ਮਾਨਸਾ, 23 ਸਤੰਬਰ (ਸ. ਰਿ.)- ਥਾਣਾ ਸਦਰ ਮਾਨਸਾ ਪੁਲਿਸ ਨੇ ਥਰਮਲ ਪਲਾਂਟ ਬਣਾਂਵਾਲਾ 'ਚ ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪਲਾਂਟ ਦੇ ਕਰਮਚਾਰੀ ਕ੍ਰਿਸ਼ਨ ਸਿੰਘ ਵਾਸੀ ਗਿੱਲ ਪੱਤੀ ਵਲੋਂ ਲਿਖਾਈ ਰਿਪੋਰਟ ਅਨੁਸਾਰ ਚਾਰਦੀਵਾਰੀ ਦੇ ਅੰਦਰ ਮਿਲ ਰੇਲਵੇ ਟਰੈਕ ਬਾਊਾਡਰੀ 117 ਦੀ ਚੈਕਿੰਗ ਕੀਤੀ ਤਾਂ ਉੱਥੇ ਪਿਆ ਲੋਹਾ ਸਕਰੈਪ ਗ਼ਾਇਬ ਸੀ, ਨੂੰ ਨਾਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ | ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਚੋਰੀ ਗੁਰਦੀਪ ਸਿੰਘ ਵਾਸੀ ਰਾਏਪੁਰ ਨੇ ਕੀਤੀ ਹੈ |