ਲੰਬੀ, 29 ਦਸੰਬਰ (ਮੇਵਾ ਸਿੰਘ)-ਆਮ ਆਦਮੀ ਪਾਰਟੀ ਹਲਕਾ ਲੰਬੀ ਕਿਸਾਨ ਸੇਵਾ ਵਿੰਗ ਦੇ ਕੋਆਰਡੀਨੇਟਰ ਖ਼ੁਸ਼ਵਿੰਦਰ ਸਿੰਘ ਚੰਨੂੰ ਪੁੱਤਰ ਬਲਤੇਜ ਸਿੰਘ ਵਾਸੀ ਚੰਨੂੰ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੀਆਂ ਘਰੇਲੂ ਮਜ਼ਬੂਰੀਆਂ ਕਾਰਨ ਹੁਣ ਇਹ ਸੇਵਾ ਨਿਭਾਉਣ 'ਚ ਅਸਮਰਥ ਹੈ | ਇਸ ਲਈ ਉਹ ਬਿਨ੍ਹਾਂ ਕਿਸੇ ਡਰ ਤੇ ਦਬਾਅ ਤੋਂ ਹਲਕਾ ਲੰਬੀ ਦੇ ਕਿਸਾਨ ਸੇਵਾ ਵਿੰਗ ਨੂੰ ਛੱਡ ਰਿਹਾ ਹੈ | ਖ਼ੁਸ਼ਵਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਕੁੱਝ ਸਮਾਂ ਪਹਿਲਾਂ ਹਲਕਾ ਲੰਬੀ ਦੀ ਕਿਸਾਨ ਸੇਵਾ ਵਿੰਗ ਲਈ ਚੁਣਿਆ ਸੀ, ਪਰ ਹੁਣ ਉਹ ਘਰ ਦੀਆਂ ਜ਼ਿੰਮੇਵਾਰੀਆਂ ਕਾਰਨ ਇਹ ਡਿਊਟੀ ਨਹੀਂ ਨਿਭਾਅ ਸਕਦੇ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ |