ਮਾਨਸਾ, 23 ਸਤੰਬਰ (ਸਟਾਫ਼ ਰਿਪੋਰਟਰ)- ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਇਕਾਈ ਮਾਨਸਾ ਨੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪ੍ਰਵਾਸੀ ਵਲੋਂ 5 ਵਰਿ੍ਹਆਂ ਦੇ ਬੱਚੇ ਹਰਵੀਰ ਸਿੰਘ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਫਾਸਟ ਟਰੈਕ ਅਦਾਲਤ ਰਾਹੀਂ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਜ਼ਿਲ੍ਹਾ ਆਗੂ ਅੰਮਿ੍ਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਮੌਕੇ ਸੁਸਾਇਟੀ ਨੇ ਕੁਝ ਧਿਰਾਂ ਤੇ ਪੰਚਾਇਤਾਂ ਵਲੋਂ ਪ੍ਰਵਾਸੀ ਲੋਕਾਂ ਖ਼ਿਲਾਫ਼ ਫ਼ਿਰਕੂ ਨਫ਼ਰਤ ਫੈਲਾਉਣ ਦੀ ਵੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੇ ਅਪਰਾਧ ਲਈ ਸਮੁੱਚੇ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾਉਣਾ ਜਾਇਜ਼ ਨਹੀਂ | ਇਸ ਮੌਕੇ ਨਰਿੰਦਰ ਕੌਰ ਬੁਰਜ ਹਮੀਰਾ, ਲੱਖਾ ਸਿੰਘ, ਭੁਪਿੰਦਰ ਫ਼ੌਜੀ, ਗੁਰਦੀਪ ਸਿੰਘ, ਕ੍ਰਿਸ਼ਨ ਮਾਨਬੀਬੜੀਆਂ, ਜਸਵੀਰ ਸੋਨੀ ਬੁਢਲਾਡਾ, ਪਰਮਿੰਦਰ ਸਿੰਘ ਖੀਵਾ, ਮਾ. ਹਰਬੰਸ ਸਿੰਘ, ਜਸਪਾਲ ਸਿੰਘ ਅਤਲਾ, ਅਜੈਬ ਸਿੰਘ, ਭਰਪੂਰ ਸਿੰਘ ਮੰਨਣ, ਗੁਲਾਬ ਸਿੰਘ ਝੁਨੀਰ ਆਦਿ ਹਾਜ਼ਰ ਸਨ |