢਾਣੀ ਬਲਵੰਤ ਸਿੰਘ, ਅਬੁੱਲਖੁਰਾਣਾ ਖ਼ਰੀਦ ਕੇਂਦਰ ਤੋਂ ਵਾਟਰ ਵਰਕਸ ਤੱਕ ਅਤੇ ਅਬੁੱਲਖੁਰਾਣਾ ਤੋਂ ਛਾਪਿਆਂਵਾਲੀ ਤੱਕ 2.87 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ | ਇਸੇ ਤਰ੍ਹਾਂ ਪਿੰਡ ਔਲਖ ਵਿਖੇ ਔਲਖ ਤੋਂ ਝੋਰੜ ਤੋਂ ਖਾਨੇ ਕੀ ਢਾਬ, ਔਲਖ ਤੋਂ ਰਾਮਨਗਰ, ਢਾਣੀ ਸੁੱਚਾ ਸਿੰਘ ਤੋਂ ਫ਼ਾਜ਼ਿਲਕਾ ਰੋਡ, ਗੁਰਦੁਆਰਾ ਸਾਹਿਬ ਤੋਂ ਰਸਤਾ ਭੁਲੇਰੀਆ ਅਤੇ ਗੁਰਦੁਆਰਾ ਸਾਹਿਬ ਤਰਖਾਣਵਾਲਾ ਤੋਂ ਮੰਦਰ ਰਸਤਾ ਤਰਖਾਣਵਾਲਾ ਤੱਕ 3.43 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਕੈਬਨਿਟ ਮੰਤਰੀ ਨੇ ਪਿੰਡ ਰੁਪਾਣਾ ਵਿਖੇ ਰੁਪਾਣਾ ਤੋਂ ਧਿਗਾਣਾ, ਧਿਗਾਣਾ ਤੋਂ ਦਬੜਾ, ਦਬੜਾ ਤੋਂ ਤਾਮਕੋਟ, ਤਾਮਕੋਟ ਤੋਂ ਚੱਕ ਤਾਮਕੋਟ, ਮਹਾਂਬੱਧਰ ਤੋਂ ਰੁਪਾਣਾ ਸਮੇਤ ਫ਼ਿਰਨੀ, ਢਾਣੀ ਕਰਤਾਰ ਸਿੰਘ, ਲਾਲ ਸਿੰਘ ਤੋਂ ਰੁਪਾਣਾ, ਢਾਣੀ ਟਿੱਬਿਆਂਵਾਲੀ ਤੋਂ ਮੁਕਤਸਰ-ਅਬੋਹਰ ਰੋਡ (ਪਿੰਡ ਮਹਾਂਬੱਧਰ), ਮਹਿਰਾਜਵਾਲਾ ਤੋਂ ਫੂਲੇਵਾਲਾ ਅਤੇ ਤਾਮਕੋਟ ਤੋਂ ਸਾਉਂਕੇ ਐੱਮ.ਸੀ. ਲਿਮਟ ਤੱਕ 3.51 ਕਰੋੜ ਰੁਪਏ ਦੇ ਲਾਗਤ ਨਾਲ ਬਣਨ ਜਾ ਰਹੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ | ਡਾ. ਬਲਜੀਤ ਕੌਰ ਨੇ ਕਿਹਾ ਕਿ ਪਿੰਡ ਨੰਦਗੜ੍ਹ ਵਿਖੇ ਨੰਦਗੜ੍ਹ ਤੋਂ ਸ਼ੇਰੇਵਾਲਾ, ਫ਼ਿਰਨੀ ਪਿੰਡ ਲੱਖੇਵਾਲੀ, ਢਾਣੀ ਅੰਗਰੇਜ਼ ਸਿੰਘ ਪਿੰਡ ਲੱਖੇਵਾਲੀ ਤੱਕ ਲਗਪਗ 1.57 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਿੰਡ ਗੰਧੜ ਵਿਖੇ ਗੰਧੜ ਤੋਂ ਚਿੱਬੜਾਂਵਾਲੀ ਸੜਕ ਲਈ 1.24 ਕਰੋੜ ਰੁਪਏ ਅਤੇ ਪਿੰਡ ਰਾਮਗੜ੍ਹ ਚੂੰਘਾਂ ਵਿਖੇ ਬੱਲਮਗੜ੍ਹ ਤੋਂ ਰਾਮਗੜ੍ਹ ਚੂੰਘਾਂ ਲਈ 68 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨੀਂਹ ਪੱਥਰ ਰੱਖੇ ਗਏ ਹਨ | ਡਾ. ਬਲਜੀਤ ਕੌਰ ਨੇ ਕਿਹਾ ਕਿ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਨਿਰਧਾਰਿਤ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ, ਤਾਂ ਜੋ ਲੋਕਾਂ ਨੂੰ ਸੜਕਾਂ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਐੱਸ.ਡੀ.ਐੱਮ. ਮਲੋਟ ਜਸਪਾਲ ਸਿੰਘ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ, ਐਕਸੀਅਨ ਮੰਡੀ ਬੋਰਡ ਵੀਨਸ ਗਰਗ, ਜਸਵਿੰਦਰ ਸਿੰਘ ਜੇ.ਈ. ਮੰਡੀ ਬੋਰਡ, ਪਿ੍ਤਪਾਲ ਸਿੰਘ ਜੇ.ਈ. ਮੰਡੀ ਬੋਰਡ, ਵਿੱਕੀ ਅਬੁੱਲਖੁਰਾਣਾ ਸਰਪੰਚ, ਜੀਵਨ ਅਬੁੱਲਖੁਰਾਣਾ, ਜਸਵਿੰਦਰ ਸਿੰਘ ਰਿੰਕਾ, ਲਵਲੀ ਸੰਧੂ ਬਲਾਕ ਪ੍ਰਧਾਨ, ਸ਼ਮਿੰਦਰ ਸਿੰਘ ਔਲਖ, ਕੌਰ ਸਿੰਘ ਔਲਖ, ਦੀਪਇੰਦਰ ਸਿੰਘ ਰਾਜਾ, ਰਾਮਚੰਦ ਸਰਪੰਚ ਝੋਰੜ, ਪੁਨੀਤਇੰਦਰਪਾਲ ਨੰਬਰਦਾਰ ਝੋਰੜ, ਸਤਨਾਮ ਸਿੰਘ ਸੋਥਾ, ਲਾਭ ਸਿੰਘ ਬਲਾਕ ਪ੍ਰਧਾਨ, ਸਰਬਜੀਤ ਸਿੰਘ ਮਨੇਸ, ਹਰਵਿੰਦਰ ਸਿੰਘ ਬਾਹੀਆ, ਸਿਮਰਜੀਤ ਸਿੰਘ ਲੱਖੇਵਾਲੀ, ਰਾਜਵਿੰਦਰ ਸਿੰਘ ਸਰਪੰਚ ਨੰਦਗੜ੍ਹ, ਅੰਗਰੇਜ਼ ਸਿੰਘ ਸਰਪੰਚ ਗੰਧੜ, ਗੁਰਦੀਪ ਸਿੰਘ ਸਰਪੰਚ ਰਾਮਗੜ੍ਹ ਚੂੰਘਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫ਼ੇਅਰ ਐਸੋਸੀਏਸ਼ਨ ਨੇ ਮੰਗ ਪੱਤਰ ਦਿੱਤਾ <br/> ਅਗਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਦੇ ਸੰਘਰਸ਼ ਸਦਕਾ ਟੋਲ ਪਲਾਜ਼ਾ ਬੰਦ ਹੋਇਆ-ਜੰਮੂਆਣਾ <br/>
Ad Position 24