22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬਰੇਟਾ ਡਰੇਨ ਦੇ ਪਾਣੀ ਦੀ ਮਾਰ ਹੇਠ ਆਈ ਸੈਂਕੜੇ ਏਕੜ ਝੋਨੇ ਦੀ ਫ਼ਸਲ ਹੋਈ ਬਰਬਾਦ

Ad Position 21
No active advertisement
ਅਜੀਤ ਡੈਸਕ 07-09-2025

ਬਰੇਟਾ, 6 ਸਤੰਬਰ (ਜੀਵਨ ਸ਼ਰਮਾ)- ਪਿਛਲੇ ਦਿਨੀਂ ਇਸ ਖੇਤਰ ਵਿਚ ਦੀ ਲੰਘਦੀ ਇਕੋ ਇਕ ਵੱਡੀ ਬਰੇਟਾ ਡਰੇਨ ਨੇ ਕਈ ਪਿੰਡਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਕਈ ਪਿੰਡਾਂ ਵਿਚ ਤਾਂ ਘਰ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕੇ | ਪਿੰਡ ਜਲਵੇੜਾ ਵਿਖੇ ਜਿੱਥੇ ਇਸ ਡਰੇਨ ਵਿਚ ਵੱਡਾ ਪਾੜ ਪੈ ਗਿਆ ਸੀ ਦੂਰ ਦੂਰ ਤੱਕ ਝੋਨੇ ਦੀ ਤਬਾਹ ਹੋਈ ਫ਼ਸਲ ਹੀ ਵਿਖਾਈ ਦਿੰਦੀ ਹੈ ਅਤੇ ਘਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆਂ ਹੈ | ਸਾਬਕਾ ਸਰਪੰਚ ਸੱਤਗੁਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਤਾਂ ਭਾਵੇਂ ਹੋ ਗਈ ਹੈ ਪਰ ਫ਼ਸਲਾਂ ਬਿਲਕੁਲ ਹੀ ਬਰਬਾਦ ਹੋ ਗਈਆਂ ਹਨ | ਉਨ੍ਹਾਂ ਕਿ ਜੇਕਰ ਮਾਨਸੂਨ ਤੋਂ ਪਹਿਲਾਂ ਡਰੇਨ ਦੀ ਵਧੀਆ ਤਰੀਕੇ ਨਾਲ ਸਫ਼ਾਈ ਹੋ ਜਾਂਦੀ ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ | ਇਸ ਤਰ੍ਹਾਂ ਪਿੰਡ ਬਹਾਦਰਪੁਰ ਦੀ ਸੈਂਕੜੇ ਏਕੜ ਫ਼ਸਲ ਵੀ ਇਸ ਡਰੇਨ ਦੀ ਭੇਟ ਚੜ੍ਹ ਗਈ ਹੈ | ਕਿਸਾਨ ਆਗੂ ਚਰਨਜੀਤ ਸਿੰਘ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਡਰੇਨ ਦੇ ਓਵਰਫ਼ਲੋ ਹੋਣ ਤੋਂ ਪਾਣੀ ਖੇਤਾਂ ਵਿਚ ਫੈਲ ਗਿਆ ਸੀ | ਪਿੰਡ ਭਖੜਿਆਲ ਵਿਖੇ ਕਈ ਦਿਨ ਇਸ ਡਰੇਨ ਦਾ ਪਾਣੀ ਫ਼ਸਲਾਂ ਨੂੰ ਮਾਰ ਕਰਦਾ ਰਿਹਾ ਅਤੇ ਕਾਫੀ ਦਿਨਾਂ ਬਾਅਦ ਹੀ ਪਾਣੀ ਨਿਕਾਸੀ ਹੋ ਸਕੀ ਜਦਕਿ ਪਿੰਡ ਧਰਮਪੁਰਾ ਦੇ ਵਸਨੀਕਾਂ ਵਲੋਂ ਦਿਨ-ਰਾਤ ਮਿਹਨਤ ਕਰ ਕੇ ਆਪਣੇ ਪੱਧਰ 'ਤੇ ਇਸ ਡਰੇਨ ਨੂੰ ਟੁੱਟਣ ਤੋਂ ਬਚਾਅ ਲਿਆ ਸੀ | ਪੀੜਤ ਕਿਸਾਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਉਚਿੱਤ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੜਕ 'ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੇ ਕੀਤਾ ਪਿੱਟ ਸਿਆਪਾ ਅਗਲੀ ਖ਼ਬਰ ਪਿੰਡ ਆਲਮਪੁਰ ਮੰਦਰਾਂ 'ਚ ਹੜ੍ਹ ਪੀੜਤਾਂ ਦੀ ਸਾਰ ਲੈਣ ਕੋਈ ਨਹੀਂ ਪੁੱਜਾ
Ad Position 24