24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ੍ਰੀ ਮੁਕਤਸਰ ਸਾਹਿਬ ਵਿਚ ਟ੍ਰੈਫ਼ਿਕ ਦੀ ਸਮੱਸਿਆ ਬਣੀ ਗੰਭੀਰ

Ad Position 21
No active advertisement
ਅਜੀਤ ਡੈਸਕ 26-12-2025
ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 25 ਦਸੰਬਰ-ਸ੍ਰੀ ਮੁਕਤਸਰ ਸਾਹਿਬ ਸ਼ਹਿਰ 'ਚ ਟ੍ਰੈਫ਼ਿਕ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ, ਜਿਸ ਕਰਕੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ | ਬਾਈਪਾਸ ਤੋਂ ਇਲਾਵਾ ਹਰ ਇਕ ਸੜਕ 'ਤੇ ਜਾਮ ਲੱਗਾ ਰਹਿੰਦਾ ਹੈ | ਸ਼ਹਿਰ ਦੇ ਮੁੱਖ ਬੱਸ ਸਟੈਂਡ ਦੇ ਸਾਹਮਣੇ ਮਲੋਟ ਰੋਡ 'ਤੇ ਸੜਕ ਦੀ ਜਗ੍ਹਾ 'ਚ ਸਬਜ਼ੀਆਂ ਤੇ ਫ਼ਲਾਂ ਦੇ ਰੇਹੜੇ ਖੜ੍ਹਨ ਕਰਕੇ ਆਵਾਜਾਈ 'ਚ ਅੜਿੱਕਾ ਪੈਂਦਾ ਹੈ, ਜਿਸ ਕਰਕੇ ਅਬੋਹਰ ਰੋਡ ਵਾਲੇ ਪਾਸਿਓਾ ਤੇ ਸ਼ਹਿਰ ਵਾਲੇ ਪਾਸਿਓਾ ਆਉਂਦੀਆਂ ਗੱਡੀਆਂ ਦਾ ਜਾਮ ਲੱਗ ਜਾਂਦਾ ਹੈ | ਇੱਥੇ ਕੋਈ ਵੀ ਟ੍ਰੈਫ਼ਿਕ ਪੁਲਿਸ ਕਰਮਚਾਰੀ ਨਹੀਂ ਹੁੰਦਾ | ਜੇਕਰ ਕਿਤੇ ਕੋਈ ਟ੍ਰੈਫ਼ਿਕ ਪੁਲਿਸ ਕਰਮਚਾਰੀ ਨੂੰ ਸ਼ਿਕਾਇਤ ਕਰਦਾ ਹੈ ਤਾਂ ਇਕ ਵਾਰ ਰੇਹੜੇ ਵਾਲੇ ਚਲੇ ਜਾਂਦੇ ਹਨ ਤੇ ਦੁਬਾਰਾ ਫ਼ਿਰ ਉੱਥੇ ਹੀ ਆ ਕੇ ਖੜ੍ਹ ਜਾਂਦੇ ਹਨ | ਇਨ੍ਹਾਂ ਨੂੰ ਕਿਸੇ ਕਰਮਚਾਰੀ ਜਾਂ ਕਾਨੂੰਨ ਦਾ ਡਰ ਨਹੀਂ | ਇਸ ਤੋਂ ਇਲਾਵਾ ਰੇੜ੍ਹੀਆਂ ਤੇ ਫੜ੍ਹੀਆਂ ਵੀ ਸੜਕ ਦੀ ਜਗ੍ਹਾ 'ਤੇ ਲੱਗੀਆਂ ਹੋਈਆਂ ਹਨ | ਪਤਾ ਲੱਗਿਆ ਹੈ ਕਿ ਜਿਨ੍ਹਾਂ ਦੁਕਾਨਾਂ ਅੱਗੇ ਰੇਹੜੀਆਂ ਖੜ੍ਹਦੀਆਂ ਹਨ ਤੇ ਫੜ੍ਹੀਆਂ ਲੱਗਦੀਆਂ ਹਨ, ਉਨ੍ਹਾਂ ਤੋਂ ਕੁਝ ਦੁਕਾਨਦਾਰ ਕਿਰਾਇਆ ਵਸੂਲਦੇ ਹਨ | ਇਸ ਤਰ੍ਹਾਂ ਵੱਖ-ਵੱਖ ਸੜਕਾਂ 'ਤੇ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਆਵਾਜਾਈ 'ਚ ਵਿਘਨ ਪਾ ਰਹੇ ਹਨ | ਇਸ ਸੰਬੰਧੀ ਨਗਰ ਕੌਂਸਲ ਤੇ ਟ੍ਰੈਫ਼ਿਕ ਪੁਲਿਸ ਨੂੰ ਜਾਗਣ ਦੀ ਲੋੜ ਹੈ | ਹੁਣ ਭਾਵੇਂ ਸਕੂਲਾਂ 'ਚ ਛੁੱਟੀਆਂ ਹੋ ਗਈਆਂ ਹਨ, ਫ਼ਿਰ ਵੀ ਜਾਮ ਲੱਗਾ ਰਹਿੰਦਾ ਹੈ ਤੇ ਸਕੂਲ ਲੱਗਣ ਦੇ ਦਿਨਾਂ 'ਚ ਸਥਿਤੀ ਬਹੁਤ ਮਾੜੀ ਹੁੰਦੀ ਹੈ | ਸ਼ਹਿਰ ਦੀ ਕੋਟਕਪੂਰਾ ਰੋਡ, ਬਠਿੰਡਾ ਰੋਡ, ਮਲੋਟ ਰੋਡ, ਰੇਲਵੇ ਰੋਡ, ਬੈਂਕ ਰੋਡ, ਮਸਜਿਦ ਚੌਂਕ, ਮਲੋਟ ਰੋਡ ਤੋਂ ਅਨਾਜ ਮੰਡੀ ਰੋਡ ਤੇ ਹੋਰ ਥਾਵਾਂ 'ਤੇ ਟ੍ਰੈਫ਼ਿਕ ਜਾਮ ਰਹਿੰਦਾ ਹੈ | ਇਸ ਤੋਂ ਇਲਾਵਾ ਬੱਸ ਸਟੈਂਡ ਦੇ ਬਾਹਰ ਤੇ ਮਲੋਟ ਰੋਡ ਬਾਈਪਾਸ 'ਤੇ ਵੀ ਜਾਮ ਲੱਗਦਾ ਰਹਿੰਦਾ ਹੈ | ਜਦੋਂ ਵੱਡੇ ਟਰੱਕ ਟਰਾਲੇ ਫਸ ਜਾਂਦੇ ਹਨ | ਵੱਡੇ ਹੈਵੀ ਵਾਹਨਾਂ ਨੂੰ ਬਾਹਰਲੇ ਬਾਈਪਾਸ ਲੰਘਾਉਣ ਦੀ ਲੋੜ ਹੈ | ਬੱਸ ਅੱਡੇ 'ਚੋਂ ਨਿਕਲਣ ਵਾਲੀਆਂ ਬੱਸਾਂ ਸੜਕ 'ਤੇ ਸਵਾਰੀਆਂ ਲੈਣ ਬੱਸ ਅੱਡੇ ਦੇ ਬਾਹਰ ਤੇ ਬਾਈਪਾਸ 'ਤੇ ਖੜ੍ਹਨ ਕਰਕੇ ਵੀ ਜਾਮ ਲੱਗਦਾ ਹੈ | ਸ਼ਹਿਰ ਵਿਚ ਵੱਡੀ ਗਿਣਤੀ 'ਚ ਫ਼ਿਰਦੇ ਈ-ਰਿਕਸ਼ੇ ਵੀ ਟ੍ਰੈਫ਼ਿਕ ਦਾ ਕਾਰਨ ਬਣਦੇ ਹਨ | ਸ਼ਹਿਰ ਦੇ ਬੱਸ ਅੱਡੇ ਤੋਂ ਮਲੋਟ ਰੋਡ 'ਤੇ ਸੜਕ ਦੀ ਜਗ੍ਹਾ 'ਚ ਵੱਡੀ ਗਿਣਤੀ 'ਚ ਈ-ਰਿਕਸ਼ੇ ਖੜ੍ਹੇ ਰਹਿੰਦੇ ਹਨ | ਨਾਬਾਲਗ ਬੱਚੇ ਤੇ ਕਈ ਨਸ਼ੇੜੀ ਕਿਸਮ ਦੇ ਨੌਜਵਾਨ ਬਹੁਤ ਗ਼ਲਤ ਢੰਗ ਨਾਲ ਈ-ਰਿਕਸ਼ੇ ਚਲਾ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ | ਈ-ਰਿਕਸ਼ਿਆਂ 'ਚ ਚੱਲਦੀਆਂ ਗਾਣਿਆਂ ਦੀਆਂ ਟੇਪਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਦਿਸ ਰਹੀਆਂ, ਜਿਨ੍ਹਾਂ 'ਤੇ ਸਖ਼ਤੀ ਕਰਨ ਦੀ ਲੋੜ ਹੈ ਅੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਚਾਹੀਦੇ ਹਨ | ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਵਿਸ਼ੇਸ਼ ਵਿਉਂਤਬੰਦੀ ਬਣਾਉਣ ਦੀ ਲੋੜ ਹੈ | ਕਈ ਥਾਵਾਂ 'ਤੇ ਵਨ-ਵੇਅ ਕਰਨ ਦੀ ਲੋੜ ਹੈ | ਬਿਨ੍ਹਾਂ ਸਵਾਰੀਆਂ ਤੋਂ ਤੇਜ਼ ਸਪੀਡ ਵਿਚ ਟੇਪਾਂ ਲਾ ਕੇ ਸੜਕ 'ਤੇ ਹਰਲ-ਹਰਲ ਕਰਦੇ ਫ਼ਿਰਦੇ ਈ-ਰਿਕਸ਼ਾ ਚਾਲਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ | ਹਰ ਚਾਲਕ ਦੇ ਈ-ਰਿਕਸ਼ੇ 'ਤੇ ਚਾਲਕ ਦਾ ਨਾਂਅ ਤੇ ਮੋਬਾਇਲ ਨੰਬਰ ਲਿਖਿਆ ਜ਼ਰੂਰੀ ਕਰਨਾ ਚਾਹੀਦਾ ਹੈ | ਸੜਕਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਲੋੜ ਹੈ | ਵੱਡੀਆਂ ਗੱਡੀਆਂ ਦੇ ਬਾਈਪਾਸ ਜਾਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤੇ ਵੱਡੇ ਘੋੜੇ ਟਰਾਲਿਆਂ ਨੂੰ ਬਾਹਰਲੇ ਬਾਈਪਾਸ ਲੰਘਾਉਣ ਲਈ ਪਾਬੰਦ ਕਰਨਾ ਚਾਹੀਦਾ ਹੈ | ਆਉਣ ਵਾਲੇ ਦਿਨਾਂ ਵਿਚ ਮਾਘੀ ਮੇਲਾ ਹੋਣ ਕਰਕੇ ਟ੍ਰੈਫ਼ਿਕ ਦੀ ਸਮੱਸਿਆ ਹੋਰ ਵਧੇਗੀ | ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਪੁਲਿਸ ਪ੍ਰਸ਼ਾਸਨ ਵਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਕੇ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਕਰਕੇ ਪੁਖ਼ਤਾ ਹੱਲ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਲਗਾਤਾਰ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਪੁਲਿਸ ਵਲੋਂ ਨਸ਼ਾ ਤਸਕਰ ਦੀ 5 ਲੱਖ 60 ਹਜ਼ਾਰ ਦੀ ਪ੍ਰਾਪਰਟੀ ਫਰੀਜ਼
Ad Position 24