27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਡੀ.ਏ.ਵੀ. ਕੇ.ਆਰ.ਬੀ. ਸਕੂਲ ਨੇ ਲਗਾਈ ਵਿਸ਼ਾ ਪ੍ਰਦਰਸ਼ਨੀ

Ad Position 21
No active advertisement
ਅਜੀਤ ਡੈਸਕ 22-12-2025
ਕੋਟ ਈਸੇ ਖਾਂ, 21 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਕੋਟ ਈਸੇ ਖਾਂ ਦੀ ਨਾਮਵਰ ਵਿੱਦਿਅਕ ਸੰਸਥਾ ਡੀ.ਏ.ਵੀ ਕੇ.ਆਰ.ਬੀ. ਪਬਲਿਕ ਸਕੂਲ ਵਲੋਂ ਵਿਸ਼ਾ ਪ੍ਰਦਰਸ਼ਨੀ ਲਗਾਈ ਗਈ | ਸਕੂਲ ਦੇ ਪਿ੍ੰਸੀਪਲ ਮੈਡਮ ਰਿਤੂ ਅਹੂਜਾ ਨੇ ਦੱਸਿਆ ਕਿ ਇਸ ਪ੍ਰਦਰਸ਼ਨ 'ਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਿਤ ਸ਼ਾਨਦਾਰ ਮਾਡਲ ਬਣਾਏ ਜੋ ਸਾਰੇ ਮਾਡਲ ਵੇਸਟ ਮੈਟੀਰੀਅਲ ਰਾਹੀਂ ਤਿਆਰ ਕੀਤੇ ਗਏ ਸਨ ਤਾਂ ਕਿ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕੇ | ਇਸ ਮੌਕੇ ਪੰਜਾਬੀ ਵਿਰਸੇ ਨਾਲ਼ ਸਬੰਧਿਤ ਸਟਾਲ ਵੀ ਖਿੱਚ ਦਾ ਕੇਂਦਰ ਰਿਹਾ | ਬੱਚਿਆਂ ਵਲੋਂ ਬਣਾਏ ਮਾਡਲ ਮਾਪਿਆਂ ਤੇ ਆਏ ਹੋਏ ਮਹਿਮਾਨਾਂ ਨੂੰ ਹੈਰਾਨ ਕਰਨ ਵਾਲ਼ੇ ਸਨ | ਇਸ ਸਮਾਗਮ ਦੇ ਮੁੱਖ ਮਹਿਮਾਨ ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਦੀਪ ਧੀਰ ਤੇ ਮਾਨਸੀ ਧੀਰ ਸਨ | ਪਿ੍ੰਸੀਪਲ ਰਿਤੂ ਅਹੂਜਾ ਨੇ ਦੱਸਿਆ ਕਿ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਯਤਨ ਜਾਰੀ ਹਨ | ਉਨ੍ਹਾਂ ਨੇ ਇਸ ਪ੍ਰਦਰਸ਼ਨੀ ਦੀ ਸਫਲਤਾ ਲਈ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਪੇਸ਼ ਕੀਤੀ ਤੇ ਭਵਿੱਖ 'ਚ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਦਾ ਵਾਅਦਾ ਵੀ ਲਿਆ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਬਾਘਾ ਪੁਰਾਣਾ ਪੁਲਿਸ ਵਲੋਂ ਅਕਾਲੀ ਆਗੂ ਨੂੰ ਥਾਣੇ ਬੰਦ ਕਰਨ ਦਾ- ਜਥੇਦਾਰ ਤੀਰਥ ਸਿੰਘ ਮਾਹਲਾ ਸਾਥੀਆਂ ਸਮੇਤ... ਅਗਲੀ ਖ਼ਬਰ ਬਲਾਕ-2 'ਚੋਂ ਅਕਾਲੀ ਦਲ ਦਾ ਸ਼ਾਹ ਅਸਵਾਰ ਸਾਬਿਤ ਹੋਇਆ ਰਵਦੀਪ ਸੰਘਾ
Ad Position 24