06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡੱਬਵਾਲੀ ਅਗਨੀਕਾਂਡ ਦੀ 30ਵੀਂ ਬਰਸੀ 'ਤੇ ਸਰਬ ਧਰਮ ਪ੍ਰਾਰਥਨਾ ਸਭਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਡੱਬਵਾਲੀ, 23 ਦਸੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਅੱਗਕਾਂਡ ਦੀ 30ਵੀਂ ਬਰਸੀ ਮੌਕੇ ਅੱਜ ਅਗਨੀਕਾਂਡ ਸਮਾਰਕ 'ਤੇ ਸਰਬਧਰਮ ਪ੍ਰਾਰਥਨਾ ਸਭਾ ਕਰਵਾਈ ਗਈ | ਇੱਥੇ 442 ਮਰਹੂਮਾਂ ਨੂੰ ਸ਼ਰਧਾਂਜਲੀਆਂ ਦਿੰਦੇ ਅੱਗ ਹਾਦਸਿਆਂ ਤੋਂ ਬਚਾਅ ਸਬੰਧੀ ਸਮਾਜਿਕ ਤੇ ਸਰਕਾਰੀ ਲਾਪਰਵਾਹੀ 'ਤੇ ਗੰਭੀਰ ਚਿੰਤਾ ਪ੍ਰਗਟਾਈ ਗਈ | ਬੁਲਾਰਿਆਂ ਨੇ 23 ਦਸੰਬਰ ਨੂੰ ਅੱਗ ਸੁਰੱਖਿਆ ਦਿਵਸ ਘੋਸ਼ਿਤ ਕਰਨ ਤੇ ਸ਼ਹੀਦ ਬੱਚਿਆਂ ਦੀ ਯਾਦ 'ਚ ਡੱਬਵਾਲੀ ਵਿਚ ਯੂਨੀਵਰਸਿਟੀ ਜਾਂ ਵਿਸ਼ੇਸ਼ ਸਮਾਰਕ ਸਥਾਪਿਤ ਕਰਨ ਦੀ ਮੰਗ ਦੁਹਰਾਈ ਗਈ | ਡੱਬਵਾਲੀ ਦੇ ਵਿਧਾਇਕ ਅਦਿੱਤਿਆ ਦੇਵੀਲਾਲ ਨੇ ਸ਼ਰਧਾਂਜ਼ਲੀ ਦਿੰਦੇ ਕਿਹਾ ਕਿ ਪੀੜਤ ਪਰਿਵਾਰਾਂ ਨੇ ਤਿੰਨ ਦਹਾਕਿਆਂ ਦੇ ਸੰਘਰਸ਼ ਨਾਲ ਇਹ ਸਮਾਰਕ ਖੜ੍ਹਾ ਕੀਤਾ ਹੈ | ਉਨ੍ਹਾਂ ਮਰਹੂਮ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਵਲੋਂ ਸਮਾਰਕ ਲਈ ਜ਼ਮੀਨ ਮੁਹੱਈਆ ਕਰਵਾਉਣ ਦਾ ਜ਼ਿਕਰ ਕਰਦੇ ਇਸਨੂੰ ਕੌਮੀ ਸਮਾਰਕ ਦਾ ਦਰਜਾ ਦਿਵਾਉਣ ਲਈ ਕੇਂਦਰ ਤੇ ਰਾਜ ਸਰਕਾਰ ਤੱਕ ਸਾਂਝੀ ਪਹੁੰਚ ਬਣਾਉਣ ਦੀ ਵਕਾਲਤ ਕੀਤੀ | ਉਨ੍ਹਾਂ ਨੇ ਸਮਾਰਕ ਲਾਈਬਰੇਰੀ ਲਈ 51 ਹਜ਼ਾਰ ਰੁਪਏ ਦੀ ਮੱਦਦ ਦਿੱਤੀ | ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਛੇਤੀ ਮੁੱਖ ਮੰਤਰੀ ਨਾਲ ਸਮਾਰਕ ਸਬੰਧੀ ਮੰਗਾਂ ਬਾਰੇ ਮੁਲਾਕਾਤ ਕਰਨਗੇ | ਐਸਡੀਐਮ ਅਰਪਿਤ ਸੰਗਲ ਨੇ ਘਟਨਾ ਨੂੰ ਖੌਫ਼ਟਾਕ ਦੱਸਦੇ ਪੂਰੇ ਪ੍ਰਸ਼ਾਸਨਿਕ ਸਹਿਯੋਗ ਦਾ ਭਰੋਸਾ ਦਿੱਤਾ | 'ਆਪ' ਜ਼ਿਲ੍ਹਾ ਪ੍ਰਧਾਨ ਕੁਲਦੀਪ ਗਦਰਾਣਾ ਨੇ ਅਜਿਹੇ ਮੰਦਭਾਗੇ ਹਾਦਸਿਆਂ ਦਾ ਦੁਹਰਾਈ ਨਾ ਹੋਣ ਦੀ ਅਰਦਾਸ ਕਰਦੇ ਸਮਾਰਕ ਲਾਈਬ੍ਰੇਰੀ ਲਈ 11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰੇਣੂੂ ਸ਼ਰਮਾ ਅਤੇ ਜਜਪਾ ਆਗੂ ਸਰਬਜੀਤ ਮਸੀਤਾਂ ਨੇ 23 ਦਸੰਬਰ ਨੂੰ ਅੱਗ ਸੁਰੱਖਿਆ ਦਿਵਸ ਐਲਾਨਣ ਤੇ ਯੂਨੀਵਰਸਿਟੀ/ਵਿਸ਼ੇਸ਼ ਸਮਾਰਕ ਦੀ ਮੰਗ ਰੱਖੀ | ਟਰੱਸਟ ਦੇ ਪ੍ਰਧਾਨ ਰਮੇਸ਼ ਸੱਚਦੇਵਾ ਨੇ ਕਿਹਾ ਕਿ 442 ਮਰਹੂਮਾਂ ਨੂੰ ਸੱਚੀ ਸ਼ਰਧਾਂਜਲੀ ਯੂਨੀਵਰਸਿਟੀ ਦੀ ਸਥਾਪਨਾ ਨਾਲ ਹੀ ਸੰਭਵ ਹੈ | ਨਗਰ ਪ੍ਰੀਸ਼ਦ ਦੇ ਚੇਅਰਮੈਨ ਟੇਕ ਚੰਦ ਛਾਬੜਾ ਨੇ ਸਮਾਰਕ 'ਚ ਵੱਡਾ ਸ਼ੈੱਡ ਤੇ ਸਾਊਾਡ ਪ੍ਰੂਫ ਕਾਨਫਰੰਸ ਹਾਲ ਬਣਾਉਣ ਦੀ ਗੱਲ ਆਖੀ | ਇਸ ਮੌਕੇ 2001 ਤੋਂ ਹੁਣ ਤੱਕ ਵੱਖ-ਵੱਖ ਸਰਕਾਰਾਂ ਵਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ | ਸਤਲੁੱਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਰਧਾਂਜਲੀ ਭੇਟ ਕੀਤੀ | ਸਿਹਤ ਖ਼ਰਾਬੀ ਹੋਣ ਕਰਕੇ ਗੈਰਹਾਜ਼ਰ ਰਹੇ ਸਾਬਕਾ ਓਐਸਡੀ ਡਾ. ਕੇਵੀ ਸਿੰਘ ਦਾ ਸੋਕ ਮਤਾ ਪੜ੍ਹ ਕੇ ਸੁਣਾਇਆ ਗਿਆ | ਇਸ ਮੌਕੇ ਸ਼ਹਿਰ 'ਚ ਯੁਵਾ ਰਕਤਦਾਨ ਸੁਸਾਇਟੀ ਵਲੋਂ ਲਗਾਏ ਖੂਨਦਾਨ ਕੈਂਪ 'ਚ 125 ਯੂਨਿਟ ਅਤੇ ਸੰਸਥਾ 'ਆਪਣੇ' ਵਲੋਂ ਸਿਵਲ ਹਸਪਤਾਲ 'ਚ ਲਗਾਏ ਕੈਂਪ ਵਿਚ 626 ਯੂਨਿਟ ਖੂਨਦਾਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਅਮਿਤ ਸਿਹਾਗ, ਡੱਬਵਾਲੀ ਦੇ ਐੱਸਪੀ ਨਿਕਿਤਾ ਖੱਟਰ, ਬਲਦੇਵ ਮਾਂਗੇਆਣਾ, ਇਨੈਲੋ ਨੇਤਾ ਸੰਦੀਪ ਚੌਧਰੀ, ਸੰਦੀਪ ਗਰਗ, ਡਾ. ਐਸਐਸ ਸੰਘਾ, ਸਤੀਸ਼ ਜੱਗਾ, ਅਮਨਦੀਪ ਬਾਂਸਲ, ਰਾਜੀਵ ਵਢੇਰਾ, ਵਿਨੋਦ ਬਾਂਸਲ, ਪਾਲਵਿੰਦਰ ਸ਼ਾਸਤਰੀ, ਸ਼ਮਸ਼ੇਰ ਸਿੰਘ, ਸੁੱਚਾ ਸਿੰਘ, ਭਾਰਤ ਭੂਸ਼ਣ ਬਰਨਾਲਾ, ਉਮੇਸ਼ ਮਿੱਤਲ, ਐਡਵੋਕੇਟ ਵੀਐੱਮ ਜੋਸ਼ੀ ਸਮੇਤ ਹੋਰ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਤੇ ਚੇਅਰਮੈਨ ਵਲੋਂ ਥਾਂਦੇਵਾਲਾ ਸਕੂਲ ਵਿਖੇ ਬਹੁਮੰਤਵੀ ਸ਼ੈੱਡ ਦਾ ਉਦਘਾਟਨ <br/> ਅਗਲੀ ਖ਼ਬਰ ਦਿ ਗਲੈਡੀਓਲਸ ਸਕੂਲ ਵਿਖੇ ਸ਼ਹੀਦੀ ਸਮਾਗਮ ਕਰਵਾਇਆ <br/>
Ad Position 24