ਮਾਨਸਾ, 23 ਸਤੰਬਰ (ਸ.ਰਿ)- ਪਿੰਡ ਬਰਨਾਲਾ ਵਿਖੇ ਸਥਾਨਕ ਸਿਵਲ ਪਸ਼ੂ ਹਸਪਤਾਲ ਦੇ ਵੈਟਰਨਰੀ ਅਫ਼ਸਰ ਅਭਿਸ਼ੇਕ ਕੁਮਾਰ ਨੇ ਟੀਮ ਨੂੰ ਨਾਲ ਲੈ ਕੇ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾਕਟਰੀ ਟੀਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਬਿਮਾਰ ਹੋਏ ਪਸ਼ੂਆਂ ਦਾ ਇਲਾਜ ਤੇ ਮੁਫ਼ਤ ਦਵਾਈਆਂ ਦਿੱਤੀਆਂ | ਡਾਕਟਰੀ ਟੀਮ ਨੇ ਹੜ੍ਹ ਦੌਰਾਨ ਮਰੇ ਹੋਏ ਪਸ਼ੂਆਂ ਦਾ ਵੀ ਵੇਰਵਾ ਲਿਆ | ਇਸ ਮੌਕੇ ਸਰਪੰਚ ਬੀਰਬਲ ਸਿੰਘ, ਆਪ ਆਗੂ ਹਰਜੀਤ ਸਿੰਘ ਤੇ ਪਸੂ ਪਾਲਕ ਹਾਜ਼ਰ ਸਨ |