20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਨਸਾ ਪੁਲਿਸ ਵਲੋਂ ਚਿੱਟਾ, ਲਾਹਣ ਤੇ ਨਸ਼ੀਲੀਆਂ ਗੋਲੀਆਂ ਬਰਾਮਦ

Ad Position 21
No active advertisement
ਅਜੀਤ ਡੈਸਕ 24-09-2025
ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਚਿੱਟਾ, ਲਾਹਣ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਕਈ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਭਾਗੀਰਥ ਸਿੰਘ ਮੀਨਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਉਪਰੋਕਤ ਮੁਹਿੰਮ ਤਹਿਤ ਥਾਣਾ ਸਰਦੂਲਗੜ੍ਹ ਪੁਲਿਸ ਨੇ ਸਾਹਿਬ ਸਿੰਘ ਵਾਸੀ ਸੰਘਾ ਨੂੰ ਫੜ ਕੇ ਉਸ ਕੋਲੋਂ 1400 ਲੀਟਰ ਲਾਹਣ ਬਰਾਮਦ ਕੀਤਾ ਹੈ | ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਚਿੱਟਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ
- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਸੰਦੀਪ ਸਿੰਘ, ਪਰਮਿੰਦਰ ਸਿੰਘ ਤੇ ਕਾਤੂ ਸਿੰਘ ਵਾਸੀ ਮਾਨਸਾ ਤੋਂ 6 ਗ੍ਰਾਮ ਚਿੱਟਾ ਅਤੇ 20 ਨਸ਼ੀਲੀਆਂ ਗੋਲੀਆਂ, ਥਾਣਾ ਭੀਖੀ ਪੁਲਿਸ ਨੇ ਲਾਡੀ ਸਿੰਘ, ਹੁਸਨਦੀਪ ਸਿੰਘ ਤੇ ਖੁਸ਼ਪ੍ਰੀਤ ਸਿੰਘ ਵਾਸੀ ਤੋਲਾਵਾਲ ਅਤੇ ਕੁਲਵੀਰ ਸਿੰਘ ਵਾਸੀ ਜਖੇਪਲ ਕੋਲੋਂ 100 ਗ੍ਰਾਮ ਚਿੱਟਾ, ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਜੋਨੀ ਵਾਸੀ ਮਾਨਸਾ ਤੋਂ 40 ਨਸ਼ੀਲੀਆਂ ਗੋਲੀਆਂ ਫੜੀਆਂ ਹਨ | ਸਾਰਿਆਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ |
ਪੇਸ਼ੀ 'ਤੇ ਹਾਜ਼ਰ ਨਾ ਹੋਣ 'ਤੇ ਭਗੌੜਾ ਕਰਾਰ
-ਰਵਨੀਤ ਸਿੰਘ ਜੇ.ਐਮ.ਆਈ.ਸੀ. ਮਾਨਸਾ ਦੀ ਅਦਾਲਤ ਵਲੋਂ ਪੇਸ਼ੀ 'ਤੇ ਹਾਜ਼ਰ ਨਾ ਹੋਣ 'ਤੇ 1 ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਹੈ | ਸੰਦੀਪ ਸਿੰਘ ਉਰਫ਼ ਲੇਡਾ ਵਾਸੀ ਮਾਨਸਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ | ਅਦਾਲਤ 'ਚ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਅਦਾਲਤ ਨੇ ਉਕਤ ਨੂੰ ਭਗੌੜਾ ਕਰਾਰ ਦਿੰਦਿਆਂ ਗਿ੍ਫ਼ਤਾਰੀ ਦੇ ਹੁਕਮ ਦਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ ਮਾਡਰਨ ਸਕੂਲ ਭੀਖੀ ਵਿਖੇ ਫਾਊਾਡੇਸ਼ਨ ਵਲੋਂ ਮਨਾਇਆ ਵਿਸ਼ਵ ਪੰਜਾਬੀ ਦਿਵਸ ਅਗਲੀ ਖ਼ਬਰ ਭਾਕਿਯੂ (ਕਾਦੀਆਂ) ਵਲੋਂ ਪਰਾਲੀ ਦੀ ਸੰਭਾਲ ਲਈ 2500 ਰੁਪਏ ਪ੍ਰਤੀ ਏਕੜ ਦੇਣ ਦੀ ਮੰਗ
Ad Position 24