22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਕਿਯੂ ਏਕਤਾ (ਸਿੱਧੂਪੁਰ) ਦੇ ਸੰਘਰਸ਼ ਸਦਕਾ ਟੋਲ ਪਲਾਜ਼ਾ ਬੰਦ ਹੋਇਆ-ਜੰਮੂਆਣਾ <br/>

Ad Position 21
No active advertisement
ਪਿੰਡ ਵੜਿੰਗ ਦਾ ਟੋਲ ਪਲਾਜ਼ਾ ਬੰਦ ਹੋਣ ਅਤੇ ਹੋਰ ਹੋਏ ਫ਼ੈਸਲਿਆਂ ਸੰਬੰਧੀ ਜਾਣਕਾਰੀ ਦੇਣ ਸਮੇਂ ਕਿਸਾਨ ਆਗੂ | <br/> 26-09-2025
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਬਰੀਵਾਲਾ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਜੰਮੂਆਣਾ ਨੇ ਕਿਹਾ ਕਿ ਯੂਨੀਅਨ ਦੇ ਸੰਘਰਸ਼ ਸਦਕਾ ਵੜਿੰਗ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ 70 ਕਿਸਾਨ ਬਿਨਾਂ ਸ਼ਰਤ ਰਿਹਾਅ ਕਰ ਦਿੱਤੇ ਗਏ ਹਨ ਅਤੇ ਪੁਲਿਸ ਵਲੋਂ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਵੀ ਰੱਦ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਨਹਿਰਾਂ ਦੇ ਤੰਗ ਪੁਲ ਕਾਰਨ ਹੋਏ ਬੱਸ ਹਾਦਸੇ ਦੀ ਜਾਂਚ ਵੀ ਸ਼ੁਰੂ ਕਰਵਾ ਦਿੱਤੀ ਹੈ ਤੇ ਹਾਦਸੇ ਵਿਚ ਮਰਨ ਵਾਲੇ ਪਰਿਵਾਰਾਂ ਨੂੰ ਜਥੇਬੰਦੀ ਇਨਸਾਫ਼ ਲੈ ਕੇ ਦੇਵੇਗੀ | ਉਨ੍ਹਾਂ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖ਼ੁਦ ਇੱਥੇ ਪਹੁੰਚ ਕੇ ਸੰਘਰਸ਼ ਦੀ ਅਗਵਾਈ ਕੀਤੀ, ਜਿਸ ਕਰਕੇ ਸੰਘਰਸ਼ ਨੂੰ ਵੱਡਾ ਬਲ ਮਿਲਿਆ | ਇਸ ਮੌਕੇ ਬਲਜੀਤ ਸਿੰਘ ਬੋਦੀਵਾਲਾ ਜ਼ਿਲ੍ਹਾ ਪ੍ਰਧਾਨ, ਹਰਭਗਵਾਨ ਸਿੰਘ ਲੰਬੀ ਜ਼ਿਲ੍ਹਾ ਆਗੂ, ਹਰਜਿੰਦਰ ਸਿੰਘ ਲੁਬਾਣਿਆਂਵਾਲੀ, ਸਰਬਜੀਤ ਸਿੰਘ ਭਾਗਸਰ, ਰਾਜਵੀਰ ਸਿੰਘ, ਗੁਰਰਾਜ ਸਿੰਘ ਉਦੇਕਰਨ, ਜੀਵਨ ਸਿੰਘ ਉਦੇਕਰਨ, ਮਨਿੰਦਰਪਾਲ ਸਿੰਘ ਹਰੀਕੇ ਕਲਾਂ, ਜਸਵੀਰ ਸਿੰਘ ਵੱਟੂ, ਸੰਤੋਖ ਸਿੰਘ ਢਿੱਲੋਂ, ਜਸਵੀਰ ਸਿੰਘ ਮਰਾੜ੍ਹ, ਨਰਿੰਦਰ ਸਿੰਘ ਵੜਿੰਗ, ਗੁਰਾ ਸਿੰਘ ਵੜਿੰਗ ਨੇ ਵੀ ਕਿਹਾ ਕਿ ਯੂਨੀਅਨ ਦੇ ਸੰਘਰਸ਼ ਸਦਕਾ ਟੋਲ ਪਲਾਜ਼ਾ ਬੰਦ ਹੋ ਗਿਆ ਹੈ ਅਤੇ ਕਿਸਾਨ ਵੀ ਬਿਨਾਂ ਸ਼ਰਤ ਰਿਹਾਅ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਜੁੜਵੀਆਂ ਨਹਿਰਾਂ 'ਤੇ ਟੋਲ ਕੰਪਨੀ ਨੂੰ ਤੁਰੰਤ ਕੰਮ ਸ਼ੁਰੂ ਕਰਕੇ ਮਜ਼ਬੂਤ ਪੁਲ ਬਣਾਉਣਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਮਾਰਗ 'ਤੇ ਜੋ ਟੋਲ ਪਲਾਜ਼ਾ ਪਿੰਡ ਵੜਿੰਗ ਚਾਲੂ ਕੀਤਾ ਗਿਆ ਸੀ, ਪਰ ਟੋਲ ਕੰਪਨੀ ਨੇ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ | ਪਿੰਡ ਝਬੇਲਵਾਲੀ ਵਿਖੇ ਇਕ ਨਿੱਜੀ ਬੱਸ ਕੰਪਨੀ ਦੀ ਬੱਸ ਨਹਿਰ 'ਚ ਡਿੱਗਣ ਨਾਲ ਕਰੀਬ 9 ਮੌਤਾਂ ਹੋ ਗਈਆਂ ਸਨ, ਉਸ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਲਗਾਤਾਰ ਧਰਨਾ ਦੇ ਕੇ ਇਸ ਟੋਲ ਪਲਾਜ਼ੇ ਨੂੰ ਬੰਦ ਕਰਵਾਈ ਰੱਖਿਆ | ਕਰੀਬ ਦੋ ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਟੋਲ ਪਲਾਜ਼ਾ ਕੰਪਨੀ ਵਲੋਂ ਪੁਲ ਦਾ ਕੰਮ ਸ਼ੁਰੂ ਕਰਵਾਉਣ ਦਾ ਵਾਅਦੇ ਨਾਲ ਇਸ ਧਰਨੇ ਨੂੰ ਚੁਕਵਾ ਦਿੱਤਾ ਸੀ, ਜਿਸ ਮਗਰੋਂ ਲੋਕਾਂ ਵਿਚ ਰੋਸ ਸੀ ਕਿ ਪੁਲ ਬਣਿਆ ਨਹੀਂ ਤਾਂ ਟੋਲ ਚਾਲੂ ਨਹੀਂ ਹੋਣਾ ਚਾਹੀਦਾ, ਜਿਸ ਮਗਰੋਂ ਲੋਕਾਂ ਦੇ ਰੋਸ ਨੂੰ ਵੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਦੁਬਾਰਾ ਸੰਘਰਸ਼ ਸ਼ੁਰੂ ਕਰਕੇ ਇਸ ਟੋਲ ਨੂੰ ਬੰਦ ਕਰਵਾਇਆ ਗਿਆ, ਪਰ ਟੋਲ ਕੰਪਨੀ ਤੇ ਪ੍ਰਸ਼ਾਸਨ ਵਲੋਂ ਇਸ ਨੂੰ ਚਲਾਉਣ ਲਈ ਜ਼ਿੱਦ ਕੀਤੀ ਗਈ | ਪੁਲਿਸ ਵਲੋਂ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਕੀਤੀਆਂ ਗਈਆਂ, ਪਰ ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਨੇ ਇਸ ਸੰਘਰਸ਼ ਦੀ ਅਗਵਾਈ ਕਰਕੇ ਦੁਬਾਰਾ ਟੋਲ ਨੂੰ ਬੰਦ ਕਰਵਾ ਦਿੱਤਾ ਹੈ | ਗਿ੍ਫ਼ਤਾਰ ਕਿਸਾਨ ਰਿਹਾਅ ਕਰ ਦਿੱਤੇ ਗਏ ਅਤੇ ਕੀਤੇ ਪਰਚੇ ਰੱਦ ਕਰ ਦਿੱਤੇ ਗਏ | ਇਸ ਤੋਂ ਇਲਾਵਾ ਬੱਸ ਦੁਰਘਟਨਾ ਮਾਮਲੇ ਵਿਚ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਦੁਬਾਰਾ ਜਾਂਚ ਸ਼ੁਰੂ ਕਰਵਾਉਣ ਦਾ ਭਰੋਸਾ ਪ੍ਰਸ਼ਾਸਨ ਵਲੋਂ ਦਿੱਤਾ ਗਿਆ | ਇਸ ਸਮੇਂ ਇਹ ਟੋਲ ਬੰਦ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਬਲਜੀਤ ਕੌਰ ਨੇ 12.5 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ <br/> ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਬਣੀ ਰੌਚਿਕ, 13 ਉਮੀਦਵਾਰ ਪ੍ਰਧਾਨਗੀ ਦੇ ਚਾਹਵਾਨ <br/>
Ad Position 24