ਗਿੱਦੜਬਾਹਾ, 22 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਗੋਰਖਪੁਰ ਦੇ ਬਿਲਾਲੀ ਸ਼ਹਿਰ ਵਿਖੇ ਬੀਤੇ ਦਿਨੀਂ ਹੋਈਆਂ ਨੈਸ਼ਨਲ ਸਕੂਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਦੌਰਾਨ ਗਿੱਦੜਬਾਹਾ ਦੀ ਪਹਿਲਵਾਨ ਰਾਜਵੀਰ ਕੌਰ ਨੇ ਸੋਨ ਤਗ਼ਮਾ ਜਿੱਤਿਆ ਹੈ | ਪਹਿਲਵਾਨ ਰਾਜਵੀਰ ਕੌਰ ਦੇ ਗਿੱਦੜਬਾਹਾ ਪੁੱਜਣ 'ਤੇ 'ਆਪ' ਆਗੂ ਪੈਵੀ ਢਿੱਲੋਂ, ਜ਼ਿਲ੍ਹਾ ਟਰੇਡ ਯੂਨੀਅਨ ਦੇ ਪ੍ਰਧਾਨ ਵਨੀਤ ਜਿੰਦਲ ਮੋਂਟੀ, ਮਾਸਟਰ ਬਲਵਿੰਦਰ ਸਿੰਘ, ਸਰਪੰਚ ਜਗਮੀਤ ਸਿੰਘ ਅਤੇ ਇੰਦੂ ਬਾਲਾ ਵਲੋਂ ਰਾਜਵੀਰ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਵੀਰ ਕੌਰ ਦੇ ਕੋਚ ਨੀਰਜ ਸ਼ਰਮਾ; ਨੇ ਦੱਸਿਆ ਕਿ ਰਾਜਵੀਰ ਕੌਰ ਨੇ ਉਤਰਾਖੰਡ, ਹਰਿਆਣਾ, ਦਿੱਲੀ, ਮਹਾਰਾਸ਼ਟਰ ਦੀਆਂ ਪਹਿਲਵਾਲਾਂ ਨੂੰ ਹਰਾ ਕੇ ਭਾਰਤ ਭਰ ਵਿਚੋਂ ਸੋਨ ਤਗ਼ਮਾ ਜਿੱਤ ਕੇ ਗਿੱਦੜਬਾਹਾ ਦਾ ਨਾਂਅ ਰੌਸ਼ਨ ਕੀਤਾ ਹੈ | ਰਾਜਵੀਰ ਕੌਰ ਨੂੰ ਪੈਵੀ ਢਿੱਲੋਂ ਅਤੇ ਗ੍ਰਾਮ ਪੰਚਾਇਤ ਬੁੱਟਰ ਬਖੂਹਾ ਵਲੋਂ ਨਗਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੇਅੰਤ ਕੌਰ, ਕੁਸ਼ਤੀ ਕੋਚ ਨੀਰਜ ਸ਼ਰਮਾ, ਕਬੱਡੀ ਕੋਚ ਗੁਰਸੇਵਕ ਸਿੰਘ, ਡੀ.ਪੀ.ਈ. ਤਰਸੇਮ ਸਿੰਘ, ਪਹਿਲਵਾਨ ਮੱਖਣ ਸਿੰਘ, ਰਾਜਿੰਦਰ ਸਿੰਘ, ਐੱਮ.ਡੀ. ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ, ਸੁਖਪਾਲ ਸਿੰਘ ਅਤੇ ਗੁਰਜੀਤ ਸਿੰਘ ਭਾਰੂ ਆਦਿ ਵੀ ਮੌਜੂਦ ਸਨ |