22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਾਬਕਾ ਵਿਧਾਇਕ ਮਾਨਸ਼ਾਹੀਆ ਵਲੋਂ ਸਮਾਉਂ ਵਿਖੇ ਖੇਤਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 07-09-2025
ਭੀਖੀ, 6 ਸਤੰਬਰ (ਸਹੋਤਾ)- ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਨੇੜਲੇ ਪਿੰਡ ਸਮਾਉਂ ਦੇ ਬਾਰਸ਼ ਪ੍ਰਭਾਵਿਤ ਖੇਤਾਂ ਵਿਚੋਂ ਪਾਣੀ ਦੀ ਨਿਕਾਸੀ ਲਈ ਚੱਲ ਰਹੇ ਵਰਮੀਆਂ ਲਈ 200 ਲੀਟਰ ਦੀ ਸਹਾਇਤਾ ਦੇਣ ਮੌਕੇ ਕਿਹਾ ਕਿ ਕੁਦਰਤੀ ਆਫ਼ਤ ਦੌਰਾਨ ਸਾਡਾ ਨੈਤਿਕ ਫ਼ਰਜ਼ ਹੈ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਸ ਸਮੱਸਿਆ ਤੋਂ ਉੱਭਰੀਏ | ਉਨ੍ਹਾਂ ਕਿਹਾ ਕਿ ਭੀਖੀ ਇਲਾਕੇ ਦੇ ਕਈ ਪਿੰਡਾਂ ਦੀ ਫ਼ਸਲ ਮੀਂਹ ਦੇ ਪਾਣੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਸਾਨੂੰ ਸਰਕਾਰਾਂ ਤੋਂ ਆਸ ਛੱਡ ਪੀੜਤ ਕਿਸਾਨਾਂ ਦੀ ਮਦਦ ਲਈ ਖ਼ੁਦ ਅੱਗੇ ਆਉਣਾ ਪਵੇਗਾ | ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵਲੋਂ ਨਿੱਜੀ ਪੱਧਰ 'ਤੇ ਯਤਨ ਜੁਟਾ ਕੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ | ਇਸ ਮੌਕੇ ਪ੍ਰਗਟ ਸਿੰਘ ਸਮਾਉਂ, ਬਲਵਿੰਦਰ ਸਿੰਘ ਸਮਾਉਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਜੇਵਾਲਾ ਵਿਖੇ ਬਾਰਿਸ਼ ਨਾਲ ਮਕਾਨ ਦੀ ਛੱਤ ਡਿੱਗੀ ਅਗਲੀ ਖ਼ਬਰ ਡਿੱਗਿਆ ਮੋਬਾਈਲ ਮਾਲਕ ਨੂੰ ਵਾਪਸ ਕੀਤਾ
Ad Position 24