ਸਾਦਿਕ, 31 ਅਕਤੂਬਰ (ਆਰ.ਐਸ.ਧੁੰਨਾ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ ਸਾਲਾਨਾ ਅਥਲੈਟਿਕ ਮੀਟ 2025-26 ਦੀ ਸ਼ੁਰੂਆਤ ਡਾ. ਕੇਵਲ ਅਰੋੜਾ ਸੇਵਾ ਮੁਕਤ ਅਸੀਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਅਭੈ ਅਰੋੜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ | ਸਕੂਲ ਦੇ ਵਿਦਿਆਰਥੀਆਂ ਨੇ ਆਏ ਹੋਏ ਮਹਿਮਾਨਾਂ ਲਈ ਸਵਾਗਤੀ ਗੀਤ ਪੇਸ਼ ਕਰਨ ਦੇ ਨਾਲ ਹੀ ਧਾਰਮਿਕ ਸ਼ਬਦ ਗਾਇਨ ਕੀਤਾ | ਇਸ ਮੌਕੇ ਵਿਦਿਆਰਥਣਾਂ ਵਲੋਂ ਗਿੱਧਾ ਵੀ ਪੇਸ਼ ਕੀਤਾ ਗਿਆ | ਅਥਲੈਟਿਕ ਮੀਟ ਦੇ ਸ਼ੁਰੂਆਤ 'ਚ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਾਊਸ ਵਾਈਜ਼ ਖੇਡਾਂ ਵਿਚ ਹਿੱਸਾ ਲਿਆ | ਇਸ ਸਾਲਾਨਾ ਅਥਲੈਟਿਕ ਮੀਟ 'ਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਦੌੜ, ਸ਼ੋਟ ਪੁੱਟ, ਹਾਈ ਜੰਪ, ਲੋਂਗ ਜੰਪ, ਥਰੋ ਬਾਲ, ਜੈਵਲਿਨ ਥਰੋ, ਗੋਲਾ ਸੁੱਟਣਾ ਆਦਿ ਖੇਡਾਂ 'ਚ ਆਪਣਾ ਪ੍ਰਦਰਸ਼ਨ ਦਿਖਾਇਆ | ਇਸ ਮੌਕੇ ਮੁੱਖ ਮਹਿਮਾਨ ਡਾ. ਕੇਵਲ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਹੈ | ਖੇਡਾਂ ਸਾਨੂੰ ਸਰੀਰਕ ਰਿਸ਼ਟ ਪੁਸ਼ਟ ਦੇ ਨਾਲ ਨਾਲ ਮਾਨਸਿਕ ਪੱਖੋਂ ਵੀ ਸੰਤੁਲਨ ਰੱਖਦੀਆਂ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਸਕੂਲ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵਾਈਸ ਚੇਅਰਮੈਨ ਬਲਦੇਵ ਸਿੰਘ, ਮੈਨੇਜਮੈਂਟ ਮਾੈਬਰ ਗੁਰਜੀਤ ਸਿੰਘ ਮਨਾਵਾਂ, ਸਕੂਲ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |