20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਯੁਰਵੈਦ ਵਿਭਾਗ ਵਲੋਂ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਏ

Ad Position 21
No active advertisement
ਅਜੀਤ ਡੈਸਕ 24-09-2025
ਮਾਨਸਾ/ਸਰਦੂਲਗੜ੍ਹ, 23 ਸਤੰਬਰ (ਸ.ਰਿ., ਨਿ.ਪ.ਪ.)- ਆਯੂਸ਼ ਵਿਭਾਗ ਮਾਨਸਾ ਵਲੋਂ ਜ਼ਿਲੇ੍ਹ ਦੀਆਂ ਆਯੁਰਵੈਦਿਕ ਸੰਸਥਾਵਾਂ, ਆਯੂਸ਼ਮਾਨ ਆਰੋਗਿਆ ਕੇਂਦਰਾਂ ਅਤੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ 'ਚ ਆਯੂਰਵੇਦਾ ਦਿਵਸ ਮਨਾਇਆ ਗਿਆ | ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਨੇ ਦੱਸਿਆ ਕਿ ਦਸਵੇਂ ਦਿਨ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਮਾਨਸਾ ਵਿਖੇ ਆਯੂਰਵੇਦਾ ਕੈਂਪ ਲਗਾਇਆ ਗਿਆ | ਇਸੇ ਤਰ੍ਹਾਂ ਕਰੰਡੀ, ਝੁਨੀਰ, ਰਾਏਪੁਰ, ਚਕੇਰੀਆਂ ਵਿਖੇ ਵੀ ਕੈਂਪ ਲਗਾਏ ਗਏ | ਮਾਹਿਰ ਡਾਕਟਰਾਂ ਵਲੋਂ 308 ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਡਾ. ਸੀਮਾ ਰਾਣੀ, ਡਾ. ਪੂਜਾ, ਉਪਵੈਦ ਰਾਜਵਿੰਦਰ ਸਿੰਘ ਤੇ ਕਰਿਤੀ ਰਾਣੀ, ਯੋਗ ਇੰਸਟਰਕਟਰ ਗੁਰਪ੍ਰੀਤ ਕੌਰ, ਕਮਲੇਸ਼ ਰਾਣੀ ਸੁਪਰਡੈਂਟ, ਨਵਰੋਜ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸਟੇਟ ਗੌਰਮਿੰਟ ਫੈਡਰੇਸ਼ਨ ਵਲੋਂ ਡੀ. ਸੀ. ਨੂੰ ਮੰਗ ਪੱਤਰ ਅਗਲੀ ਖ਼ਬਰ ਥਰਮਲ ਪਲਾਂਟ ਬਣਾਂਵਾਲਾ 'ਚ ਚੋਰੀ
Ad Position 24