27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਲਾਕ-2 'ਚੋਂ ਅਕਾਲੀ ਦਲ ਦਾ ਸ਼ਾਹ ਅਸਵਾਰ ਸਾਬਿਤ ਹੋਇਆ ਰਵਦੀਪ ਸੰਘਾ

Ad Position 21
No active advertisement
ਅਜੀਤ ਡੈਸਕ 22-12-2025
ਮੋਗਾ, 21 ਦਸੰਬਰ (ਅਸ਼ੋਕ ਬਾਂਸਲ)-ਪਿਛਲੇ ਦੋ ਦਹਾਕਿਆਂ ਤੋਂ ਹਰ ਇਕ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਨੂੰ ਆਪਣੇ ਜੱਦੀ ਪਿੰਡ ਦਾਰਾਪੁਰ ਤੋਂ ਲੀਡ ਦਿਵਾਉਣ ਵਾਲੇ ਟਕਸਾਲੀ ਅਕਾਲੀ ਆਗੂ ਰਵਦੀਪ ਸਿੰਘ ਸੰਘਾ ਇਕ ਵਾਰ ਫੇਰ ਤੋਂ ਆਪਣੇ ਨਗਰ ਅਤੇ ਸਮੁੱਚੇ ਬਲਾਕ-2 ਦੇ ਸ਼ਾਹ ਅਸਵਾਰ ਸਾਬਿਤ ਹੋਏ | ਜ਼ਿਕਰਯੋਗ ਹੈ ਕਿ ਰਵਦੀਪ ਸੰਘਾ ਨੇ ਬਲਾਕ ਸੰਮਤੀ ਜ਼ੋਨ ਝੰਡੇਆਣਾ ਤੋਂ ਅਕਾਲੀ ਉਮੀਦਵਾਰ ਐਡਵੋਕੇਟ ਕਰਨਬੀਰ ਸਿੰਘ ਖੋਸਾ ਨੂੰ ਪਿੰਡ ਦਾਰਾਪੁਰ ਤੋਂ 211 ਵੋਟਾਂ ਦੀ ਵੱਡੀ ਲੀਡ ਦਵਾ ਜਿੱਤਣ ਦੇ ਸਮਰਥ ਕਰ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਦੇ ਸਰਕਲ ਅਧੀਨ ਪੈਂਦੀ ਬਲਾਕ ਸੰਮਤੀ ਦੌਲਤਪੁਰਾ 'ਚ ਵੀ ਆਪਣੇ ਉਮੀਦਵਾਰ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਜਿਤਾਉਣ 'ਚ ਸਫਲ ਰਹੇ | ਇੱਥੇ ਹੀ ਬੱਸ ਨਹੀਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਡਰੋਲੀ ਭਾਈ ਦੇ ਸਰਕਲ ਦੌਲਤਪੁਰਾ ਅਧੀਨ ਆਉਂਦੇ ਅਨੇਕਾਂ ਪਿੰਡਾਂ 'ਚੋਂ ਸੰਘਾ ਆਪਣੇ ਅਕਾਲੀ ਉਮੀਦਵਾਰ ਨੂੰ ਲੀਡ ਦਿਵਾਉਣ 'ਚ ਸਫਲ ਰਹੇ | ਇਸ ਮੌਕੇ ਰਵਦੀਪ ਸਿੰਘ ਸੰਘਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਖਿਆ ਕਿ ਇਹ ਜਿੱਤਾਂ ਸਾਡੇ ਵਰਕਰਾਂ ਅਤੇ ਮੇਰੇ ਸਾਥੀਆਂ ਨੂੰ ਸਮਰਪਿਤ ਹਨ | ਇਸ ਦੇ ਨਾਲ ਹੀ ਬਲਾਕ ਸੰਮਤੀ ਜ਼ੋਨ ਝੰਡੇਆਣਾ ਤੋਂ ਜਿੱਤੇ ਅਕਾਲੀ ਉਮੀਦਵਾਰ ਐਡਵੋਕੇਟ ਕਰਨ ਬੀਰ ਸਿੰਘ ਖੋਸਾ ਆਪਣੇ ਸਾਥੀਆ ਸਮੇਤ ਜਿੱਤਣ ਉਪਰੰਤ ਤੁਰੰਤ ਰਵਦੀਪ ਸਿੰਘ ਸੰਘਾ ਦਾ ਧੰਨਵਾਦ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕੇ.ਆਰ.ਬੀ. ਸਕੂਲ ਨੇ ਲਗਾਈ ਵਿਸ਼ਾ ਪ੍ਰਦਰਸ਼ਨੀ ਅਗਲੀ ਖ਼ਬਰ ਗੁਰਦੁਆਰਾ ਹਰਗੋਬਿੰਦਸਰ ਸਾਹਿਬ 'ਚ ਵੱਖ-ਵੱਖ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ
Ad Position 24