28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਿੰਦਰ ਘੁਗਿਆਣਵੀ ਵਲੋਂ 'ਪੰਜਾਬੀ ਵਿਆਕਰਣ ਤੇ ਪੰਜਾਬੀ ਪੇਪਰ' ਪੁਸਤਕ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 22-12-2025
ਸ੍ਰੀ ਮੁਕਤਸਰ ਸਾਹਿਬ, 21 ਦਸੰਬਰ( ਹਰਮਹਿੰਦਰ ਪਾਲ)-ਸਰਕਾਰੀ ਨੌਕਰੀਆਂ ਅਤੇ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਲਈ ਹੋਰ ਵਿਸ਼ਿਆਂ ਦੇ ਨਾਲ ਪੰਜਾਬੀ ਵਿਆਕਰਣ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ | ਇਸ ਲਈ 'ਪੰਜਾਬੀ ਵਿਆਕਰਣ ਤੇ ਪੰਜਾਬੀ ਪੇਪਰ' ਵਰਗੀਆਂ ਪੁਸਤਕਾਂ ਸਮੇਂ ਦੋ ਲੋੜ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੇਖਕ ਤੇ ਕਾਲਮ ਨਵੀਸ ਨਿੰਦਰ ਘੁਗਿਆਣਵੀ ਨੇ ਇਥੇ 'ਟਰੂ ਵੇਜ਼ ਇੰਸਟੀਚਿਊਟ' ਵਿਖੇ ਪੁਸਤਕ ਲੋਕ ਅਰਪਣ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਟਰੂ ਵੇਜ਼ ਦਾ ਇਹ ਉਦਮ ਸ਼ਲਾਘਾਯੋਗ ਹੈ | ਸ੍ਰੀ ਘੁਗਿਆਣਵੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੁਸਤਕਾਂ ਹੀ ਮਨੁੱਖ ਨੂੰ ਚੰਗੇ ਸਮਾਜ ਦੀ ਸਿਰਜਣਾ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੇ ਦੇ ਕਾਬਲ ਬਣਾਉਂਦੀਆਂ ਹਨ | ਇਸ ਮੌਕੇ ਲੇਖਕ ਗੁਰਸੇਵਕ ਸਿੰਘ ਪ੍ਰੀਤ, ਹਰਚਰਨ ਸਿੰਘ ਬਰਾੜ ਸੋਥਾ, ਜਸਪ੍ਰੀਤ ਸਿੰਘ ਭਲਾਈਆਣਾ, ਗੁਰਪ੍ਰੀਤ ਸਿੰਘ ਘੁਗਿਆਣਾ, ਜਗਦੀਪ ਜਾਬੀ, ਕਰਨਵੀਰ ਸਿੰਘ ਮੱਲਣ ਆਦਿ ਹਾਜ਼ਰ ਸਨ | ਅਦਾਰੇ ਦੇ ਪ੍ਰਬੰਧਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਪੰਜਾਬ ਪੁਲਿਸ, ਪਟਵਾਰੀ, ਆਬਕਾਰੀ, ਜੰਗਲਾਤ, ਮਾਰਕਫੈਡ ਤੇ ਮਾਸਟਰ ਕੇਡਰ ਦੀ ਪ੍ਰੀਖਿਆ ਪਾਸ ਕਰਨ ਲਈ ਤਿਆਰ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਅਗਲੀ ਖ਼ਬਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਗਿ੍ਫ਼ਤਾਰ
Ad Position 24