25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ

Ad Position 21
No active advertisement
ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੇ ਮੈਂਬਰ ਪਿੰਡ ਭੁੱਲਰ ਵਿਖੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹੋਏ | <br/> 22-11-2025
ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਤੇ ਕੇਂਦਰ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਟੀਮ ਦੇ ਸੌਰਭ ਗਰੀਲਾ ਵਲੋਂ ਪਿੰਡ ਨਵਾਂ ਭੁੱਲਰ ਤੇ ਭੁੱਲਰ ਵਿਖੇ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ | ਪਿੰਡ ਭੁੱਲਰ ਵਿਖੇ ਅਗਾਂਹਵਧੂ ਕਿਸਾਨ ਅਮਰੀਕ ਸਿੰਘ ਵਲੋਂ ਪਰਾਲੀ ਦਾ ਪ੍ਰਬੰਧਨ ਇਨਸਿਟੂ ਵਿਧੀ ਰਾਹੀਂ ਕੀਤਾ ਜਾ ਰਿਹਾ ਸੀ | ਕਿਸਾਨ ਅਮਰੀਕ ਸਿੰਘ ਵਲੋਂ ਆਈ ਹੋਈ ਟੀਮ ਨੂੰ ਦੱਸਿਆ ਗਿਆ ਕਿ ਉਸ ਦੁਆਰਾ ਪਹਿਲਾਂ ਫ਼ਸਲ ਦੀ ਕਟਾਈ ਕੰਬਾਈਨ ਦੁਆਰਾ ਕਰਵਾਈ ਗਈ ਤੇ ਉਸ ਤੋਂ ਬਾਅਦ ਮਲਚਰ ਮਸ਼ੀਨ ਦੀ ਵਰਤੋਂ ਕਰਕੇ ਪਰਾਲੀ ਦੀ ਕਟਾਈ ਕੀਤੀ ਗਈ ਤੇ ਇਸ ਤੋਂ ਬਾਅਦ ਉਸ ਦੁਆਰਾ ਐੱਮ.ਬੀ. ਪਲੋ ਚਲਾ ਕੇ ਪਰਾਲੀ ਨੂੰ ਮਿੱਟੀ ਵਿਚ ਰਲਾਇਆ ਗਿਆ ਤੇ ਹੁਣ ਉਸ ਦੁਆਰਾ ਸੁਪਰ ਸੀਡਰ ਰਾਹੀਂ ਜਿਹੜੀ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ | ਕਿਸਾਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਰਾਹੀਂ ਉਸ ਦੀ ਕਣਕ ਦਾ ਝਾੜ ਆਮ ਫ਼ਸਲ ਤੋਂ ਦੋ ਕੁਇੰਟਲ ਜ਼ਿਆਦਾ ਨਿਕਲਦਾ ਹੈ ਤੇ ਇਸ ਵਿਧੀ ਰਾਹੀਂ ਉਸ ਦਾ ਸਿਰਫ਼ 2500 ਰੁਪਏ ਕਿੱਲੇ ਦੇ ਹਿਸਾਬ ਨਾਲ ਖ਼ਰਚਾ ਆਇਆ ਹੈ, ਜਦਕਿ ਕਣਕ ਦਾ ਝਾੜ ਦੋ ਕੁਇੰਟਲ ਵੱਧ ਨਿਕਲਦਾ ਹੈ | ਜਿੱਥੇ ਕਣਕ ਦਾ ਝਾੜ ਜ਼ਿਆਦਾ ਨਿਕਲਦਾ ਹੈ, ਉੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਵੀ ਇਸ ਵਿਧੀ ਰਾਹੀਂ ਕਿਸਾਨ ਵਲੋਂ ਯੋਗਦਾਨ ਪਾਇਆ ਗਿਆ | ਇਸ ਤੋਂ ਇਲਾਵਾ ਪਿੰਡ ਨਵਾਂ ਭੁੱਲਰ ਵਿਖੇ ਹਰਪਾਲ ਸਿੰਘ ਵਲੋਂ ਮਲਚਿੰਗ ਤਕਨੀਕ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਹੈ | ਇਸ ਕਿਸਾਨ ਵਲੋਂ ਆਪਣੇ 13 ਕਿੱਲੇ ਕਣਕ ਦੀ ਬਿਜਾਈ ਇਸ ਵਿਧੀ ਰਾਹੀਂ ਕੀਤੀ ਗਈ ਹੈ | ਟੀਮ ਵਲੋਂ ਇਸ ਕਿਸਾਨ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ | ਕਿਸਾਨ ਵਲੋਂ ਦੱਸਿਆ ਗਿਆ ਕਿ ਉਸ ਨੇ ਸਿਰਫ਼ ਹੀ 300 ਰੁਪਏ ਦੇ ਡੀਜ਼ਲ ਨਾਲ ਇਕ ਕਿੱਲਾ ਕਣਕ ਦੀ ਬਿਜਾਈ ਇਸ ਵਿਧੀ ਰਾਹੀਂ ਕੀਤੀ ਹੈ | ਕਿਸਾਨ ਨੇ ਦੱਸਿਆ ਕਿ ਉਸ ਨੇ ਫ਼ਸਲ ਦੀ ਕਟਾਈ ਤੋਂ ਬਾਅਦ ਸਿੱਧੀ ਜੀਰੋ ਡਰਿਲ ਨਾਲ ਇਸ ਖੇਤ ਵਿਚ ਕਣਕ ਦੀ ਬਿਜਾਈ ਕੀਤੀ ਹੈ ਤੇ ਮੌਕੇ 'ਤੇ ਦੇਖਿਆ ਗਿਆ ਕਿ ਕਣਕ ਉਗਰ ਆਈ ਹੈ, ਪਰ ਪਰਾਲੀ ਖੇਤ ਵਿਚ ਉਸੇ ਤਰ੍ਹਾਂ ਹੀ ਪਈ | ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਤੇ ਕੇਂਦਰ ਤੋਂ ਆਈ ਹੋਈ ਪ੍ਰਦੂਸ਼ਣ ਕੰਟਰੋਲ ਟੀਮ ਦੇ ਅਧਿਕਾਰੀ ਵਲੋਂ ਵੀ ਇਨ੍ਹਾਂ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ ਤੇ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਉਹ ਵੀ ਇਨ੍ਹਾਂ ਕਿਸਾਨਾਂ ਨੂੰ ਵੇਖ ਕੇ ਆਪਣੇ ਖੇਤ ਵਿਚ ਕਣਕ ਦੀ ਬਿਜਾਈ ਕਰਨ ਤੇ ਪਰਾਲੀ ਦਾ ਪ੍ਰਬੰਧਨ ਕਰਨ | ਇਸ ਮੌਕੇ ਮੁੱਖ ਖੇਤੀਬਾੜੀ ਦਫ਼ਤਰ ਤੋਂ ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਕਰਮਜੀਤ ਸਿੰਘ ਪੀਡੀ ਆਤਮਾ, ਜਤਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਹਰਦੀਪ ਸਿੰਘ ਏ.ਟੀ.ਐੱਮ. ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਥ ਐਵਾਰਡ ਫੰਕਸ਼ਨ 'ਚ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ 22, 23 ਨੂੰ
Ad Position 24