27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

-ਮਾਮਲਾ ਬਾਘਾ ਪੁਰਾਣਾ ਪੁਲਿਸ ਵਲੋਂ ਅਕਾਲੀ ਆਗੂ ਨੂੰ ਥਾਣੇ ਬੰਦ ਕਰਨ ਦਾ- ਜਥੇਦਾਰ ਤੀਰਥ ਸਿੰਘ ਮਾਹਲਾ ਸਾਥੀਆਂ ਸਮੇਤ ਅੱਧੀ ਰਾਤ ਥਾਣੇ ਮੂਹਰੇ ਡਟੇ

Ad Position 21
No active advertisement
ਅਜੀਤ ਡੈਸਕ 22-12-2025
ਬਾਘਾ ਪੁਰਾਣਾ, 21 ਦਸੰਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਬਾਘਾ ਪੁਰਾਣਾ 'ਚ ਉਸ ਸਮੇਂ ਤਣਾਅਪੂਰਨ ਹਾਲਾਤ ਬਣ ਗਏ ਜਦੋਂ ਪੁਲਿਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਕ ਆਗੂ ਨੂੰ ਅਚਾਨਕ ਚੁੱਕ ਕੇ ਥਾਣੇ ਅੰਦਰ ਲਿਆਂਦਾ ਗਿਆ | ਇਹ ਖ਼ਬਰ ਜਿਵੇਂ ਹੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਤੇ ਸੁਖਜੀਤ ਸਿੰਘ ਮਾਹਲਾ ਤੱਕ ਪਹੁੰਚੀ ਤਾਂ ਉਹ ਤੁਰੰਤ ਹੀ ਥਾਣਾ ਬਾਘਾ ਪੁਰਾਣਾ ਪਹੁੰਚੇ | ਇਸ ਦੇ ਨਾਲ ਹੀ ਹਲਕੇ ਦੇ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਥਾਣੇ ਦੇ ਬਾਹਰ ਇਕੱਠੇ ਹੋ ਗਏ, ਜਿਸ ਨਾਲ ਮਾਹੌਲ ਹੋਰ ਵੀ ਗਰਮ ਹੋ ਗਿਆ | ਮੌਕੇ 'ਤੇ ਮੌਜੂਦ ਪੱਤਰਕਾਰਾਂ ਵਲੋਂ ਜਦੋਂ ਜਥੇਦਾਰ ਤੀਰਥ ਸਿੰਘ ਮਾਹਲਾ ਤੋਂ ਪੁਲਿਸ ਵਲੋਂ ਅਕਾਲੀ ਆਗੂ ਨੂੰ ਚੁੱਕਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਅਧਿਕਾਰੀਆਂ ਤੋਂ ਵਾਰ-ਵਾਰ ਪੁੱਛਿਆ ਕਿ ਦੱਸੋ ਸਾਡੇ ਪਾਰਟੀ ਆਗੂ ਦਾ ਦੋਸ਼ ਕੀ ਹੈ ਤੇ ਕਿਸ ਅਧਾਰ 'ਤੇ ਉਸ ਨੂੰ ਥਾਣੇ ਵਿਚ ਬੰਦ ਕੀਤਾ ਗਿਆ ਹੈ, ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀ ਨੇ ਕਿਹਾ ਕਿ 112 'ਤੇ ਚੈਰੀ ਭਾਟੀਆ ਨਾਂਅ ਦੀ ਵਿੱਤੀ ਸ਼ਿਕਾਇਤ ਆਈ ਹੈ ਪਰ ਲਿਖਤੀ ਰੂਪ ਵਿਚ ਕੋਈ ਵੀ ਨਾ ਤਾਂ ਕੋਈ ਸ਼ਿਕਾਇਤ ਦਿਖਾ ਸਕੀ ਤੇ ਨਾ ਹੀ ਕੋਈ ਸਪੱਸ਼ਟ ਜਵਾਬ ਦੇ ਸਕੀ | ਉਨ੍ਹਾਂ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਤੇ ਇਸ ਕਾਰਨ ਅਜਿਹੀਆਂ ਨੀਵੀਂਆਂ ਅਤੇ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਪਰ ਅਕਾਲੀ ਦਲ ਕਦੇ ਵੀ ਝੁਕੇਗਾ ਨਹੀਂ ਅਤੇ ਸੱਤਾਧਾਰੀ ਧਿਰ ਦੇ ਹਰ ਜ਼ੁਲਮ ਦਾ ਡਟ ਕੇ ਮੁਕਾਬਲਾ ਕਰੇਗਾ | ਥਾਣੇ ਦੇ ਬਾਹਰ ਵਧ ਰਹੇ ਰੋਸ ਅਤੇ ਮਾਹੌਲ ਨੂੰ ਖ਼ਰਾਬ ਹੁੰਦਾ ਦੇਖ ਕੇ ਪੁਲਿਸ ਨੂੰ ਆਖ਼ਰਕਾਰ ਅਕਾਲੀ ਦਲ ਦੇ ਆਗੂ ਨੂੰ ਰਿਹਾਅ ਕਰਨਾ ਪਿਆ | ਇਸ ਸਬੰਧੀ ਥਾਣਾ ਮੁਖੀ ਬਾਘਾ ਪੁਰਾਣਾ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 112 ਨੰਬਰ 'ਤੇ ਵਿਅਕਤੀ ਖ਼ਿਲਾਫ਼ ਇਕ ਸ਼ਿਕਾਇਤ ਆਈ ਸੀ ਜਿਸ ਨੂੰ ਪੁੱਛ ਗਿੱਛ ਲਈ ਪੁਲਿਸ ਸਟੇਸ਼ਨ ਬੁਲਾਇਆ ਗਿਆ ਸੀ ਤੇ ਪੁੱਛ ਗਿੱਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕੁਸ਼ਟ ਆਸ਼ਰਮ ਵਿਖੇ ਲੋਈਆਂ ਤੇ ਸ਼ਾਲ ਵੰਡੇ ਅਗਲੀ ਖ਼ਬਰ ਡੀ.ਏ.ਵੀ. ਕੇ.ਆਰ.ਬੀ. ਸਕੂਲ ਨੇ ਲਗਾਈ ਵਿਸ਼ਾ ਪ੍ਰਦਰਸ਼ਨੀ
Ad Position 24