22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫ਼ੇਅਰ ਐਸੋਸੀਏਸ਼ਨ ਨੇ ਮੰਗ ਪੱਤਰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 26-09-2025
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਨੂੰ ਤੁਰੰਤ ਰਾਹਤ ਦੇਣ ਸੰਬੰਧੀ ਡਿਪਟੀ ਕਮਿਸ਼ਨਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਪਹੁੰਚ ਕੇ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਇਹ ਮੰਗ ਪੱਤਰ ਮੁੱਖ ਮੰਤਰੀ ਖੇਤਰੀ ਦਫ਼ਤਰ ਦੇ ਇੰਚਾਰਜ ਸਿਵਾਸ ਅਸਥਾਨਾ ਆਈ.ਏ.ਐੱਸ. ਨੇ ਪ੍ਰਾਪਤ ਕੀਤਾ | ਜਿਸ 'ਚ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬਜਾਏ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਨੁਕਸਾਨੇ ਗਏ ਅਤੇ ਢਹਿ ਗਏ ਗ਼ਰੀਬਾਂ ਦੇ ਮਕਾਨਾਂ ਲਈ ਡੇਢ ਲੱਖ ਰੁਪਏ ਰਾਹਤ ਤੁਰੰਤ ਦਿੱਤੀ ਜਾਵੇ, ਛੋਟੇ ਕਾਰੋਬਾਰੀਆਂ ਲਈ ਰਾਹਤ ਦਿੱਤੀ ਜਾਵੇ, ਵਿਦਿਆਰਥੀਆਂ ਲਈ ਹੜ੍ਹ ਰਾਹਤ ਲਾਗੂ ਕੀਤੀ ਜਾਵੇ, ਪਸ਼ੂ ਧਨ ਵਾਸਤੇ ਵਿਸ਼ੇਸ਼ ਰਾਹਤ ਜਾਰੀ ਕੀਤੀ ਜਾਵੇ, ਮਜ਼ਦੂਰ ਵਰਗ ਲਈ ਸਪੈਸ਼ਲ ਰਾਹਤ ਦਿੱਤੀ ਜਾਵੇ, ਮਨਰੇਗਾ ਦੇ ਕੰਮਕਾਜੀ ਦਿਨਾਂ ਨੂੰ 200 ਦਿਨਾਂ ਦਾ ਕੀਤਾ ਜਾਵੇ ਅਤੇ ਵਿਸ਼ੇਸ਼ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ | ਇਸ ਮੌਕੇ ਜਸਵਿੰਦਰ ਸਿੰਘ ਗੰਧੜ ਪੰਜਾਬ ਪ੍ਰਧਾਨ ਰਾਜਨੀਤਿਕ ਵਿੰਗ, ਮਾਸਟਰ ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਰਾਜਨੀਤਿਕ ਵਿੰਗ ਸ੍ਰੀ ਮੁਕਤਸਰ ਸਾਹਿਬ, ਰਸ਼ਪਾਲ ਸਿੰਘ ਗਿੱਲ ਵਾਈਸ ਪ੍ਰਧਾਨ ਜ਼ਿਲ੍ਹਾ ਰਾਜਨੀਤਿਕ ਵਿੰਗ, ਗੋਪਾਲ ਸਿੰਘ ਘੱਗਾ ਕਾਰਜਕਾਰੀ ਮੈਂਬਰ, ਮੇਜਰ ਸਿੰਘ ਫ਼ੌਜੀ ਸਮਾਜ ਸੇਵੀ, ਜਸਵੰਤ ਸਿੰਘ ਨਾਹਰ ਸਮਾਜ ਸੇਵੀ, ਨਿਰਮਲ ਸਿੰਘ ਵਾਈਸ ਪ੍ਰਧਾਨ ਰਾਜਨੀਤਿਕ ਵਿੰਗ, ਮੰਦਰ ਸਿੰਘ ਤਾਮਕੋਟ ਜ਼ਿਲ੍ਹਾ ਪ੍ਰਧਾਨ, ਡਾ. ਬਲਕਰਨ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਮੁਕਤਸਰ ਸਾਹਿਬ, ਜਸਵੰਤ ਸਿੰਘ ਨਾਹਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਓਵਰਫ਼ਲੋ ਹੋਣ ਕਰਕੇ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਡਾ. ਬਲਜੀਤ ਕੌਰ ਨੇ 12.5 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ <br/>
Ad Position 24