23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡੀ.ਏ.ਵੀ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 26-09-2025
ਕੋਟਕਪੂਰਾ, 25 ਸਤੰਬਰ (ਮੇਘਰਾਜ)-69ਵੀਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਡੀ.ਏ.ਵੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਦੱਸਿਆ ਕਿ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ 25 ਸੋਨ, 23 ਚਾਂਦੀ, 2 ਤਾਂਬੇ ਤਗਮੇ ਅਤੇ ਕੁੱਲ 50 ਤਗਮੇ ਹਾਸਿਲ ਕਰਕੇ ਸਕੂਲ, ਮਾਪਿਆਂ, ਅਧਿਆਪਕਾਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲੀ ਖਿਡਾਰੀਆਂ ਨੇ ਪਾਵਰ ਅਤੇ ਵੇਟ ਲਿਫਟਿੰਗ, ਬਾਸਕਟਬਾਲ, ਰੱਸਾਕੱਸੀ, ਚੈੱਸ, ਟੇਬਲ ਟੈਨਿਸ, ਕਬੱਡੀ, ਗੱਤਕਾ, ਸਕੇਟਿੰਗ,ਕੁਸ਼ਤੀ, ਦੌੜ ਅਤੇ ਤੈਰਾਕੀ ਦੇ ਮੁਕਾਬਲਿਆਂ 'ਚ ਹਿੱਸਾ ਲਿਆ | ਪਿ੍ੰਸੀਪਲ ਰਾਜਵੀਰ ਸਿੰਘ ਨੇ ਕੋਚ, ਖਿਡਾਰੀਆਂ ਅਤੇ ਮਾਤਾ- ਪਿਤਾ ਨੂੰ ਮੁਬਾਰਕਬਾਦ ਦਿੱਤੀ¢ ਉਨ੍ਹਾਂ ਕਿਹਾ ਕਿ ਖਿਡਾਰੀ ਵੱਡੀਆਂ ਪ੍ਰਾਪਤੀਆਂ ਕਰਕੇ ਖੇਡਾਂ ਦੇ ਖੇਤਰ 'ਚ ਮੱਲਾਂ ਮਾਰ ਰਹੇ ਹਨ¢ ਉਨ੍ਹਾਂ ਸਕੂਲ ਕੋਚ ਗੁਰਚਰਨ ਸਿੰਘ, ਮਾਨਵਿੰਦਰ ਸਿੰਘ, ਤੇਜਵੀਰ ਸਿੰਘ ਤੇ ਬਿਪਨਪ੍ਰੀਤ ਕੌਰ ਨੂੰ ਅਣਥੱਕ ਮਿਹਨਤ ਕਰਨ ਲਈ ਭਰਪੂਰ ਸ਼ਲਾਘਾ ਕੀਤੀ¢ ਉਨ੍ਹਾਂ ਦੱਸਿਆ ਕਿ ਉਕਤ ਖਿਡਾਰੀ ਪੰਜਾਬ ਪੱਧਰ 'ਤੇ ਹੋਣ ਵਾਲੇ ਖੇਡ ਮੁਕਾਬਲਿਆਂ 'ਚ ਭਾਗ ਲੈਣ ਜਾ ਰਹੇ ਹਨ¢ ਇਸ ਮੌਕੇ ਡਾਇਰੈਕਟਰ ਵੀ.ਕੇ ਚੋਪੜਾ, ਚੈਅਰਮੈਨ ਅਜੈ ਗੋਸੁਆਮੀ, ਵਾਈਸ ਚੇਅਰਮੈਨ ਲਾਜਪਤ ਰਾਏ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਏ.ਆਰ.ਓ ਜਸਵਿੰਦਰ ਕੌਰ ਸਿੱਧੂ ਅਤੇ ਸਥਾਨਕ ਕਮੇਟੀ ਮੈਂਬਰ ਨੇ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਪੰਜਾਬੀਆਂ ਵਲੋਂ ਭੇਜੀ ਦਾਨ ਰਾਸ਼ੀ ਨਾਲ ਹੜ੍ਹ ਪ੍ਰਭਾਵਿਤ ਵਿਦਿਆਰਥੀ ਦੀ ਸਹਾਇਤਾ <br/> ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦਾ ਸੂਬਾ ਕਮੇਟੀ ਵਲੋਂ ਨਿਰੀਖਣ
Ad Position 24